Skip to content
ਜਲੰਧਰ-Prime Punjab
: ਦੇਸ਼ ਭਗਤ ਯਾਦਗਾਰ ਹਾਲ ਦੀਆਂ ਸਾਹਿਤਕ/ਸਭਿਆਚਾਰਕ ਅਤੇ ਸਮਾਜਕ ਸਰਗਰਮੀਆਂ ਖ਼ਾਸ ਕਰਕੇ ਗ਼ਦਰੀ ਬਾਬਿਆਂ ਦੇ ਮੇਲੇ ਦੀ ਸ਼ੁਰੂਆਤੀ ਟੀਮ ਨਾਲ ਜੁੜੇ ਐਡਵੋਕੇਟ ਬਲਬੀਰ ਸਿੰਘ ਬਾਸੀ ਜੋ ਕਿ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਹਨਾਂ ਦੇ ਸਪੁੱਤਰ ਅਜਮੇਰ ਸਿੰਘ, ਭਾਣਜਾ ਹਰਨੇਕ ਸਿੰਘ ਮਾਲੜੀ ਅੱਜ ਅਮਰੀਕਾ ਤੋਂ ਦੇਸ਼ ਭਗਤ ਯਾਦਗਾਰ ਹਾਲ ਆਏ ਤਾਂ ਇਸ ਮੌਕੇ ਬਲਬੀਰ ਬਾਸੀ ਦੀ ਯਾਦ ’ਚ ਸ਼ੋਕ ਸਭਾ ਕੀਤੀ ਗਈ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਗੁਰਮੀਤ, ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ ਤੋਂ ਇਲਾਵਾ ਬਲਬੀਰ ਬਾਸੀ ਦੇ ਦੋਸਤ ਕੇਸਰ ਸਿੰਘ ਵੀ ਹਾਜ਼ਰ ਸਨ।
ਬਲਬੀਰ ਸਿੰਘ ਦੇ ਜੀਵਨ ਸਬੰਧੀ ਗੰਭੀਰ ਵਿਚਾਰਾਂ ਹੋਈਆਂ। ਉਹਨਾਂ ਦੀ ਦੇਸ਼ ਭਗਤ ਯਾਦਗਾਰ ਹਾਲ, ਸਮਾਜ ਅਤੇ ਲੋਕ-ਪੱਖੀ ਜਮਹੂਰੀ ਲਹਿਰਾਂ ਪ੍ਰਤੀ ਦੇਣ ਨੂੰ ਸਿਜ਼ਦਾ ਕੀਤਾ ਗਿਆ।
ਸ਼ੋਕ ਸਭਾ ਦੇ ਅਹਿਦ ਕੀਤਾ ਕਿ ਐਡਵੋਕੇਟ ਬਲਬੀਰ ਬਾਸੀ ਦੇ ਸੁਹਿਰਦ ਯੋਗਦਾਨ ਦੀ ਕਦਰ ਕਰਦਿਆਂ ਉਸਨੂੰ ਸੰਭਾਲਣ ਦਾ ਅਹਿਦ ਲਿਆ।
ਅੱਜ ਪ੍ਰੈਸ ਨੂੰ ਇਸਦੀ ਜਾਣਕਾਰੀ ਦੇਣ ਸਮੇਂ ਹਾਜ਼ਰ ਕਮੇਟੀ ਮੈਂਬਰ ਵਿਜੈ ਬੰਬੇਲੀ ਅਤੇ ਹਰਵਿੰਦਰ ਭੰਡਾਲ ਨੇ ਵੀ ਬਲਬੀਰ ਬਾਸੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
More Stories
अमेरिका से भारतीयों को डिपोर्ट करने का मामला: पंजाब पुलिस की विशेष जांच टीम ने ट्रैवल एजेंटों के खिलाफ कार्रवाई तेज़ की, दो और एफआईआर दर्ज; कुल संख्या हुई 10
कैबिनेट मंत्री हरभजन सिंह ईटीओ द्वारा श्री गुरु रविदास जी के प्रकाश उत्सव पर लोगों को बधाई
पंजाब विधानसभा स्पीकर द्वारा श्री गुरु रविदास जी के प्रकाश उत्सव पर प्रदेशवासियों को बधाई