Skip to content
ਨਾਬਰੀ ਅਤੇ ਸੰਗਰਾਮ ਦਾ ਪ੍ਰਤੀਕ ਹੈ
ਧਰਤੀ ਦੇ ਦਿਲ ’ਚੋਂ ਉੱਗੀ ‘ਦਿਲ’ ਦੀ ਕਵਿਤਾ
ਜਲੰਧਰ
11 ਅਪ੍ਰੈਲ 1943 ਨੂੰ ਮਾਂ ਚਿੰਤ ਕੌਰ, ਪਿਤਾ ਰੌਣਕੀ ਰਾਮ ਦੇ ਘਰ ਕੰਗ ਮੁਹੱਲਾ ਸਮਰਾਲਾ ਵਿਖੇ ਜਨਮੇ ਲਾਲ ਸਿੰਘ ਦਿਲ ਦੇ ਜਨਮ ਦਿਹਾੜੇ ’ਤੇ ਅੱਜ ਦੇਸ਼ ਭਗਤ ਯਾਦਗਾਰ ਹਾਲ ’ਚ ਲਾਲ ਸਿੰਘ ਦਿਲ ਦੀ ਸਵੈ-ਜੀਵਨੀ ਅਤੇ ਕਾਵਿ ਰਚਨਾ ਸੰਸਾਰ ਬਾਰੇ ਬਹੁਤ ਹੀ ਸੰਜ਼ੀਦਾ ਵਿਚਾਰਾਂ ਹੋਈਆਂ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਨੇ ਲਾਲ ਸਿੰਘ ਦਿਲ ਨੂੰ ਉਬਲਦੇ ਲੋਹੇ ਦੀ ਕੁਠਾਲੀ ’ਚੋਂ ਕੁੰਦਨ ਬਣਕੇ
ਨਿਕਲਿਆ ਕਵੀ ਦੱਸਿਆ। ਉਹਨਾਂ ਕਿਹਾ ਕਿ 1971-72 ਦੇ ਦੌਰ ’ਚ ਅਸੀਂ ਭੱਠਿਆਂ ’ਤੇ ਜਾ ਕੇ ਲਾਲ ਸਿੰਘ ਦਿਲ ਅਤੇ ਗੁਰਦਾਸ ਰਾਮ ਆਲਮ ਦੀਆਂ ਨਜ਼ਮਾਂ ਸੁਣਾਇਆ ਕਰਦੇ ਤਾਂ ਮਜ਼ਦੂਰਾਂ ਦੇ ਚਿਹਰਿਆਂ ਉਪਰ ਚਿੰਤਨ ਅਤੇ ਵਿਦਰੋਹ ਦੀਆਂ ਤਰੰਗਾਂ ਸਾਫ਼ ਪੜ੍ਹੀਆਂ ਜਾਂਦੀਆਂ।
ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਆਪਣੇ ਸੀਰੀ ਰਲ਼ੇ ਬਾਪ ਕੋਲ ਖੇਤ ਗਏ ਬਚਪਨ ਉਮਰ ਦੇ ਲਾਲ ਸਿੰਘ ਦਿਲ ਦੇ ਪਿੰਡੇ ’ਤੇ ਜਾਗੀਰੂ ਹੈਂਕੜ ’ਚ ਗ੍ਰਸੇ ਚੌਧਰੀ ਵੱਲੋਂ ਮਾਰੀਆਂ ਛਮਕਾਂ ਉਸਦੀ ਇਨਕਲਾਬੀ ਕਵਿਤਾ ਦੇ ਸਿਆੜ ਹੋ ਨਿਬੜੀਆਂ। ਅਮੋਲਕ ਸਿੰਘ ਨੇ ਕਿਹਾ ਕਿ ਇਨਕਲਾਬੀ ਕਵੀ ਲਾਲ ਸਿੰਘ ਦਿਲ, ਉਦਾਸੀ ਅਤੇ ਪਾਸ਼ ਲੋਕ ਸਰੋਕਾਰਾਂ ਅਤੇ ਲੋਕ ਮੁਕਤੀ ਦੇ ਕਾਜ਼ ਨੂੰ ਪ੍ਰਨਾਈ ਇੱਕ ਜ਼ਿੰਦ ਇੱਕ ਜਾਨ ਕਵਿਤਾ ਦਾ ਨਾਮ ਹੈ, ਸਾਨੂੰ ਅਜੋਕੇ ਸਮੇਂ ਅੰਦਰ ਇਸ ਤੋਂ ਰੌਸ਼ਨੀ ਲੈਂਦਿਆਂ ਚੌਤਰਫ਼ੀ ਹਨੇਰਗਰਦੀ ਦੇ ਹਨੇਰ ਨੂੰ ਲੰਗਾਰ ਕਰਨ ਦੀ ਲੋੜ ਹੈ।
ਕਮੇਟੀ ਮੈਂਬਰ ਦੇਵ ਰਾਜ ਨਯੀਅਰ, ਸੁਰਿੰਦਰ ਕੁਮਾਰੀ ਕੋਛੜ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਧਰਤੀ ਦੇ ਦਿਲ ’ਤੇ ਲਿਖੀ ਦਿਲ ਦੀ ਕਵਿਤਾ ਸਦਾ ਨਾਬਰੀ, ਸੰਗਰਾਮ ਅਤੇ ਲੋਕ ਮੁਕਤੀ ਦੀ ਪ੍ਰਤੀਕ ਬਣਕੇ ਜਗਦੀ ਰਹੇਗੀ। ਪਰਮਜੀਤ ਕਲਸੀ ਨੇ ਕਿਹਾ ਕਿ ਲਾਲ ਸਿੰਘ ਦਿਲ ਦੀ ਕਵਿਤਾ ਤਰਕਸੰਗਤ, ਵਿਗਿਆਨਕ ਅਤੇ ਸਮਾਜ ਨੂੰ ਬਦਲ ਦਿਓ ਦਾ ਪੈਗ਼ਾਮ ਦਿੰਦੀ ਕਵਿਤਾ ਹੈ।
ਇਸ ਸਮਾਗਮ ’ਚ ਲਾਲ ਸਿੰਘ ਦਿਲ ਦੀਆਂ ਵੰਨ-ਸੁਵੰਨੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਉਹਨਾਂ ਦੀ ਪ੍ਰਸੰਗਕਤਾ ਅਤੇ ਭਵਿੱਖ਼ ਵਿੱਚ ਸਾਰਥਕਤਾ ਉੱਪਰ ਵੀ ਚਰਚਾ ਹੋਈ।
More Stories
ਐਮ.ਐਸ.ਪੀ. ਪੇਮੈਂਟ ਫਰੌਡ: ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਅਨਾਜ ਖਰੀਦ ਪੋਰਟਲ ਨਾਲ ਛੇੜਛਾੜ ਦੇ ਦੋਸ਼ ਹੇਠ ਚਾਰ ਵਿਅਕਤੀ ਗ੍ਰਿਫਤਾਰ
1500 रुपए की रिश्वत लेने के आरोप में गलाडा क्लर्क विजिलेंस ब्यूरो द्वारा काबू
50,000 रुपए रिश्वत लेने के आरोप में सहायक टाउन प्लानर और आर्किटेक्ट विजिलेंस ब्यूरो द्वारा काबू