ਮੇਹਰ ਚੰਦ ਪੋਲੀਟੈਕਨਿਕ ਨੂੰ ਨਿੱਟਰ ਚੰਡੀਗੜ੍ਹ ਵਲੋਂ ਮਿਲੇਗਾ ਚੌਥੀ ਵਾਰ ਸਰਵੋਤਮ ਪੋਲੀਟੈਕਨਿਕ ਐਵਾਰਡ

????????????????????????????????????

 

Jalandhar-Manvir Singh Wajia

ਮੇਹਰ ਚੰਦ ਪੋਲੀਟੈਕਨਿਕ ਜਲੰਧਰ ਨੂੰ ਚੌਥੀ ਵਾਰ ਕੇਂਦਰੀ ਸਰਕਾਰੀ ਸੰਸਥਾਨ ਨਿੱਟਰ (ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰ ਟਰੇਨਿੰਗ ਐਡ ਰਿਸਰਚ) ਚੰਡੀਗੜ੍ਹ ਵਲੋਂ ਉੱਤਰ ਭਾਰਤ ਦੇ ਸਰਵੋਤਮ ਪੋਲੀਟੈਕਨਿਕ ਕਾਲਜ ਦਾ ਐਵਾਰਡ ਦਿੱਤਾ ਜਾਵੇਗਾ। ਇਹ ਐਵਾਰਡ ਨਿੱਟਰ ਚੰਡੀਗੜ੍ਹ ਦੇ ਆਡੀਟੋਰੀਅਮ ਵਿੱਚ ਸੱਤ ਸਤੰਬਰ, 2023 ਨੂੰ ਦਿੱਤਾ ਜਾਵੇਗਾ। ਨਿੱਟਰ ਦੇ ਡਾਈਰੈਕਟਰ ਪੋ੍ਰੋ. (ਡਾ.) ਭੋਲਾ ਰਾਮ ਗੁਜ਼ਰ ਵਲੋਂ ਇਹ ਐਵਾਰਡ ਪ੍ਰਾਪਤ ਕਰਨ ਲਈ ਕਾਲਜ ਦੇ ਪ੍ਰਿਸੀਪਲ ਡਾ. ਜਗਰੂਪ ਸਿੰਘ ਨੂੰ ਸੱਦਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾ ਵੀ ਨਿੱਟਰ ਵਲੋਂ ਕਾਲਜ ਨੂੰ 2003, 2011, 2017 ਵਿੱਚ ਇਹ ਐਵਾਰਡ ਪ੍ਰਾਪਤ ਹੋ ਚੁੱਕਾ ਹੈ। ਇਸ ਵਿੱਚ ਕੋਈ 40 ਪੋਲੀਟੈਕਨਿਕ ਸੰਸਥਾਵਾਂ ਨੇ ਹਿੱਸਾ ਲਿਆ ਸੀ, ਜਿਸ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ , ਹਿਮਾਚਲ, ਜੰਮੂ ਕਸ਼ਮੀਰ ਆਦਿ ਰਾਜਾਂ ਦੀਆ ਸੰਸਥਾਵਾ ਵੀ ਸ਼ਾਮਿਲ ਹਨ। ਪ੍ਰਿਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਇਹ ਐਵਾਰਡ ਦਾ ਸੇਹਰਾ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਦੀ ਅਣਥਕ ਮੇਹਨਤ ਅਤੇ ਮੈਨੇਜਿੰਗ ਕਮੇਟੀ ਤੇ ਅਲੂਮਨੀ ਮੈਬਰਾਂ ਦੀ ਰਹਿਨੁਮਾਈ ਤੇ ਅਸ਼ੀਰਵਾਦ ਨੂੰ ਜਾਂਦਾ ਹੈ। ਕਾਲਜ ਦੇ ਵਿਭਾਗ ਮੁਖੀਆਂ ਵਲੋਂ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਲੱਡੂ ਖੁਆ ਕੇ ਵਧਾਈ ਦਿੱਤੀ ਗਈ। ਖੁਸ਼ੀ ਵਿੱਚ ਸਾਰੇ ਸਟਾਫ ਅਤੇ ਵਿੱਦਿਆਰਥੀਆਂ ਨੂੰ ਲੱਡੂ ਵੰਡੇ ਗਏ।ਪਿੰ੍ਰਸੀਪਲ ਡਾ. ਜਗਰੂਪ ਸਿੰਘ ਨੇ ਇਹ ਵੀ ਦੱਸਿਆ ਇਹ ਐਵਾਰਡ ਐਕਾਡਮਿਕ, ਸਪੋਰਟਸ, ਰਿਸਰਚ, ਕੋਕੁਰੀਕੁਲਰ ਤੇ ਐਕਸਟਰਾ ਕੁਰੀਕਲਰ ਗਤਿਵਿਧੀਆਂ ਤੇ ਪਲੇਸਮੈਂਟ ਕਰਕੇ ਕਾਲਜ ਨੂੰ ਪ੍ਰਾਪਤ ਹੋਇਆ ਹੈ। ਇਹ ਕਾਲਜ ਅਗਲੇ ਸਾਲ 2024 ਨੂੰ ਆਪਣੀ ਸਥਾਪਨਾ ਦੇ 70 ਸਾਲ ਪੂਰੇ ਕਰ ਲਵੇਗਾ ਤੇ ਧੂਮਧਾਮ ਨਾਲ ਪਲੈਟੀਨਮ ਜੂਬਲੀ ਮਨਾਈ ਜਾਵੇਗੀ।ਜਿਸ ਲਈ ਸਟਾਫ਼ ਅਤੇ ਅਲੁਮਨੀ ਵਲੋਂ ਯਤਨ ਜਾਰੀ ਹਨ।