ਦੇਸ਼ ਭਗਤ ਯਾਦਗਾਰ ਹਾਲ ਜਲੰਧਰ

Jalandhar-Manvir Singh Walia

ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮਹਿੰਦਰ ਸਿੰਘ ਢਾਅ ਅਮਰੀਕਾ ਤੋਂ ਆਏ ਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਪ੍ਰੋਫੈਸਰ ਗੋਪਾਲ ਸਿੰਘ ਬੁੱਟਰ ਤੇ ਪਰਸ਼ੋਤਮ ਬਿਲਗਾ ਨਾਲ ਗ਼ਦਰੀਆਂ ਬਾਰੇ ਵਿਚਾਰ ਸਾਂਝੇ ਕੀਤੇ। ਮਹਿੰਦਰ ਸਿੰਘ ਹੁਣਾਂ ਦੀ ਭੈਣ Sਅਣਖੀ ਦੇ ਲੜਕੇ ਹਰਜਿੰਦਰ ਸਿੰਘ ਨਾਲ ਕੰਗ ਅਰਾਈਆਂ ਵਿਹਾਈ ਹੋਈ ਹੈ ਤੇ ਉਹ ਵੀ ਅਮਰੀਕਾ ਹੀ ਰਹਿੰਦੇ ਹਨ। ਅਣਖੀ ਦੇ ਪ੍ਰਵਾਰ ਵਿੱਚ ਹੈਡਮਾਸਟਰ ਸਰਬਜੀਤ ਸਿੰਘ ਦੇ ਲੜਕੇ ਨਾਲ ਪਿਰਥੀਪਾਲ ਸਿੰਘ ਮਾੜੀਮੇਘਾ ਜੋ ਇਸ ਵੇਲੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਹਨ ਉਨ੍ਹਾਂ ਦੀ ਧੀ ਪੂਨਮ ਵਿਹਾਈ ਹੋਈ ਹੈ। ਮਹਿੰਦਰ ਸਿੰਘ ਦੇ ਨਾਲ ਇੰਦਰਜੀਤ ਸਿੰਘ ਸਰਗੂੰਧੀ ਵੀ ਸਨ। ਢਾਅ ਹੁਣਾਂ ਨੂੰ ਗ਼ਦਰ ਪਾਰਟੀ ਦਾ ਇਤਿਹਾਸ ਤੇ ਹੋਰ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ।