ਮੇਹਰ ਚੰਦ ਪੋਲੀਟੈਕਨਿਕ ਵਿਖੇ ਮਨਾਇਆ ਗਿਆ “ਏਕ ਸ਼ਾਮ ਮਸਤਾਨੀ”

Jalandhar-Maivir Singh Walia

ਮੇਹਰ ਚੰਦ ਪੋਲੀਟੈਕਨਿਕ ਕਾਲਜ, ਜਲੰਧਰ ਵਿਖੇ ਸੰਸਥਾ ਦੇ ਅਲੁਮਨੀ ਵਿਦਿਆਰਥੀਆਂ ਵਲੋਂ ਪ੍ਰੋਗਾਮ “ਏਕ ਸ਼ਾਮ ਮਸਤਾਨੀ” ਮਨਾਇਆ ਗਿਆ, ਜਿਸ ਅਧੀਨ 60 ਦੇ ਕਰੀਬ ਪੁਾਰਣੇ ਵਿਦਿਆਰਥੀਆਂ ਨੇ ਆਪਣਾ ਮੰਨ ਭਾਉਂਦਾ ਸ਼ਬਦ ਜਾਂ ਗੀਤ ਗਾ ਕੇ ਖੁਸ਼ੀ ਦਾ ਇਜਹਾਰ ਕੀਤਾ ਤੇ ਬੀਤੇ ਦਿਨ੍ਹਾਂ ਨੂੰ ਯਾਦ ਕੀਤਾ। ਆਰੰਭ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਅਲੁਮਨੀ ਸੰਸਥਾ ਦੇ ਪ੍ਰਧਾਨ ਸ਼੍ਰੀ ਅਜੇ ਗੋਸਵਾਮੀ, ਵਿਸ਼ੇਸ਼ ਮਹਿਮਾਨ ਡਾ.ਪ੍ਰੇਮ ਸਾਗਰ ਤੇ ਹੋਰ ਆਏ ਹੋਏ ਸਾਰੇ ਅਲੁਮਨੀ ਸਾਥੀਆਂ ਦਾ ਸੁਆਗਤ ਕੀਤਾ। ਉਹਨਾਂ ਦੱਸਿਆਂ ਕਿ ਕਾਲਜ ਵਲੋਂ ਸਥਾਪਨਾ ਦੇ 70 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਪਲੈਟੀਨਮ ਜੁਬਲੀ ਮਨਾਈ ਜਾ ਰਹੀ ਹੈ ਤੇ ਅਲੁਮਨੀ ਵਲੋਂ 70 ਈਵੈਂਟ ਪਲਾਨ ਕੀਤੇ ਗਏ ਹਨ। ਜਿਨ੍ਹਾਂ ਵਿਚ ਅੱਜ ਦਾ “ਸਿੰਗਿਗ ਡੇਅ” ਜਿਸ ਨੂੰ “ਏਕ ਸ਼ਾਮ ਮਸਤਾਨੀ” ਦਾ ਨਾਂ ਦਿੱਤਾ ਗਿਆ ਸੀ ਵੀ ਸ਼ਾਮਿਲ ਹੈ। ਸ਼੍ਰੀ ਵੀ.ਕੇ. ਕਪੂਰ , ਸ਼੍ਰੀ ਪਕੰਜ ਗੁਪਤਾ , ਸ਼੍ਰੀ ਸੁਰਿੰਦਰ ਸਿੰਘ ਸੀਨੀਅਰ , ਸ਼੍ਰੀ ਸੁਰਿੰਦਰ ਸਿੰਘ ਜੁਨੀਅਰ , ਸ਼੍ਰੀ ਸੁਸ਼ਾਂਤ ਸ਼ਰਮਾ , ਸ਼੍ਰੀ ਜਸਪਾਲ ਸਿੰਘ , ਸ਼੍ਰੀ ਐਸ.ਸੀ. ਤਨੇਜਾ, ਸ਼੍ਰੀ ਜੇ.ਐਸ. ਘੇੜਾ, ਮਿਸ ਨੇਹਾ, ਮਿਸ ਦੇਵਿਕਾ, ਮਿਸ ਪ੍ਰੀਤ ਕੰਵਲ ਨੇ ਗੀਤ ਗਾ ਕੇ ਸਮੂਹ ਵਿਦਿਆਰਥੀਆਂ ਨੂੰ ਮੰਤਰਮੁਗਧ ਕੀਤਾ। ਅੰਤ ਵਿਚ ਵਿਸ਼ੇਸ਼ ਮਹਿਮਾਨ ਡਾ. ਪ੍ਰੇਮ ਸਾਗਰ ਨੇ ਪੁਰਾਣੇ ਅਤੇ ਪ੍ਰੇਰਣਾਦਾਇਕ ਗੀਤ ਗਾ ਕੇ ਸਮੁੱਚੇ ਪ੍ਰੁੋਗਾਮ ਨੂੰ ਚਰਨ ਸੀਮਾ ਤੇ ਪੁਚਾ ਦਿੱਤਾ। ਪ੍ਰੋਗਾਮ ਦੇ ਅਖੀਰ ਵਿੱਚ ਡਾ. ਅਜੇ ਗੋਸਵਾਮੀ ਜੀ ਨੇ ਸਾਰੇ ਆਏ ਹੋਏ ਅਕੁਮਨੀ ਮੈਂਬਰਾ ਦਾ ਧੰਨਵਾਦ ਕੀਤਾ। ਇਸ ਮੌਕੇ ਸਮੁੱਚੇ ਅਲੁਮਨੀ ਮੈਂਬਰਾ ਨੇ ਇੱਕਠੇ ਹੋ ਕੇ ਸੱਤਰ ਸਾਲਾ ਪਲੈਟੀਨਮ ਜੁਬਲੀ ਦਾ ਲੋਗੋ ਵੀ ਰਿਲੀਜ ਕੀਤਾ। ਇਸ ਵਿਸ਼ੇਸ਼ ਮਿਲਣੀ ਵਿੱਚ ਸ਼੍ਰੀ ਪ੍ਰੇਮ ਦਿਆਲ ਸ਼ਰਮਾ, ਸ਼੍ਰੀ ਐਨ.ਕੇ ਸ਼ਰਮਾ, ਪ੍ਰਿੰਸੀਪਲ ਅਜੇ ਅਰੋੜਾ, ਸ਼੍ਰੀ ਇੰਦਰਜੀਤ ਬੈਂਸ, ਸ਼੍ਰੀ ਭਾਗ ਸਿੰਘ, ਸ਼੍ਰੀ ਅਤੁਲ ਵਰਮਾ, ਸ਼੍ਰੀ ਅਨਿਲ ਸਹਿਗਲ ਤੇ ਹੋਰ ਪੁਰਾਣੇ ਵਿਦਿਆਰਥੀ ਸ਼ਾਮਿਲ ਸਨ।ਸਮੁੱਚੇ ਪ੍ਰੋਗਾਮਾ ਦਾ ਮੰਚ ਸੰਚਾਲਨ ਮਿਸ ਪ੍ਰੀਤ ਕੰਵਲ ਨੇ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ, ਜਿਸ ਵਿੱਚ ਮਿਉਜੀਕਲ ਕਵਿੱਜ ਦਾ ਖੁਬਸੂਰਤ ਤੜਕਾ ਲਗਾਇਆ ਜਿਸ ਨੂੰ ਬਹੁਤ ਪਸੰਦ ਕੀਤਾ ਗਿਆ।