Jalandhr Manvir Singh Walia
ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਫਾਰਮੇਸੀ ਵਿਭਾਗ ਵਿਖੇ ਵਿਦਿਆਰਥੀਆਂ ਨਾਲ ਮੰਥਨ-ਇੱਕ ਸੰਵਾਦ ਪੋ੍ਰਗਾਮ ਦੀ ਲੜੀ ਅਧੀਨ ਪ੍ਰਿੰਸੀਪਲ ਡਾ.ਜਗਰੂਪ ਸਿੰਘ ਵਲੋਂ ਗੱਲਬਾਤ ਕੀਤੀ ਗਈ। ਉਹਨਾਂ ਵਿੱਦਿਆਰਥੀਆਂ ਦੇ ਲਕਸ਼, ਰੋਲ, ਵਿਕਾਸ ਅ ਤੇ ਕੈਰੀਅਰ ਸਬੰਧੀ ਜਿੰਮੇਵਾਰੀਆਂ ਤੇ ਚਾਨਣਾਂ ਪਾਇਆ। ਉਹਨਾਂ ਵਿੱਦਿਆਰਥੀਆਂ ਨੂੰ ਉਦਾਰਣ ਦੇ ਕੇ ਸਮਝਾਇਆਂ ਕਿ ਜਿੰਦਗੀ ਵਿੱਚ ਕਿਸਮਤ , ਗਿਆਨ, ਮੇਹਨਤ ਨਾਲੋਂ ਵੀ ਵੱਧ ਇੱਕ ਵਿੱਦਿਆਰਥੀ ਦੀ ਸਫ਼ਲਤਾ ਉਸ ਦੇ ਅਨੁਸ਼ਾਸਨ , ਮੁਸ਼ਕਲਾਂ ਸਬੰਧੀ ਰਵਈਏ ਤੇ ਅੱਗੇ ਵੱਧਣ ਦੀ ਭੁੱਖ ਅਤੇ ਚਾਹਤ ਤੇ ਨਿਰਭਰ ਕਰਦੀ ਹੈ। ਉਹਨਾਂ ਵਿੱਦਿਆਰਥੀਆਂ ਨੂੰ ਹਮੇਸ਼ਾ ਕੁਝ ਨਾ ਕੁਝ ਸਿੱਖਦੇ ਰਹਿਣ ਲਈ ਪ੍ਰੇਰਿਆ। ਉਹਨਾਂ ਵਿਦਿਆਰਥੀਆਂ ਨੂੰ ਕਈ ਸਵਾਲ ਵੀ ਪੁੱਛੇ ਜਿਨ੍ਹਾਂ ਦੇ ਜਵਾਬ ਉਹਨਾਂ ਨੇ ਤੱਸਲੀ ਬਖਸ਼ ਦਿੱਤੇ।ਇਸ ਮੌਕੇ ਮੁਖੀ ਵਿਭਾਗ ਡਾ. ਸੰਜੇ ਬਾਸਲ, ਮੈਡਮ ਮੀਨਾ ਬਾਂਸਲ , ਸ਼੍ਰੀ ਸੰਦੀਪ ਕੁਮਾਰ, ਮੇਜਰ ਪੰਕਜ ਗੁਪਤਾ, ਮਿਸ ਸਵਿਤਾ ਕੁਮਾਰੀ ਤੇ ਅਭਿਸ਼ੇਕ ਕੁਮਾਰ ਵੀ ਹਾਜਿਰ ਸਨ। ਇਹ ਪ੍ਰੋਗਰਾਮ ਫਾਰਮੇਸੀ ਦੇ ਸਟੂਡੈਂਟ ਐਕਟੀਵਿਟੀ ਸੈਂਟਰ ਵਿੱਚ ਕੀਤਾ ਗਿਆ ਜੋ ਵਿੱਦਿਆਰਥੀਆਂ ਨਾਲ ਖੱਚਾ ਖਚ ਭਰਿਆ ਸੀ।ਅੱਤ ਵਿੱਚ ਮੈਡਮ ਮੀਨਾ ਬਾਂਸਲ ਨੇ ਪ੍ਰਿੰਸੀਪਲ ਡਾ.ਜਗਰੂਪ ਸਿੰਘ ਦਾ ਧੰਨਵਾਦ ਕੀਤਾ।
More Stories
ਐਮ.ਐਸ.ਪੀ. ਪੇਮੈਂਟ ਫਰੌਡ: ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਅਨਾਜ ਖਰੀਦ ਪੋਰਟਲ ਨਾਲ ਛੇੜਛਾੜ ਦੇ ਦੋਸ਼ ਹੇਠ ਚਾਰ ਵਿਅਕਤੀ ਗ੍ਰਿਫਤਾਰ
1500 रुपए की रिश्वत लेने के आरोप में गलाडा क्लर्क विजिलेंस ब्यूरो द्वारा काबू
50,000 रुपए रिश्वत लेने के आरोप में सहायक टाउन प्लानर और आर्किटेक्ट विजिलेंस ब्यूरो द्वारा काबू