ਮੇਹਰਚੰਦ ਪੋਲੀਟੈਕਨਿਕ ਨੇ 36000 ਇੰਜੀਨੀਅਰ ਪੈਦਾ ਕੀਤੇ ਜੇ.ਈ ਤੋਂ ਲੈ ਕੇ ਚੀਫ ਇੰਜੀਨੀਅਰ ਤੱਕ ਕਾਲਜ ਮਨਾ ਰਿਹਾ ਹੈ ਪਲੈਟੀਨਮ ਜੁਬਲੀ

ਮੇਹਰਚੰਦ ਪੋਲੀਟੈਕਨਿਕ ਕਾਲਜ ਨੇ ਆਪਣੀ ਸਥਾਪਨਾ ਦੇ 70 ਵਰੇਂ ਪੂਰੀ ਸਫਲਤਾ ਨਾਲ ਪੂਰੇ ਕਰ ਲਏ ਹਨ। ਇਨ੍ਹਾਂ ਸਾਲਾਂ ਵਿਚ ਕਾਲਜ ਨੇ 36000 ਤੋਂ ਵੀ ਵੱਧ ਇੰਜੀਨੀਅਰ ਪੈਦਾ ਕੀਤੇ, ਜਿਨ੍ਹਾਂ ਵਿੱਚ ਜ਼ਿਆਦਾਤਰ ਨੇ ਕੈਰੀਅਰ ਦੀ ਸ਼ੁਰੂਆਤ ਜੇ.ਈ ਦੀ ਪੋਸਟ ਤੋਂ ਕੀਤੀ ਤੇ ਫਿਰ ਐਸ.ਡੀ.ੳ, ਐਕਸੀਅਨ ,ਐਸ.ਈ ਅਤੇ ਚੀਫ ਇੰਜੀਨੀਅਰ ਦੇ ਉਹਦੇ ਤਕ ਵੀ ਪਹੁੰਚੇ।

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਨਾ ਸਿਰਫ ਸਾਡੇ ਵਿਦਿਆਰਥੀ ਐਕਸੀਅਨ, ਐਸ.ਡੀ.ੳ ਤੇ ਚੀਫ ਇੰਜੀਨੀਅਰ ਹੀ ਬਣੇ, ਸਾਡੇ ਵਿਦਿਆਰਥੀ ਸਫਲ ਉੱਦਮੀ, ਡਾਇਰੈਕਟਰ , ਪ੍ਰਿੰਸੀਪਲ , ਜਨਰਲ ਮੈਨੇਜਰ, ਚੇਅਰਮੈਨ, ਐਮ.ਡੀ , ਪ੍ਰੋਫੈਸਰ, ਗੈਰੀਸਨ ਇੰਜੀਨੀਅਰ ਤੇ ਕਈ ਹੋਰ ਉਹਦਿਆ ਤੇ ਵੀ ਪਹੁੰਚੇ।
ਉਹਨਾਂ ਦੱਸਿਆ ਕਿ ਨਵੰਬਰ ਵਿਚ ਸਾਰੇ ਅਲੁਮਨੀ ਮੈਬਰਾਂ ਵਲੋਂ ਪਲੈਟੀਨਮ ਜੂਬਲੀ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ।ਜਿਸ ਵਿਚ 2000 ਤੋਂ ਵੀ ਵੱਧ ਭਾਰਤ ਵਿਚੋਂ ਅਤੇ ਵਖਰੋ ਵਖਰੇ ਦੇਸ਼ਾਂ ਤੋਂ ਪੁਰਾਣੇ ਵਿਦਿਆਰਥੀ ਸ਼ਾਮਿਲ ਹੋਣਗੇ।