ਮੇਹਰ ਚੰਦ ਪੋਲੀਟੈਕਨਿਕ ਵਿਖੇ ਨਵੇਂ ਸ਼ੈਸਨ ਦਾ ਸ਼ੁਭ ਆਰੰਭ

Jalandhar-Manvir Singh Walia

ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਨਵੇਂ ਸ਼ੈਸਨ ਦਾ ਸ਼ੁਭ ਆਰੰਭ ਹਵਨ ਕੁੰਡ ਵਿੱਚ ਆਹੁਤੀਆਂ ਪਾ ਕੇ ਮੰਤਰ ਉਚਾਰਣ ਦੇ ਨਾਲ ਕੀਤਾ ਗਿਆ। ਅੱਜ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਜਸਟਿਸ ਐਨ.ਕੇ.ਸੂਦ ਉਪ ਪ੍ਰਧਾਨ ਡੀ.ਏ.ਵੀ. ਮੈਨੇਜਿੰਗ ਕਮੇਟੀ ਤੇ ਵਿਸ਼ੇਸ਼ ਮਹਿਮਾਨ ਸ. ਸੁਰਿੰਦਰ ਸਿੰਘ ਅਲੁਮਨੀ ਸਨ।ਇਸ ਵਿੱਚ ਸ੍ਰੀ ਅਜੀਤ ਗੋਸਵਾਮੀ, ਸੇਠ ਕੁੰਦਨ ਲਾਲ, ਸ੍ਰੀ ਸੁਧੀਰ ਸ਼ਰਮਾ, ਪ੍ਰਿੰਸੀਪਲ ਰਵਿੰਦਰ ਸ਼ਰਮਾ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਪ੍ਰਿੰਸੀਪਲ ਵਿਜੇ ਕੁਮਾਰ, ਪ੍ਰਿੰਸੀਪਲ ਐਸ.ਕੇ. ਗੋਤਮ, ਸ੍ਰੀ ਰਾਜ ਕੁਮਾਰ ਚੋਧਰੀ, ਸ੍ਰੀ ਵੀ.ਕੇ. ਕਪੂਰ, ਸ. ਕੁਲਵਿੰਦਰ ਸਿੰਘ ਵੀ ਸ਼ਾਮਿਲ ਹੋਏ। ਇਸ ਮੌਕੇ ਭਾਰੀ ਗਿਣਤੀ ਵਿੱਚ ਵਿਦਿਆਰਥੀ, ਮਾਪੇ ਅਤੇ ਕਾਲਜ ਦਾ ਸਟਾਫ ਹਾਜ਼ਿਰ ਸੀ । ਇਹ ਸਮਾਗਮ ਕਾਲਜ ਦੇ ਆਡੀਟੋਰੀਅਮ ਦੀ ਬਿਲਡਿੰਗ ਵਿੱਚ ਕੀਤਾ ਗਿਆ ।ਆਰੰਭ ਵਿੱਚ ਬੋਲਦਿਆ ਪ੍ਰਿੰਸੀਪਲ ਜਗਰੂਪ ਸਿੰਘ ਨੇ ਕਿਹਾ ਕਿ ਮੇਹਨਤ, ਲਗਨ ਅਤੇ ਦ੍ਰਿੜਤਾ ਨਾਲ ਵਿਦਿਆਰਥੀ ਸਭ ਕੁਝ ਹਾਸਿਲ ਕਰ ਸਕਦੇ ਹਨ। ਉਹਨਾਂ ਕਾਲਜ ਦੀਆਂ ਪ੍ਰਾਪਤੀਆਂ ਦਾ ਵੀ ਜਿਕਰ ਕੀਤਾ।ਸੇਠ ਕੁੰਦਨ ਲਾਲ ਜੀ ਨੇ ਸਵਾਮੀ ਦਆਨੰਦ ਦੇ ਜੀਵਨ ਤੇ ਚਾਨਣਾ ਪਾਇਆ। ਸ. ਸੁਰਿੰਦਰ ਸਿੰਘ ਨੇ ਗੀਤ ਗਾ ਕੇ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ।ਉਹਨਾਂ ਨੇ ਪੇਂਟ ਦੀ 70 ਬਾਲਟੀਆਂ ਕਾਲਜ ਦੀ ਬਿਲਡਿੰਗ ਲਈ ਦਾਨ ਕੀਤੀਆਂ। ਸ੍ਰੀ ਸੁਧੀਰ ਸ਼ਰਮਾ ਨੇ ਕਿਹਾ ਕਿ ਉਹ 11 ਲੋੜਵੰਦ ਵਿਦਿਆਰਥੀਆਂ ਦੀ ਟਿਉਸ਼ਨ ਫੀਸ ਦੇਣਗੇ ਤੇ ਨਾਲ ਹੀ ਆਡੀਟੋਰੀਅਮ ਹਾਲ ਵਿੱਚ ਏ.ਸੀ. ਲਗਵਾਉਣਗੇ। ਇਸ ਤੇ ਵਿਦਿਆਰਥੀਆਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਸੁਆਗਤ ਕੀਤਾ। ਮੁੱਖ ਮਹਿਮਾਨ ਜਸਟਿਸ ਐਨ.ਕੇ. ਸੂਦ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇੱਕ ਬੇਹਤਰੀਨ ਕਾਲਜ ਵਿੱਚ ਦਾਖਲ ਹੋਏ ਹਨ ਤੇ ਇਥੇ ਆਪਣੀ ਮੇਹਨਤ ਅਤੇ ਲਗਨ ਨਾਲ ਆਪਣੇ ਭਵਿੱਖ ਨੂੰ ਸੰਵਾਰ ਸਕਦੇ ਹਨ। ਇਸ ਮੌਕੇ ਲਾਲਾ ਮੇਹਰ ਚੰਦ ਐਵਾਰਡ ਜੇਤੂ ਵਿਭਾਗਾਂ ਨੂੰ ਦਿੱਤੇ ਗਏ। ਸਿਵਲ ਵਿਭਾਗ ਤੇ ਫਾਰਮੇਸੀ ਵਿਭਾਗ ਨੂੰ ਪਹਿਲਾ ਤੇ ਕੰਪਿਊਟਰ ਤੇ ਆਟੋਮੋਬਾਇਲ ਵਿਭਾਗ ਨੂੰ ਦੂਜਾ ਸਥਾਨ ਹਾਸਿਲ ਹੋਇਆ।ਇਹਨਾਂ ਵਿਭਾਗਾਂ ਨੂੰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵਲੋਂ ਨਗਦ ਇਨਾਮ ਵੀ ਦਿੱਤੇ ਗਏ। ਸਿਵਲ ਵਿਭਾਗ ਵਲੋਂ ਬੋਲੀਨਾ ਦੁਆਬਾ ਦੇ ਸਰਪੰਚ ਸ੍ਰੀ ਕੁਲਵਿੰਦਰ ਸਿੰਘ ਨੂੰ ਵਿਦਿਆਰਥੀਆਂ ਵਲੋਂ ਸਰਵੇ ਕੀਤਾ ਹੋਇਆ ਟੋਪੋਗ੍ਰਫਿਕ ਮੈਪ ਭੇਂਟ ਕੀਤਾ। ਮੰਚ ਸੰਚਾਲਨ ਸ੍ਰੀ ਪ੍ਰਭਦਿਆਲ ਨੇ ਕੀਤਾ।