Jalandhar-Manvir Singh Walia
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਵਿਦਿਆਰਥੀਆਂ ਵਲੋਂ ਮਹਾਤਮਾ ਹੰਸਰਾਜ ਤਕਨੀਕੀ ਫੇਸਟੀਵਲ ਲਗਾਇਆ ਗਿਆ। ਜਿਸ ਵਿੱਚ ਆਖਰੀ ਸਾਲ ਦੇ mਵਿਦਿਆਰਥੀਆਂ ਨੇ ਆਪਣੇ ਬਣਾਏ ਹੋਏ ਮਾਡਲਾਂ ਤੇ ਪੋ੍ਰਜ਼ੈਕਟਾਂ ਦੀ ਪ੍ਰਦਰਸ਼ਨੀ ਲਗਾਈ। ਇਸ ਦਾ ਉਦਘਾਟਨ ਪ੍ਰੋ. ਕੁਲਦੀਪ ਸਿੰਘ ਨਾਗਲਾ, ਐਨ.ਆਈ.ਟੀ ਜਲੰਧਰ ਨੇ ਕੀਤਾ। ਸ਼੍ਰੀ ਨਿਸ਼ਾਤਗੰਗਵਾਨੀ, ਸ਼੍ਰੀ ਸੁਖਜਿੰਦਰ ਅਟਵਾਲ, ਸ਼੍ਰੀ ਬਲਬੀਰ ਟਾਂਡਾ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।ਮਹਿਮਾਨਾਂ ਦਾ ਸੁਆਗਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਮੁੱਖੀ ਵਿਭਾਗਾਂ ਨੇ ਫੁਲਾਂ ਦੇ ਗੁਲਦਸਤੇ ਨਾਲ ਕੀਤਾ। ਇਸ ਪ੍ਰਦਰਸ਼ਨੀ ਵਿੱਚ 100 ਦੇ ਕਰੀਬ ਵਰਕਿੰਗ ਅਤੇ ਸਟਿਲ ਮਾਡਲ ਪੇਸ਼ ਕੀਤੇ ਗਏ, ਜਿਹਨਾਂ ਨੂੰ ਬਹੁਤ ਸਲਾਹਿਆ ਗਿਆ। ਇਹਨਾਂ ਵਿੱਚ ਉਹ ਮਾਡਲ ਵਿਸ਼ੇਸ਼ ਰੂਪ ਵਿੱਚ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਲਈ ਵਿਖਾਏ ਗਏ, ਜਿਹਨਾਂ ਨੇ ਸਾਈਸ ਸਿਟੀ ਟੈਕ ਫੈਸਟ ਤੇ ਹੋਰ ਮੁਕਾਬਲਿਆਂ ਵਿੱਚ ਪਹਿਲੇ ਇਨਾਮ ਜਿੱਤੇ। ਸ਼੍ਰੀ ਕੇ.ਐਸ.ਨਾਗਲਾ ਜੀ ਨੇ ਕਿਹਾ ਕਿ ਉਹ ਉੱਚ ਕੋਟੀ ਦੇ ਮਾਡਲਾਂ ਦੀ ਪ੍ਰਦਰਸ਼ਨੀ ਵੇਖ ਕੇ ਬਹੁਤ ਖੁਸ਼ ਹੋਏ ਹਨ। ਸਾਨੂੰ ਮਾਣ ਹੈ ਕਿ ਇੱਕ ਪੋਲੀਟੈਕਨਿਕ ਵਿੱਚ ਵੀ ਕਿਸੇ ਉਚ ਕੋਟੀ ਦੇ ਇੰਜੀਨੀਅਰਿੰਗ ਕਾਲਜ ਵਰਗਾ ਕੰਮ ਹੋ ਰਿਹਾ ਹੈ।ਇਸ ਲਈ ਪਿੰ੍ਰਸੀਪਲ ਡਾ. ਜਗਰੂਪ ਸਿੰਘ ਤੇ ਸਟਾਫ ਵਧਾਈ ਦੇ ਹੱਕਦਾਰ ਹਨ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਇਹਨਾਂ ਪ੍ਰਜੈਕਟਾਂ ਤੇ ਹੋਰ ਕੰਮ ਕਰਨਾਂ ਚਾਹੁੰਦੇ ਹਨ, ਉਸ ਲਈ ਉਹ ਪੂਰਣ ਸਹਿਯੋਗ ਦੇਣਗੇ ਤੇ ਪੇਟੈਂਟ ਫਾਇਲ ਕਰਨ ਲਈ ਵੀ ਮਦਦ ਕਰਨਗੇ।ਇਸ ਪ੍ਰਦਰਸ਼ਨੀ ਨੂੰ ਵੇਖਣ ਲਈ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਅਤੇ ਸਟਾਫ ਵੀ ਆਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਮੁੱਖੀ ਵਿਭਾਗਾਂ ਨੇ ਮੁੱਖ ਮਹਿਮਾਨ ਨੂੰ ਸਮਰਿੱਤੀ ਚਿੰਨ ਅਤੇ ਦੋਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਪ੍ਰਦਰਸ਼ਨੀ ਨੂੰ 1000 ਤੋਂ ਵੀ ਵੱਧ ਵਿਦਿਆਰਥੀਆਂ ਨੇ ਵੇਖਿਆ। ਇਸ ਟੈਕਨੋਮੇਲੇ ਵਿੱਚ ਡਾ. ਰਾਜੀਵ ਭਾਟੀਆ, ਡਾ. ਸੰਜੇ ਬਾਂਸਲ, ਸ਼੍ਰੀ ਕਸ਼ਮੀਰ ਕੁਮਾਰ, ਮੈਡਮ ਰਿਚਾ ਅਰੋੜਾ, ਸ੍ਰੀ ਪਿੰ੍ਰਸ ਮਦਾਨ, ਸ. ਤਰਲੋਕ ਸਿੰਘ ਅਤੇ ਸ਼੍ਰੀ ਹੀਰਾ ਮਹਾਜਨ ਵੀ ਸ਼ਾਮਿਲ ਹੋਏ।


More Stories
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਨੇ ਕੀਤਾ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ ਤੇ ਪ੍ਰਸ਼ਾਦ ਵੰਡਿਆ।