jalandhar-manvir singh walia
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਤੇ ਪੰਜਾਬ ਦੇ ਹੋਰ ਦੂਜੇ ਬਹੁਤਕਨੀਕੀ ਕਾਲਜਾਂ ਵਿੱਚ ਐਡਮਿਸ਼ਨ ਲੈਣ ਲਈ ਤੀਜੇ ਰਾਂਊਡ ਦੀ ਕਾਂਉਸਲੰਿਗ 18 ਅਗਸਤ ਤੋਂ ਸ਼ੁਰੂ ਹੋਵੇਗੀ। ਪਿੰ੍ਰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਪਹਿਲੇ ਦੋ ਗੇੜਾਂ ਦੀ ਕਾਂਉਸਲੰਿਗ 31 ਜੁਲਾਈ ਨੂੰ ਸਮਾਪਤ ਹੋ ਚੁੱਕੀ ਹੈ। 7 ਅਗਸਤ ਨੂੰ ਦੂਜੇ ਰਾਂਊਡ ਦੀ ਕਾਂਉਸਲੰਿਗ ਦਾ ਰਿਜ਼ਲਟ ਆਵੇਗਾ ਤੇ ਸਫਲ ਹੋਏ ਵਿਿਦਆਰਥੀ 8 ਅਗਸਤ ਤੋਂ 16 ਅਗਸਤ ਤੱਕ ਸਬੰਧਤ ਕਾਲਜ ਵਿੱਚ ਰਿਪੋਰਟ ਕਰਨਗੇ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹ ਦੱਸਿਆ ਕਿ ਕਾਲਜਾਂ ਵਿੱਚ ਅਜੇ ਵੀ ਬਹੁਤ ਸੀਟਾਂ ਖਾਲੀ ਹਨ। ਇਸ ਲਈ ਚਾਹਵਾਨ ਵਿਿਦਆਰਥੀ ਤੀਜੀ ਕਾਉਸਲੰਿਗ ਲਈ ਅਪਲਾਈ ਕਰ ਸਕਦੇ ਹਨ। ਇਹ ਕਾਉਸਲੰਿਗ 18 ਅਗਸਤ ਤੋਂ ਸ਼ੁਰੂ ਹੋ ਕੇ 15 ਸਤੰਬਰ ਤੱਕ ਚੱਲੇਗੀ। ਏ.ਆਈ.ਸੀ.ਟੀ.ਈ ਨਵੀਂ ਦਿੱਲੀ ਵਲੋਂ ਕਿਸੇ ਵੀ ਤਕਨੀਕੀ ਸੰਸਥਾਨ ਲਈ 15 ਸਤੰਬਰ ਐਡਮਿਸ਼ਨ ਦੀ ਆਖਰੀ ਡੇਟ ਐਲਾਨੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਫਾਰਮੇਸੀ ਸਮੇਤ ਸਿਵਲ , ਇਲੈਕਟਰੀਕਲ, ਮਕੈਨੀਕਲ, ਇਲੈਕਟਰਾਨਿਕਸ, ਕੰਪਿਊਟਰ ਤੇ ਆਟੋਮੋਬਾਇਲ ਦੀਆਂ ਸੀਟਾਂ ਅਜੇ ਖਾਲੀ ਹਨ। ਚਾਹਵਾਨ ਵਿਿਦਆਰਥੀ ਕਿਸੇ ਵੀ ਵਰਕਿੰਗ ਦਿਨ ਵਿੱਚ ਕਾਲਜ ਆ ਕੇ ਐਡਮਿਸ਼ਨ ਕਰਾ ਸਕਦੇ ਹਨ। ਵਿਿਦਆਰਥੀਆਂ ਦੀ ਸਹੂਲਤ ਵਾਸਤੇ ਐਡਮਿਸ਼ਨ ਹੈਲਪ ਡੈਸਕ ਤਿਆਰ ਕੀਤਾ ਗਿਆ ਹੈ। 18 ਅਗਸਤ ਵਾਲੇ ਦਿਨ ਹੀ ਨਵੇਂ ਵਿਿਦਆਰਥੀਆਂ ਦਾ ਇੱਕ ਹਫਤੇ ਦਾ ਇੰਡਕਸ਼ਨ ਪ੍ਰੋਗਰਾਮ ਪਵਿੱਤਰ ਹਵਨ ਯੱਗ ਨਾਲ ਸ਼ੁਰੂ ਕੀਤਾ ਜਾਵੇਗਾ।ਉਹਨਾਂ ਇਹ ਵੀ ਦੱਸਿਆ ਕਿ ਦੂਜੇ ਸਾਲ ਵਿੱਚ ਸਿਧੀ ਐਡਮਿਸ਼ਨ ਲੈਣ ਲਈ 10+2 ਨਾਨ ਮੈਡੀਕਲ, ਆਈ.ਟੀ.ਆਈ ਪਾਸ ਤੇ 10+2 ਵੋਕੇਸ਼ਨਲ ਵਿਿਦਆਰਥੀਆਂ ਵਾਸਤੇ ਸੀਟਾਂ ਖਾਲੀ ਹਨ।
More Stories
ਐਮ.ਐਸ.ਪੀ. ਪੇਮੈਂਟ ਫਰੌਡ: ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਅਨਾਜ ਖਰੀਦ ਪੋਰਟਲ ਨਾਲ ਛੇੜਛਾੜ ਦੇ ਦੋਸ਼ ਹੇਠ ਚਾਰ ਵਿਅਕਤੀ ਗ੍ਰਿਫਤਾਰ
1500 रुपए की रिश्वत लेने के आरोप में गलाडा क्लर्क विजिलेंस ब्यूरो द्वारा काबू
50,000 रुपए रिश्वत लेने के आरोप में सहायक टाउन प्लानर और आर्किटेक्ट विजिलेंस ब्यूरो द्वारा काबू