ਮੇਹਰ ਚੰਦ ਪੌਲੀਟੈਕਨਿਕ ਕਾਲਜ ਵਿੱਚ ਐਲੂਮਨੀ ਮੀਟ ਦਾ ਆਯੋਜਨ

 Jalandhae-Manvir Singh Walia
ਪ੍ਰਿੰਸੀਪਲ ਡਾ: ਜਗਰੂਪ ਸਿੰਘ ਦੀ ਯੋਗ ਅਗਵਾਈmehar ਹੇਠ ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਨੇ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਦੀ ਐਲੂਮਨੀ – ਮੀਟ 2024  ਆਯੋਜਿਤ ਕੀਤੀ |  ਸਿਵਲ ਇੰਜੀਨੀਅਰਿੰਗ ਵਿਭਾਗ ਇਸ ਪੌਲੀਟੈਕਨਿਕ ਦਾ ਸਭ ਤੋਂ ਪੁਰਾਣਾ ਵਿਭਾਗ ਹੈ, ਜਿਸਦਾ 70  ਸਾਲਾ ਇਤਿਹਾਸ ਹੈ | ਹਜ਼ਾਰਾਂ ਹੀ ਵਿਦਿਆਰਥੀਆਂ ਨੇ ਇਹ ਡਿਪਲੋਮਾ ਪਾਸ ਕੀਤਾ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਉੱਚੀਆਂ ਪਦਵੀਆਂ ਤੋਂ ਰਿਟਾਇਰ ਹੋਏ  | ਅੱਜ  ਵੀ ਬਹੁਤ ਸਾਰੇ ਵਿਦਿਆਰਥੀ ਮਲਟੀ ਨੈਸ਼ਨਲ ਕੰਪਨੀਆਂ, ਸਰਕਾਰੀ ਸੰਸਥਾਵਾਂ ਅਤੇ ਕਾਮਯਾਬ ਉਦਯੋਗਪਤੀਆਂ ਦੇ ਰੂਪ ਵਿੱਚ ਕੰਮ ਕਰ ਰਹੇ ਹਨ | ਇਸ ਵਿਭਾਗ ਦੇ ਅਨੇਕਾਂ ਬੈਚਾਂ ਦੇ ਵਿਦਿਆਰਥੀਆਂ ਨੇ ਆਪਣੀ ਪੜਾਈ ਦੇ ਸਾਲਾਂ ਦੌਰਾਨ ਮਾਣੇ ਹੋਏ ਸੁਨਿਹਰੀ ਪਲਾਂ ਨੂੰ ਯਾਦ ਕਰਣ ਵਾਸਤੇ ਇਸ ਮੈਗਾ ਈਵੈਂਟ ਨੂੰ ਜੋਇਨ ਕੀਤਾ | ਵਿਭਾਗ ਮੁਖੀ ਡਾ: ਰਾਜੀਵ ਭਾਟੀਆ ਨੇ ਐਲੂਮਨੀ ਵਿਦਿਆਰਥੀਆਂ ਨੂੰ ਵਿਭਾਗ ਦੇ ਨਜ਼ਰੀਏ/ਮਿਸ਼ਨ ਦੇ  ਵਿਸਥਾਰ ਬਾਰੇ ਦੱਸਿਆ ਅਤੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਦੀ ਅਨੇਕਾਂ ਕੋ-ਕਰਿਕਲਰ ਅਤੇ ਐਕਸਟਰਾ-ਕਰਿਕਲਰ ਵਿੱਚ ਪ੍ਰਾਪਤੀਆਂ ਦਾ  ਬਾਰੇ ਖੁਲਾਸਾ ਕੀਤਾ | ਵਿਦਿਆਰਥੀਆਂ ਨੂੰ ਨਵੇਂ ਖਰੀਦੇ ਉਪਕਰਣ  ਵਿਖਾਏ ਗਏ ਅਤੇ AICTE, ਨਵੀਂ ਦਿੱਲੀ ਦੀ ਮੋਡਰੋਬਜ਼ ਸਕੀਮ ਦੇ ਅਧੀਨ ਲੈਬ ਦਾ ਸੈੱਟਅਪ  ਵਿਖਾਇਆ ਗਿਆ | ਐਲੂਮਨੀ ਦੇ ਵਿਦਿਆਰਥੀਆਂ ਵਲੋਂ ਵਿਭਾਗ ਦੁਆਰਾ ਸਮੇਂ ਦੀ ਮੰਗ ਅਨੁਸਾਰ ਵਿਭਾਗ ਦੀ ਤਰੱਕੀ ਦੇ ਸਬੰਧ ਵਿੱਚ ਕੀਤੇ ਗਏ ਸਕਾਰਾਤਮਕ ਬਦਲਾਵਾਂ ਲਈ ਯਤਨਾਂ ਦੀ ਭਰਪੂਰ ਸਰਾਹਨਾ ਕੀਤੀ ਗਈ | ਐਲੂਮਨੀ ਐਸੋਸੀਏਸ਼ਨ ਦੇ ਮੁਖੀ ਡਾ: ਕਪਿਲ ਓਹਰੀ, ਸੈਕਟਰੀ ਇੰਜੀਨਿਅਰ ਰਾਜੇਸ਼ ਕੁਮਾਰ, ਜੋਇੰਟ ਸੈਕਟਰੀ ਅਤੇ ਇੰਜੀਨਿਅਰ ਜਸਪਾਲ ਸਿੰਘ ਇਸ ਮੌਕੇ ਉੱਤੇ ਹਾਜ਼ਰ ਸਨ | ਪ੍ਰਿੰਸੀਪਲ ਡਾ: ਜਗਰੂਪ ਸਿੰਘ ਨੇ  ਇਸ ਮੀਟ ਨੂੰ ਆਯੋਜਿਤ ਕਰਣ  ਲਈ ਸਿਵਲ ਇੰਜੀਨੀਅਰਿੰਗ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ  ਸਰਾਹਨਾ ਕੀਤੀ ਅਤੇ ਐਲੂਮਨੀ ਵਿਦਿਆਰਥੀਆਂ ਦੇ ਇਸ ਮੀਟ ਨੂੰ  ਸਫਲ ਬਣਾਉਣ ਲਈ ਉਨ੍ਹਾਂ ਦੁਆਰਾ ਵਿਖਾਏ ਗਏ ਉਤਸ਼ਾਹ ਦੀ ਭਰਪੂਰ ਸ਼ਲਾਘਾ  ਕੀਤੀ |