ਮੇਹਰ ਚੰਦ ਪੌਲੀਟੈਕਨਿਕ ਕਾਲਜ ਦੀ ‘Save Earth Society’ ਵਲੋਂ "ਭਰੋਸਾ" ਸ਼ਿਵਿਰ ਦਾ ਆਯੋਜਨ ਕੀਤਾ ਗਿਆ

 

ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੀ
'ਸੇਵ ਅਰਥ ਸੋਸਾਇਟੀ ਵਲੋਂ 'ਭਰੋਸਾ' ਸ਼ਿਵਿਰ ਦਾ ਅਯੋਜਨ ਕੀਤਾ ਗਿਆ | ਸੋਸਾਇਟੀ ਦੇ ਪ੍ਰਧਾਨ ਡਾ. ਸੰਜੇ
ਬਾਂਸਲ ਨੇ ਦੱਸਿਆ ਕਿ ਇਸਦਾ ਮੰਤਵ ਪੜਾਈ ਵਿੱਚ ਪਿਛੜੇ ਜਾਂ ਘੱਟ ਹਾਜ਼ਰੀ ਵਾਲੇ ਵਿਦਿਆਰਥੀਆਂ ਨੂੰ ਪੜਾਈ ਲਈ
ਪ੍ਰੇਰਿਤ ਕਰਨਾ ਹੈ | ਇਸ ਵਿੱਚ ਸਮਾਜ ਦੇ ਪਤਵੰਤੇ ਸੱਜਣਾਂ ਨੂੰ ਬੁਲਾਇਆ ਜਾਂਦਾ ਹੈ, ਜੋ ਆਪਣੇ ਜੀਵਨ ਦੇ ਅਨੁਭਵ
ਸਾਂਝੇ ਕਰਦੇ ਹਨ | ਇਹ ਕੈਂਪ ਸਾਲ ਵਿੱਚ ਦੋ ਵਾਰ ਹਰ ਸਮੈਸਟਰ ਵਿੱਚ ਲਗਾਇਆ ਜਾਂਦਾ ਹੈ | ਇਸ ਵਾਰ ਕਾਲਜ ਦੇ
Alumni, ਇੰਜੀਨੀਅਰ ਲੋਕੇਸ਼ ਸਚਦੇਵਾ ਅਤੇ ਇੰਜੀਨੀਅਰ ਵੀ.ਕੇ. ਕਪੂਰ ਮੁਖ ਬੁਲਾਰੇ ਦੇ ਤੌਰ ਤੇ ਹਾਜ਼ਰ ਸਨ |
ਪ੍ਰਿੰਸੀਪਲ ਡਾ. ਜਗਰੂਪ ਸਿੰਘ, ਫਾਰਮੇਸੀ ਵਿਭਾਗ ਮੁਖੀ ਡਾ. ਸੰਜੇ ਬਾਂਸਲ, ਅਪਲਾਈਡ ਸਾਇੰਸ ਵਿਭਾਗ ਦੇ ਮੁਖੀ ਮੰਜੂ
ਮਨਚੰਦਾ, ਸੋਸਾਇਟੀ ਦੀ ਉਪ ਪ੍ਰਧਾਨ ਮੀਨਾ ਬਾਂਸਲ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ | ਇੰਜੀਨੀਅਰ ਲੋਕੇਸ਼
ਸਚਦੇਵਾ ਨੇ ਟੀਮ ਵਰਕ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਸਾਂਨੂੰ ਆਪਣੇ ਮਾਤਾ ਪਿਤਾ ਅਤੇ ਗੁਰੂ ਜਨਾਂ ਦੇ ਤਜੁਰਬੇ ਦਾ
ਸਨਮਾਨ ਕਰਨਾ ਚਾਹੀਦਾ ਹੈ | ਇੰਜੀਨੀਅਰ ਵੀ.ਕੇ. ਕਪੂਰ ਨੇ ਕਿਹਾ ਕਿ ਕਾਮਯਾਬ ਹੋਣ ਲਈ ਸਾਂਨੂੰ ਮੇਹਨਤ ਕਰਨੀ
ਚਾਹੀਦੀ ਹੈ | ਸਾਂਨੂੰ ਆਪਣੀ ਪ੍ਰਤਿਭਾ ਪਹਿਚਾਣ ਕੇ ਉਸਨੂੰ ਨਿਖਾਰਨਾ ਚਾਹੀਦਾ ਹੈ | ਪ੍ਰਿੰਸੀਪਲ ਡਾਕਟਰ ਜਗਰੂਪ
ਸਿੰਘ ਨੇ ਕਿਹਾ ਕਿ ਹਰ ਛਾਤਰ ਵਿੱਚ ਵਿੱਚ ਇਕ ਇੱਛਾ ਸ਼ਕਤੀ (spartk) ਹੋਣੀ ਚਾਹੀਦੀ ਹੈ ਅਤੇ ਜੀਵਨ ਦਾ ਇਕ
ਲਕਸ਼ ਹੋਣਾ ਚਾਹੀਦਾ ਹੈ |ਸੋਸਾਇਟੀ ਦੀ ਉਪ ਪ੍ਰਧਾਨ ਮੀਨਾ ਬਾਂਸਲ ਨੇ ਵਿਦਿਆਰਥੀਆਂ ਨੂੰ ਚੰਗਾ ਸ੍ਰੋਤਾ ਬਣਨ ਲਈ
ਪ੍ਰੇਰਿਤ ਕੀਤਾ | ਸੋਸਾਇਟੀ ਦੇ ਪ੍ਰਧਾਨ ਡਾ. ਸੰਜੇ ਬਾਂਸਲ ਨੇ ਸੱਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਾਂਨੂੰ ਹਾਰ ਤੋਂ
ਘਬਰਾਉਣਾ ਨਹੀਂ ਸਗੋਂ ਸਿੱਖਣਾ ਚਾਹੀਦਾ ਹੈ ਅਤੇ ਦੂਜਿਆਂ ਦੀ ਗਲਤੀਆਂ ਤੋਂ ਸਬਕ ਲੈਣਾ ਚਾਹੀਦਾ ਹੈ | ਮੰਚ ਸੰਚਾਲਨ
ਪ੍ਰਤਿਭਾ ਕੁਮਾਰੀ ਨੇ ਕੀਤਾ | ਅਖੀਰ ਵਿੱਚ ਅੰਜੂ, ਸਵਿਤਾ, ਅੰਕੁਸ਼ ਅਰੋੜਾ ਨੇ ਵਿਦਿਆਰਥੀਆਂ ਤੋਂ ਫੀਡਬੈਕ ਫਾਰਮ
ਭਰਵਾਇਆ| ਲਗਭਗ 100 ਵਿਦਿਆਰਥੀ ਹਾਜ਼ਰ ਸਨ | ਉਨਾਂ ਕਿਹਾ ਕਿ ਇਸ ਸ਼ਿਵਿਰ ਤੋਂ ਉਨਾਂ ਨੂੰ ਕਾਫੀ ਲਾਭ
ਹੋਇਆ ਹੈ | ਪ੍ਰਿੰਸੀਪਲ ਡਾ. ਜਗਰੂਪ ਸਿੰਘ, ਡਾ. ਸੰਜੇ ਬਾਂਸਲ, ਮੀਨਾ ਬਾਂਸਲ ਨੇ ਆਏ ਹੋਏ ਮਹਿਮਾਨਾਂ ਨੂੰ ਮੋਮੈਂਟੋ ਦੇ ਕੇ
ਸਨਮਾਨਿਤ ਕੀਤਾ |ਇਸ ਮੌਕੇ ਤੇ ਡਾ. ਸੰਜੇ ਬਾਂਸਲ, ਮੀਨਾ ਬਾਂਸਲ, ਅੰਕੁਸ਼ ਅਰੋੜਾ, ਪ੍ਰਤਿਭਾ, ਸਵਿਤਾ ਕੁਮਾਰੀ, ਅੰਜੂ,
ਕਮਲਕਾਂਤ, ਮਨਵੀਰ ਕੌਰ ਅਤੇ ਰੀਆ ਵੀ ਹਾਜ਼ਰ ਸਨ |