ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਦੀ ਨੌਕਰੀ ਲਈ  ਹੋਈ ਚੋਣ

????????????????????????????????????

Jalandhar-Manvir Singh Walia

ਮੇਹਰ ਚੰਦ ਪੌਲੀਟੈਕਨਿਕ ਕਾਲਜ  ਜਲੰਧਰ ਦੇ ਇਲੈਕਟ੍ਰੀਕਲ ਵਿਭਾਗ ਦੇ ਅੱਠ ਵਿਦਿਆਰਥੀਆਂ ਵਿੱਚੋਂ                ਓਮ ਪ੍ਰਕਾਸ਼, ਕਾਵਿਆ ਦੱਤਾ, ਸ਼ੁਭਮ ਸੈਣੀ ਅਤੇ ਸੋਨੂ ਕੁਮਾਰ ਪੌਦਾਰ ਦੀ “ਐਨ.ਜੀ.ਜੀ.ਪਾਵਰਟੈਕ, ਹਰੌਲੀ (ਊਨਾ)” ਵਿੱਚ ਟ੍ਰੇਨੀ ਇੰਜੀਨੀਅਰ, ਉਦੇ ਵਿਸ਼ਵਕਰਮਾ, ਰਜਨੀਸ਼ ਕੁਮਾਰ, ਸਤਿਆਦੇਵ ਕੁਮਾਰ ਦੀ ਚੋਣ  “ਏ ਸਟਾਰ ਪਾਵਰ ਸਵਿੱਚਗਿਅਰ” ਫੋਕਲ ਪੁਆਇੰਟ ਜਲੰਧਰ ਵਿੱਚ ਸੁਪਰਵਾਈਜ਼ਰ ਦੇ ਤੌਰ ਤੇ ਅਤੇ ਲੱਕੀ ਦੀ ਚੋਣ ਮੈਪਲ ਫੈਂਸਿੰਗ ਓਵਰਸੀਜ਼, ਫੋਕਲ ਪੁਆਇੰਟ ਜਲੰਧਰ ਲੱਗਭਗ ਡੇਢ ਲਖ ਰੁਪਏ ਸਲਾਨਾ ਤਨਖਾਹ ਉੱਤੇ ਹੋਈ | ਪ੍ਰਿੰਸੀਪਲ   ਡਾ: ਜਗਰੂਪ ਸਿੰਘ ਨੇ ਦੱਸਿਆ ਕਿ ਇੱਕ ਸਾਲ ਦੀ ਟਰੇਨਿੰਗ ਖਤਮ ਹੋਣ ਉਪਰੰਤ ਇਨਾਂ ਟ੍ਰੇਨੀਆਂ ਦੀ ਤਨਖਾਹ ਕੰਪਨੀਆਂ ਵੱਲੋਂ ਵਧਾ ਦਿਤੀ ਜਾਵੇਗੀ |ਪ੍ਰਿੰਸੀਪਲ ਸਾਹਿਬ ਨੇ ਵਿਭਾਗ ਮੁਖੀ ਸ੍ਰੀ ਕਸ਼ਮੀਰ ਕੁਮਾਰ, ਟਰੇਨਿੰਗ ਐਂਡ ਪਲੇਸਮੇਂਟ ਅਫਸਰ ਸ੍ਰੀ ਰਾਜੇਸ਼ ਕੁਮਾਰ, ਕੋ-ਆਰਡੀਨੇਟਰ ਮੈਡਮ ਗੀਤਾ ਰਾਣੀ ਦੀ ਸ਼ਲਾਘਾ ਕੀਤੀ ਅਤੇ ਚੁਣੇ ਹੋਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ | ਚੇਤੇ ਰਹੇ,  15 ਮਾਰਚ ਤੋਂ 15 ਅਪ੍ਰੈਲ ਤੱਕ ਮੇਹਰ ਚੰਦ ਪੌਲੀਟੈਕਨਿਕ ਵਿਖੇ ਪਲੇਸਮੇਂਟ ਡਰਾਈਵ ਚੱਲ ਰਹੀ ਹੈ | ਇਸ ਦੌਰਾਨ 25 ਕੁ ਵਿਦਿਆਰਥੀ ਵੱਖ-ਵੱਖ ਕੰਪਨੀਆਂ ਵਿੱਚ ਸਿਲੈਕਟ ਹੋ ਚੁਕੇ ਹਨ |