ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਖਸਹਟਿਜ਼ਿ-2024 ਈਵੇਂਟ ਵਿੱਚ ਕੁਲ 43000/- ਨਕਦ ਇਨਾਮ ਜਿੱਤਿਆ

Jalandhar-Manvir Singh Walia

ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਿਨੁਮਾਈ ਹੇਠ ਮੇਹਰ ਚੰਦ ਪੌਲੀਟੈਕਨਿਕ ਕਾੱਲਜ ਦੇ ਵਿਦਿਆਰਥੀਆਂ ਨੇ ਜੀ. ਐਨ. ਏ ਯੂਨੀਵਰਸਿਟੀ ਦੇ ਸਮਾਰੋਹ ਖਸ਼੍ਹੀਠੀਗ਼-2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ੌਵੲਰੳਲਲ ਠਰੋਪਹੇ ਅਤੇ 11000/- ਨਕਦ ਇਨਾਮ ਜਿੱਤਿਆ ।ਇਸ ਤੋਂ ਇਲਾਵਾ ਉਨ੍ਹਾਂ ਵੱਖ- ਵੱਖ ਪੁਜੀਸ਼ਨਾਂ ਤੇ ਆਪਣਾ ਕਬਜ਼ਾ ਜਮਾਇਆ ।ਜਿਸ ਵਿੱਚ ਈ. ਸੀ. ਈ. ਵਿਭਾਗ ਦੇ ਵਿਦਿਆਰਥੀਆਂ ਨੇ ਸਰਕਿਟ ਮਾਨੀਆ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਸਟੈਮ ਕਵਿਜ਼ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ । ਸੀ. ਐਸ. ਈ. ਵਿਭਾਗ ਦੇ ਵਿਦਿਆਰਥੀਆਂ ਨੇ ਬਿਜ਼ਨਸ ਕਵਿਜ਼ ਵਿੱਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਸਿਵਿਲ ਵਿਭਾਗ ਦੇ ਵਿਦਿਆਰਥੀਆਂ ਨੇ ਖਜ਼ਾਨਾ ਲੱਭੋ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮਕੈਨਿਕਲ ਵਿਭਾਗ ਦੇ ਵਿਦਿਆਰਥੀਆਂ ਨੇ ਖਜ਼ਾਨਾ ਲੱਭੋ ਮੁਕਾਬਲੇ ਵਿੱਚ ਦੂਜਾ ਅਤੇ ਕੈਡ ਕੋਨਟੈਸਟ ਤੇ ਵੇਸਟ ਟੂ ਵੰਡਰ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ । ਜੇਤੂ ਟੀਮਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਸਾਰੀਆਂ ਟੀਮਾਂ ਨੂੰ 5100/- ਰੁਪਏ, ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਸਾਰੀਆਂ ਟੀਮਾਂ ਨੂੰ 3100 /- ਰੁਪਏ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਸਾਰੀਆਂ ਟੀਮਾਂ ਨੂੰ 2100 /- ਰੁਪਏ ਦਾ ਇਨਾਮ ਦਿੱਤਾ ਗਿਆ।ਇਥੇ ਇਹ ਵੀ ਦਸਣਯੋਗ ਹੈ ਕਿ ਪੂਰੇ ਸੂਬੇ ਵਿੱਚ ਵੱਖ- ਵੱਖ ਕਾਲਜਾਂ ਦੇ ਵਿਦਿਆਰਥੀ ਇੰਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਪੁੱਜੇ ਸਨ ਜਿਨਾਂ ਵਿਚੋਂ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਕੁੱਲ ਮਿਲਾ ਕੇ 43000/- ਦਾ ਨਕਦ ਇਨਾਮ ਜਿੱਤ ਕੇ ਕਾਲਜ ਦੇ ਨਾਮ ਨੂੰ ਨਵੀਆਂ ਸਿਖਰਾਂ ਤੇ ਪਹੁੰਚਾਇਆ ਹੈ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਡਾ. ਰਾਜੀਵ ਭਾਟੀਆ, ਮੁੱਖੀ ਸਟੂਡੈਂਟ ਚੈਪਟਰ ਅਤੇ ਸਾਰੇ ਵਿਦਿਆਰਥੀਆ ਨੂੰ ਇਸ ਉਪਲਭਦੀ ਲਈ ਵਧਾਈ ਦਿਤੀ ਅਤੇ ਭਵਿੱਖ ਵਿਚ ਵੀ ਇਸੇ ਹੀ ਤਰਾਂ ਕਾਮਯਾਬੀ ਹਾਸਿਲ ਕਰਨ ਵਾਸਤੇ ਉਤਸਾਹਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਾਲਜ ਦੇ ਬਾਕੀ ਵਿਦਿਆਰਥੀਆਂ ਨੂੰ ਇਹਨਾਂ ਵਿਦਿਆਰਥੀਆਂ ਤੋਂ ਪ੍ਰੇਰਣਾ ਲੈ ਕੇ ਆਪਣਾ ਸਰਬਪੱਖੀ ਵਿਕਾਸ ਕਰਨ ਲਈ ਪ੍ਰੇਰਿਆ। ਇਸ ਮੌਕੇ ਡਾ. ਰਾਜੀਵ ਭਾਟੀਆ, (ਮੁੱਖੀ, ਸਿਵਿਲ ਵਿਭਾਗ), ਮੈਡਮ ਰਿਚਾ ਅਰੋੜਾ (ਮੁੱਖੀ, ਮਕੈਨਿਕਲ ਵਿਭਾਗ) ਸ਼੍ਰੀ. ਪ੍ਰਿਂਸ ਮਦਾਨ (ਮੁਖੀ, ਈ.ਸੀ.ਈ ਤੇ ਸੀ. ਐਸ. ਈ), ਮਿਸ ਪ੍ਰੀਤ ਕੰਵਲ (ਲੈਕਚਰਾਰ, ਈ.ਸੀ.ਈ ), ਸ਼੍ਰੀ ਜਸਪਾਲ ਸਿੰਘ (ਲੈਕਚਰਾਰ, ਸਿਵਿਲ), ਸ਼੍ਰੀ ਸੁਸ਼ਾਂਤ (ਲੈਕਚਰਾਰ, ਮਕੈਨਿਕਲ), ਮਿਸ. ਹਿਤਾਕਸ਼ੀ (ਲੈਕਚਰਾਰ, ਸੀ. ਐਸ. ਈ) ਅਤੇ ਸ਼੍ਰੀਮਤੀ ਮਨਿੰਦਰ ਕੌਰ (ਲੈਕਚਰਾਰ, ਈ.ਸੀ.ਈ) ਹਾਜ਼ਰ ਸਨ।