Skip to content
Jalandhar-Manvir Singh Walia
ਮੇਹਰ ਚੰਦ ਪੋਲੀਟੈਕਨਿਕ ਕਾਲਜ ਦੀ ‘ਸੇਵ ਅਰਥ ਸੁਸਾਇਟੀ’ ਵੱਲੋਂ ‘ਏਕ ਪੇੜ ਦੇਸ਼ ਕੇ ਨਾਮ‘ ਕਮੇਟੀ ਦੇ ਸਹਿਯੋਗ ਨਾਲ ‘ਵਿਸ਼ਵ ਧਰਤੀ ਦਿਵਸ’ ਮਨਾਇਆ ਗਿਆ। ਕਾਲਜ ਦੀ ‘ਸੇਵ ਅਰਥ ਸੁਸਾਇਟੀ’ ਵੱਲੋਂ ਪ੍ਰਿੰਸੀਪਲ ਡਾ: ਜਗਰੂਪ ਸਿੰਘ ਦੀ ਪ੍ਰਧਾਨਗੀ ਅਤੇ ਵਿਭਾਗ ਦੇ ਮੁਖੀ ਡਾ: ਸੰਜੇ ਬਾਂਸਲ ਦੀ ਦੇਖ-ਰੇਖ ਹੇਠ ‘ਵਿਸ਼ਵ ਧਰਤੀ ਦਿਵਸ’ ਮਨਾਇਆ ਗਿਆ । ਇਸ ਵਿੱਚ ਕਾਲਜ ਦੇ ਸਾਬਕਾ ਵਿਦਿਆਰਥੀ ਇੰਜ. ਵੀ.ਕੇ. ਕਪੂਰ (ਸਕੱਤਰ, ‘ਏਕ ਪੇੜ ਦੇਸ਼ ਕੇ ਨਾਮ‘ ਕਮੇਟੀ) ਅਤੇ ਇਸ ਕਮੇਟੀ ਦੇ ਮੁਖੀ ਇੰਜੀ. ਪ੍ਰਦੁਮਣ ਸਿੰਘ ਠੁਕਰਾਲ, ਇੰਜੀ. ਪ੍ਰਿਤਪਾਲ ਸਿੰਘ (ਸਟੇਟ ਕੋਆਰਡੀਨੇਟਰ ‘ਆਰਟ ਆਫ ਲਿਵਿੰਗ‘), ਸ਼੍ਰੀ ਅਜੇ ਵੈਦਿਆ (ਕੋਆਰਡੀਨੇਟਰ, ਹਰਿਆਵਲ ਪੰਜਾਬ) ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸੇਵ ਅਰਥ ਸੁਸਾਇਟੀ ਦੇ ਪ੍ਰਧਾਨ ਡਾ: ਸੰਜੇ ਬਾਂਸਲ ਅਤੇ ਉਪ ਪ੍ਰਧਾਨ ਮੀਨਾ ਬਾਂਸਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਸੁਸਾਇਟੀ ਦੀ ਉਪ ਪ੍ਰਧਾਨ ਮੀਨਾ ਬਾਂਸਲ ਨੇ ਦੱਸਿਆ ਕਿ ‘ਵਿਸ਼ਵ ਧਰਤੀ ਦਿਵਸ‘ ਹਰ ਸਾਲ 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਮੰਤਵ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤਾਂ ਜੋ ਲੋਕ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਪਲਾਸਟਿਕ ਦੀ ਵਰਤੋਂ ਘੱਟ ਕਰਨ। ‘ਇੱਕ ਰੁੱਖ ਦੇਸ਼ ਦੇ ਨਾਮ’ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਵੀ.ਕੇ. ਕਪੂਰ ਨੇ ਆਪਣੇ ਸੰਗਠਨ ਬਾਰੇ ਦੱਸਿਆ। ਇਸ ਕਮੇਟੀ ਦੇ ਮੁਖੀ ਪ੍ਰਦੁਮਣ ਸਿੰਘ ਠੁਕਰਾਲ ਨੇ ਰੁੱਖ ਲਗਾਉਣ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੂੰ ਬੂਟਾ ਸਿੰਘ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਸਾਈਕਲ ‘ਤੇ ਸਫਰ ਕਰਦੇ ਹੋਏ 44,000 ਤੋਂ ਵੱਧ ਬੂਟੇ ਲਗਾਏ ਹਨ। ਈ.ਪ੍ਰਿਤਪਾਲ ਸਿੰਘ ਨੇ ਪੇਸ਼ਕਾਰੀ ਰਾਹੀਂ ਧਰਤੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਸਾਲ ਦਾ ਥੀਮ ‘ਪਲੈਨੇਟ ਬਨਾਮ ਪਲਾਸਟਿਕ’ ਹੈ, ਸਾਨੂੰ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਕਮੇਟੀ ਦੇ ਮੀਤ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਵੈਂਸ ਨੇ ਕਵਿਤਾ ਰਾਹੀਂ ਵਾਤਾਵਰਨ ਪ੍ਰਤੀ ਸੁਚੇਤ ਕੀਤਾ। ਅੰਤ ਵਿੱਚ ‘ਸੇਵ ਅਰਥ ਸੋਸਾਇਟੀ‘ ਦੇ ਪ੍ਰਧਾਨ ਡਾ: ਸੰਜੇ ਬਾਂਸਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਤੋਂ ਪ੍ਰਣ ਲਿਆ ਕਿ ਉਹ ਆਪਣੇ ਜੀਵਨ ਕਾਲ ਵਿੱਚ ਇੱਕ ਰੁੱਖ ਜ਼ਰੂਰ ਲਗਾਉਣਗੇ ਅਤੇ ਉਸਦੀ ਸੰਭਾਲ ਵੀ ਕਰਨਗੇ। ਮੰਚ ਸੰਚਾਲਨ ਮੀਨਾ ਬਾਂਸਲ ਨੇ ਕੀਤਾ। ਇਸ ਮੌਕੇ ਕਮੇਟੀ ਵੱਲੋਂ ਕਾਲਜ ਦੇ ਵਿਹੜੇ ਵਿੱਚ ਬੂਟੇ ਵੀ ਲਗਾਏ ਗਏ। ਇਸ ਮੌਕੇ ਕਾਲਜ ਤੋਂ ਅਭਿਸ਼ੇਕ, ਅੰਕੁਸ਼, ਕਮਲਕਾਂਤ, ਮਨਵੀਰ ਕੌਰ, ਕਮੇਟੀ ਤੋਂ ਸ੍ਰੀ ਅਜੇ ਵੈਦਿਆ (ਕਨਵੀਨਰ), ਸਕੱਤਰ ਕੁਲਦੀਪ ਸਿੰਘ ਬੈਂਸ, ਸ੍ਰੀ ਗੁਰਮੀਤ ਸਿੰਘ, ਹਜ਼ਾਰੀ ਲਾਲ ਸ਼ਰਮਾ ਅਤੇ 100 ਦੇ ਕਰੀਬ ਵਿਦਿਆਰਥੀ ਹਾਜ਼ਰ ਸਨ।
More Stories
ਐਮ.ਐਸ.ਪੀ. ਪੇਮੈਂਟ ਫਰੌਡ: ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਅਨਾਜ ਖਰੀਦ ਪੋਰਟਲ ਨਾਲ ਛੇੜਛਾੜ ਦੇ ਦੋਸ਼ ਹੇਠ ਚਾਰ ਵਿਅਕਤੀ ਗ੍ਰਿਫਤਾਰ
1500 रुपए की रिश्वत लेने के आरोप में गलाडा क्लर्क विजिलेंस ब्यूरो द्वारा काबू
50,000 रुपए रिश्वत लेने के आरोप में सहायक टाउन प्लानर और आर्किटेक्ट विजिलेंस ब्यूरो द्वारा काबू