ਉਭੀ ਜਠੇਰਿਆਂ ਦਾ ਮੇਲਾ 7 ਅਪ੍ਰੈਲ ਨੂੰ ਮਨਾਇਆ ਜਾਵੇਗਾ

ਜਲੰਧਰ : Prime Punjab

ਰਾਮਾਂ ਮੰਡੀ ਤੋਂ ਹੁਸ਼ਿਆਰਪੁਰ ਮਾਰਗ ਤੋਂ ਥੋੜ੍ਹੀ ਦੂਰ ਸਥਿਤ ਪਿੰਡ ਪਤਾਰਾ ਵਿਖੇ ਗੁਰਦੁਆਰਾ ਬਾਬਾ ਜੈ ਲਾਲ ਜੀ ਉਭੀ ਦੇ ਅਸਥਾਨ ਤੇ ਸੱਤ ਅਪ੍ਰੈਲ ਦਿਨ ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਉਭੀ ਜਠੇਰਿਆਂ ਦਾ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਉਭੀ ਅਤੇ ਜਨਰਲ ਸਕੱਤਰ ਉਪਿੰਦਰਜੀਤ ਸਿੰਘ ਉਭੀ ਨੇ ਦੱਸਿਆ ਕਿ ਪੰਜ ਅਪ੍ਰੈਲ ਨੂੰ ਲੜੀਵਾਰ ਚੱਲ ਰਹੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਸ੍ਰੀ  ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ ਸੱਤ ਅਪ੍ਰੈਲ ਨੂੰ ਪਾਏ ਜਾਣਗੇ। ਸਰਪ੍ਰਸਤ ਪਵਿੱਤਰ ਸਿੰਘ ਉਭੀ ਨੇ ਦੱਸਿਆ ਕਿ ਇਸ ਦਿਨ ਹੀ ਭੋਗ ਉਪਰੰਤ ਪੰਥ ਪ੍ਰਸਿੱਧ ਰਾਗੀ ਜਥੇ ਭਾਈ ਸਾਹਿਬ ਭਾਈ ਸਰੂਪ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸਤਨਾਮ ਸਿੰਘ ਜੀ ਉਭੀ ਭੋਜੋਵਾਲ ਵਾਲੇ ਅਤੇ  ਭਾਈ ਸੁਖਵੀਰ ਸਿੰਘ ਜੀ ਉਭੀ ਕਰਤਾਰਪੁਰ ਵਾਲਿਆ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ ਬਾਬਾ ਜੈ ਲਾਲ ਜੀ ਉਭੀ ਜੀ ਦੇ ਸੇਵਾ ਭਾਵਨਾ ਵਾਲੇ ਜੀਵਨ ਤੇ ਚਾਨਣਾ ਪਾਇਆ ਜਾਵੇਗਾ ਅਤੇ ਅਰਦਾਸ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਣਗੇ। ਇਸ ਮੌਕੇ ਤਿੰਨ ਦਿਨ ਰਾਮਗੜ੍ਹੀਆ ਪਰੀਵਾਰਾਂ ਵਲੋਂ ਸਵੇਰ ਤੋਂ ਹੀ ਸੰਗਤਾਂ ਲਈ ਚਾਹ ਪਕੌੜੇ, ਮਿਠਿਆਈਆਂ ਅਤੇ ਜੂਸ , ਠੰਢੇ ਆਦਿ ਦੇ ਲੰਗਰ ਦੀ ਸੇਵਾ ਕੀਤੀ ਜਾਵੇਗੀ ਅਤੇ ਹਰ ਸਾਲ ਦੀ ਤਰ੍ਹਾਂ ਸ਼ਨੀਵਾਰ ਸ਼ਾਮ ਨੂੰ ਇਸ ਅਸਥਾਨ ਤੋਂ ਆਪਣੀ ਮਨੋਕਾਮਨਾਵਾਂ ਪੂਰੀਆਂ ਹੋਣ ਤੇ ਉਭੀ ਪਰਿਵਾਰਾ ਵਲੋਂ ਦਾਬੜੇ ਦੀ ਰਸਮ ਅਦਾ ਕੀਤੀ ਜਾਵੇਗੀ। ਉਭੀ ਪਰਿਵਾਰਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮੌਕੇ ਬਾਬਾ ਜੀ ਦੇ ਅਸਥਾਨ ਤੇ ਨਤਮਸਤਕ ਹੋ ਕੇ ਆਪਣੇ ਜੀਵਨ ਸਫਲ ਕਰਨ ਅਤੇ ਸੇਵਾ ਵਿਚ ਆਪਣਾ ਯੋਗਦਾਨ ਪਾ ਕੇ ਇਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਹਿਯੋਗ ਕੀਤਾ ਜਾਵੇ।