ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਇਲੈਕਟ੍ਰੀਕਲ ਵਿਭਾਗ ਦੇ ਵਿਦਿਆਰਥੀਆਂ ਨੇ ਕੀਤਾ ਵਿੱਦਿਅਕ ਦੌਰਾ

Jalandhar-Manvir Singh Walia

ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਇਲੈਕਟ੍ਰੀਕਲ ਵਿਭਾਗ ਦੇ ਵਿਦਿਆਰਥੀ , ਮਿਤੀ 09-04-2024 ਤੋ 13-04-2024 ਤੱਕ ਇੱਕ ਤਕਨੀਕੀ ਵਿੱਦਿਅਕ ਦੌਰੇ ਤੇ ਗਏ।ਇਸ ਵਿੱਦਿਅਕ ਦੌਰੇ ਦੌਰਾਨ ਉਹਨਾਂ ਨੇ ਭਾਖੜਾ ਡੈਮ, ਸ੍ਰੀ ਅਨੰਦਪੁਰ ਸਾਹਿਬ, ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ (ਰੋਪੜ), ਪੈਡਾ ਸੋਲਰ ਪੈਸਵ ਕੰਪਲਕਸ, ਰਾਮਕ੍ਰਿਸ਼ਨ ਆਸ਼ਰਮ ਚੰਡੀਗੜ੍ਹ , ਪੰਡੋਹ ਡੈਮ ਸੁੰਦਰਨਗਰ, ਗੁਰੂਦਵਾਰਾ ਮੰਡੀ ਸਾਹਿਬ, ਗੁਰੂਦਵਾਰਾ ਸ੍ਰੀ ਮਨੀਕਰਨ ਸਾਹਿਬ, ਮਲਾਨਾ ਹਾਈਡਰੋ ਪਵਾਰ ਪਲਾਂਟ, ਬ੍ਰਮ੍ਹ ਗੰਗਾ ਹਾਈਡਰੋ ਪਾਵਰ ਪਲਾਂਟ ਕੁਲੂ, ਬਿਆਸ ਕੁੰਡ ਮਨਾਲੀ ਅਤੇ ਅਟਲ ਟਨਲ, ਸ਼ੀਸੂ, ਕੋਕਸਰ ਦੀ ਯਾਤਰਾ ਕੀਤੀ।ਰਾਸਤੇ ਵਿੱਚ ਉਹਨਾਂ ਨੇ ਵਿੰਡਮਿੱਲਾਂ ਅਤੇ ਬਹੁਤ ਸਾਰੇ ਕੁੱਦਰਤੀ ਦ੍ਰਿਸ਼ ਵੀ ਦੇਖੇ।ਇਸ ਟੂਰ ਦੀ ਅਗਵਾਈ ਸ਼੍ਰੀ ਵਿਕ੍ਰਮਜੀਤ ਸਿੰਘ ਅਤੇ ਸ੍ਰੀ ਗਗਨਦੀਪ ਨੇ ਕੀਤੀ ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਸ੍ਰੀ ਕਸ਼ਮੀਰ ਕੁਮਾਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਹ ਵਿੱਦਿਅਕ ਦੋਰਾ ਵਿਦਿਆਰਥੀਆਂ ਲਈ ਅਮਿੱਟ ਛਾਪ ਛੱਡ ਗਿਆ ।