ਮੇਹਰ ਚੰਦ ਪੋਲੀਟੈਕਨਿਕ ਵਿੱਖੇ “ਨੈਸ਼ਨਲ ਯੂਥ ਦਿਵਸ” ਤੇ ਹੋਏ ਸੁਖਮਨੀ ਸਾਹਿਬ ਦੇ ਪਾਠ

Jalandhar-Manvie Singh Walia
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ੧੨ ਜਨਵਰੀ, ਨੈਸ਼ਨਲ ਯੂਥ ਦਿਵਸ ਦੇ ਮੌਕੇ ਤੇ ਸੁਖਮਨੀ ਸਾਹਿਬ ਦੇ ਪਾਠ ਹੋਏ ਤੇ ਵਿਦਿਆਰਥੀਆਂ ਅਤੇ ਸਟਾਫ ਵਿੱਚ ਚਾਹ ਪਕੌੜਿਆ ਦਾ ਲੰਗਰ ਵਰਤਾਇਆ ਗਿਆ।ਇਸ ਮੌਕੇ ਪਿੰ੍ਰਸੀਪਲ ਡਾ. ਜਗਰੂਪ ਸਿੰਘ ਜੀ ਨੇ ਐਚ.ਐਮ.ਵੀ ਕਾਲਜ ਦੇ ਸੰਗੀਤ ਵਿਭਾਗ ਦੇ ਮੁਖੀ ਡਾ. ਪ੍ਰੇਮ ਸਾਗਰ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਬੜੀ ਹੀ ਮਿਠਾਸ ਭਰੀ ਅਤੇ ਸੰਜਮਮਈ ਆਵਾਜ਼ ਨਾਲ ਪਾਠ ਕੀਤੇ ਤੇ ਅਲਾਹੀ ਬਾਣੀ ਦਾ ਕੀਰਤਨ ਕੀਤਾ। ਉਹਨਾਂ ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਇੱਕ ਭਜਨ ਅਤੇ ਦਸਮ ਪਾਤਸ਼ਾਹ ਨੂੰ ਸਮਰਪਿਤ ਇਕ ਸ਼ਬਦ ਵੀ ਗਾਇਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਪੁਰਾਣੇ ਅਲੁਮਨੀ ਵਿਦਿਆਰਥੀਆਂ ਸ.ਸੁਰਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ , ਜਿਨ੍ਹਾਂ ਨੇ ਕਾਲਜ ਦੀ ਦਿਖ ਨਿਖਾਰਨ ਲਈ ਆਪਣੀ ਇੰਡਸਟਰੀ ਤੋ ਪੇਂਟ ਮਟੀਰੀਅਲ ਦਾਨ ਕੀਤਾ। ਇਸ ਦੇ ਨਾਲ ਹੀ ਪ੍ਰਿੰਸੀਪਲ ਸਾਹਿਬ ਨੇ ਨਵੇਂ ਬਣੇ ਵਰਕਸ਼ਾਪ ਸੁਪਰਡੈਂਟ ਸ. ਤਰਲੋਕ ਸਿੰਘ ਨੂੰ ਵਧਾਈ ਦਿੱਤੀ ਤੇ ਉਹਨਾਂ ਨੂੰ ਬਾਬਾ ਵਿਸ਼ਵਾਕਰਮਾ ਜੀ ਦਾ ਪਿੱਤਲ ਦਾ ਸਟੈਚੂ ਭੇਂਟ ਕੀਤਾ। ਇਸ ਮੌਕੇ ਬੋਲਦਿਆਂ ਪਿੰ੍ਰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਅੱਜ ਦੇ ਸਮਾਗਮ ਨਾਲ ਕਾਲਜ ਦੇ ਪਲੈਟੀਨਮ ਜੁਬਲੀ ਵਰੇ ਦਾ ਆਗਾਜ਼ ਕੀਤਾ ਹੈ। ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਪ੍ਰਮਾਤਮਾ ਨੂੰ ਪ੍ਰਰਾਥਨਾ ਕੀਤੀ ਗਈ ਹੈ ਕਿ ਉਹਨਾਂ ਦੇ ਸਾਰੇ ਕਾਰਜ ਸਫ਼ਲ ਹੋਣ ਤੇ ਪਲੈਟੀਨਮ ਜੁਬਲੀ ਧੁਮਧਾਮ ਨਾਲ ਮਨਾਈ ਜਾਵੇ। ਸਮੁੱਚਾ ਪ੍ਰਬੰਧ ਵਰਕਸ਼ਾਪ ਵਿਭਾਗ ਵਲੋਂ ਸ. ਤਰਲੋਕ ਸਿੰਘ ਦੀ ਦੇਖ-ਰੇਖ ਵਿੱਚ ਕੀਤਾ ਗਿਆ।