ਉਭੀ ਪਰਿਵਾਰਾ ਵਲੋਂ ਮਨਾਇਆ ਗਿਆ ਸਲਾਨਾ ਸਮਾਗਮ

ਜਲੰਧਰ : Manvir Singh Walia

ਰਾਮਾਂ ਮੰਡੀ ਤੋਂ ਹੁਸ਼ਿਆਰਪੁਰ ਮਾਰਗ ਤੋਂ ਥੋੜ੍ਹੀ ਦੂਰ ਸਥਿਤ ਪਿੰਡ ਪਤਾਰਾ ਵਿਖੇ ਗੁਰਦੁਆਰਾ ਬਾਬਾ ਜੈ ਲਾਲ ਜੀ ਉਭੀ ਦੇ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਉਭੀ ਪਰਿਵਾਰਾਂ ਵਲੋਂ ਜਠੇਰਿਆਂ ਦਾ ਸਲਾਨਾ ਸਮਾਗਮ  ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਉਭੀ ਨੇ ਦੱਸਿਆ ਕਿ ਇਸ ਮੌਕੇ ਸ੍ਰੀ  ਆਖੰਡ   ਪਾਠ ਦੇ ਭੋਗ  ਪਾਏ ਗਏ। ਭੋਗ ਉਪਰੰਤ ਪੰਥ ਪ੍ਰਸਿੱਧ ਰਾਗੀ ਜਥੇ ਭਾਈ ਸਾਹਿਬ ਭਾਈ ਸਰੂਪ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸਤਨਾਮ ਸਿੰਘ ਜੀ ਉਭੀ ਭੋਜੋਵਾਲ ਵਾਲੇ ਅਤੇ  ਭਾਈ ਸੁਖਵੀਰ ਸਿੰਘ ਜੀ ਉਭੀ ਕਰਤਾਰਪੁਰ ਵਾਲਿਆ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ  ਗਿਆ। ਇਸ ਮੌਕੇ ਉਪਿੰਦਰਜੀਤ ਸਿੰਘ ਉਭੀ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਬਾਬਾ ਜੈ ਲਾਲ ਜੀ ਉਭੀ  ਦੇ ਸੇਵਾ ਭਾਵਨਾ ਵਾਲੇ ਜੀਵਨ ਤੇ ਚਾਨਣਾ ਪਾਇਆ ਅਤੇ ਨੌਜਵਾਨ ਪੀੜ੍ਹੀ  ਨੂੰ  ਬਾਬਾ ਜੀ ਵਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਅਰਦਾਸ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਤਿੰਨੇ ਦਿਨ ਹੀ ਰਾਮਗੜ੍ਹੀਆ ਪਰੀਵਾਰਾਂ ਵਲੋਂ ਸਵੇਰ ਤੋਂ ਹੀ ਸੰਗਤਾਂ ਲਈ ਚਾਹ ਪਕੌੜੇ, ਮਿਠਿਆਈਆਂ ਅਤੇ ਜੂਸ , ਠੰਢੇ ਆਦਿ ਦੇ ਲੰਗਰ ਲਗਾ ਕੇ  ਸੇਵਾ ਕੀਤੀ ਗਈ । ਇਸ ਸਮਾਗਮ ਦੇ ਦੂਸਰੇ ਦਿਨ ਬਾਬਾ ਜੀ ਦੇ ਅਸਥਾਨ ਤੋਂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੇ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦਾ ਸ਼ੁਕਰਾਨਾ ਕਰਦੇ ਹੋਏ ਉਭੀ ਪਰਿਵਾਰਾ ਵਲੋਂ ਦਾਬੜੇ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਗੁਰਮੀਤ ਸਿੰਘ ਉਭੀ, ਸੁਖਦੇਵ ਸਿੰਘ ਉਭੀ, ਪਵਿੱਤਰ ਸਿੰਘ ਉਭੀ , ਹਰਜੀਤ ਸਿੰਘ ਉਭੀ ਅਤੇ ਦਵਿੰਦਰ ਸਿੰਘ ਉਭੀ ਵਾਸੀ ਤਾਰਾ ਗੜ੍ਹ ਜ਼ਿਲ੍ਹਾ ਪਠਾਨਕੋਟ ਵਾਲਿਆਂ ਵਲੋਂ ਪ੍ਰੀਵਾਰ ਸਮੇਤ ਠੰਢੇ ਜਲ, ਜੂਸ ਫਰੂਟੀਆ ਆਦਿ ਦੀ ਸੇਵਾ ਕੀਤੀ ਗਈ। ਇਸ ਮੌਕੇ ਸਾਬਕਾ ਚੇਅਰਮੈਨ ਪਵਿੱਤਰ ਸਿੰਘ ਉਭੀ, ਸਤਵਿੰਦਰ ਸਿੰਘ ਉਭੀ,ਹਰਤੇਜ ਸਿੰਘ ਉਭੀ, ਡੀ ਐਸ ਪੀ ਕੁਲਵੰਤ ਸਿੰਘ ਉਭੀ ,ਹਰਪ੍ਰੀਤ ਸਿੰਘ ਉਭੀ ਯੂ ਕੇ, ਗੁਰਦੀਪ ਸਿੰਘ ਉਭੀ ਚੰਡੀਗੜ੍ਹ, ਸੁਖਵਿੰਦਰ ਸਿੰਘ ਉਭੀ ਮੋਹਾਲੀ, ਅਵਤਾਰ ਸਿੰਘ ਉਭੀ, ਭੁਪਿੰਦਰ ਸਿੰਘ ਉਭੀ ਸਮੇਤ ਦੇਸ਼ ਵਿਦੇਸ਼ ਤੋਂ ਉਭੀ ਪਰਿਵਾਰ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਹੋਈਆਂ