Skip to content
Jalandhar-Manvir singh walia
ਮੇਹਰ ਚੰਦ ਪੋਲੀਟੈਕਨਿਕ ਵਿਖੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਪ੍ਰਧਾਨਗੀ ਹੇਠ ਸਟਾਫ਼ ਐਥਲੈਟਿਕ ਮੀਟ ਕਰਵਾਈ ਗਈ । ਜਿਸ ਵਿਚ 100 ਮੀਟਰ, ਥਰੀ ਲੈਗ ਰੇਸ , ਟੱਗ ਆਫ ਵਾਰ, ਸਲੋ ਸਾਈਕਲ ਰੇਸ ਤੇ ਮਿਊਜੀਕਲ ਚੇਅਰ ਦੇ ਮੁਕਾਬਲੇ ਕਰਵਾਏ ਗਏ। 100 ਮੀਟਰ ਮੇਲ ਸਟਾਫ਼ ਵਿਚ ਸ਼੍ਰੀ ਸੁਸ਼ਾਂਤ ਸ਼ਰਮਾ ਤੇ 100 ਮੀਟਰ ਫਿਮੇਲ ਸਟਾਫ਼ ਵਿੱਚੋ ਮਿਸ ਮਨਿੰਦਰ ਕੌਰ ਗੋਲਡ ਮੈਡਲ ਲੈ ਕੇ ਜੇਤੂ ਰਹੇ। ਥਰੀ ਲੈਗ ਰੇਸ ਵਿੱਚ ਮਿਸ ਮਨਿੰਦਰ ਕੌਰ ਅਤੇ ਮਿਸ ਪ੍ਰੀਤ ਕੰਵਲ ਨੇ ਬਾਜੀ ਮਾਰੀ ਤੇ ਪਹਿਲਾ ਸਥਾਨ ਹਾਸਿਲ ਕੀਤਾ। ਸਲੋ ਸਾਈਕਲ ਰੇਸ ਵਿਚ ਮਿਸਟਰ ਰਿਤੇਸ਼ ਕੁਮਾਰ ਮੁਕਾਬਲਾ ਜਿੱਤੇ। ਮਿਊਜੀਕਲ ਚੇਅਰ ਵਿਚ ਮੈਡਮ ਮੀਨਾ ਬਾਂਸਲ ਨੂੰ ਗੋਲਡ ਮੈਡਲ ਮਿਲਿਆ। ਟੱਗ ਆਫ ਵਾਰ ਮੁਕਾਬਲਾ ਵੀ ਕਾਫੀ ਦਿਲਚਸਪ ਰਿਹਾ।ਸਟਾਫ਼ ਦੀਆ ਦੋ ਟੀਮਾਂ ਬਣਾਈਆਂ ਗਈਆਂ। ਡਾ. ਰਾਜੀਵ ਭਾਟੀਆ ਦੀ ਟੀਮ ਨੇ ਇਹ ਮੁਕਾਬਲਾ ਜਿੱਤਿਆ। ਅੰਤ ਵਿੱਚ 50 ਸਾਲ ਤੋਂ ਉਪਰ ਵਾਲੇ ਸਟਾਫ਼ ਮੈਂਬਰਾਂ ਦੀ ਦੌੜ ਕਾਰਵਾਈ ਗਈ, ਜਿਸ ਵਿਚ ਸ. ਤਰਲੋਕ ਸਿੰਘ ਨੇ ਬਾਜੀ ਮਾਰੀ ਤੇ ਗੋਲਡ ਮੈਡਲ ਪ੍ਰਾਪਤ ਕੀਤਾ।ਇਸ ਮੌਕੇ ਪ੍ਰਿੰਸੀਪਲ ਡਾ. ਜਾਗਰੂਪ ਸਿੰਘ ਜੀ ਨੇ ਕਿਹਾ ਕਿ ਇਹ ਸਟਾਫ਼ ਐਥਲੈਟਿਕ ਮੀਟ ਦਾ ਮੰਤਵ ਸਟਾਫ਼ ਨੂੰ ਇਕੱਠਿਆਂ ਕਰਨਾ ਹੈ ਤਾਂ ਜੋਂ ਆਪਸੀ ਭਾਈਚਾਰਾ ਤੇ ਤਾਲਮੇਲ ਵਧੇ ਤੇ ਸਾਰੇ ਇੱਕ ਦੂਜੇ ਨੂੰ ਸਹਿਯੋਗ ਕਰਨ। ਉਹਨਾਂ ਸਪੋਰਟਸ ਪ੍ਰੈਜ਼ੀਡੈਂਟ ਸ਼੍ਰੀ ਕਸ਼ਮੀਰ ਕੁਮਾਰ ਤੇ ਡਿਪਟੀ ਪ੍ਰੈਜ਼ੀਡੈਂਟ ਸ. ਵਿਕਰਮਜੀਤ ਸਿੰਘ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਸਮੁੱਚਾ ਪ੍ਰਬੰਧ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਸੱਭ ਤੋਂ ਉਮਰਦਰਾਜ ਸਟਾਫ਼ ਡਾ. ਸੁਮਨ ਕੁਮਾਰ ਨੂੰ ਵੀ ਸਨਮਾਨਿਤ ਕੀਤਾ। ਸਾਰੀ ਐਥਲੈਟਿਕ ਮੀਟ ਦੌਰਾਨ ਐਂਕਰ ਸ਼੍ਰੀ ਰਾਜੀਵ ਸ਼ਰਮਾ ਆਪਣੀਆ ਖੱਟਿਆ – ਮਿੱਠੀਆ ਗੱਲਾ ਨਾਲ ਸਭ ਨੂੰ ਹਸਾਉਂਦੇ ਰਹੇ।
ਪ੍ਰਿੰਸੀਪਲ ਜਗਰੂਪ ਸਿੰਘ ਨੇ ਇਹ ਸਪੋਰਟਸ ਮੀਟ ਕਾਲਜ ਦੀ ਪਲੈਟੀਨਮ ਜੁਬਲੀ ਨੂੰ ਸਮਰਪਿਤ ਕੀਤੀ
More Stories
ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ 310 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ
ਪੁਲਿਸ ਕਮਿਸ਼ਨਰ ਜਲੰਧਰ ਨੇ ਪੁਲਿਸਿੰਗ ਕੁਸ਼ਲਤਾ ਅਤੇ ਪਾਰਦਰਸ਼ਤਾ ਨੂੰ ਵਧਾਉਣ ਲਈ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 ਅਤੇ ਸਦਰ ਜਲੰਧਰ ਦਾ ਅਚਾਨਕ ਨਿਰੀਖਣ ਕੀਤਾ।
अमेरिका से भारतीयों को डिपोर्ट करने का मामला: पंजाब पुलिस की विशेष जांच टीम द्वारा ट्रैवल एजेंटों के खिलाफ 8 एफआईआरज दर्ज