Skip to content
ਜਲੰਧਰ 29 ਅਪਰੈਲ (Manvir Singh Walia)
ਬਠਿੰਡਾ ਦੀ ਟੀਮ ਨੇ ਅੰਮ੍ਰਿਤਸਰ ਨੂੰ ਸਕਤ ਮੁਕਾਬਲੇ ਮਗਰੋਂ 2-1 ਨਾਲ ਹਰਾ ਕੇ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਦੇ ਲੜਕੀਆਂ ਦੇ ਸੀਨੀਅਰ ਵਰਗ ਦਾ ਖਿ ਤਾਬ ਜਿੱਤ ਲਿਆ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਅੰਤਰਰਾਸ਼ਟਰੀ ਖਿਡਾਰਣਾਂ ਅਮਨਦੀਪ ਕੌਰ (ਏਸ਼ੀਆਈ ਖੇਡਾਂ ਦੀ ਮੈਡਲ ਜੇਤੂ) ਅਤੇ ਯੋਗਿਤਾ ਬਾਲੀ (ਗੋਲਕੀਪਿੰਗ ਕੋਚ ਹਾਕੀ ਇੰਡੀਆ) ਨੇ ਕੀਤੀ। ਜਦਕਿ ਪਟਿਆਲਾ ਨੇ ਜਲੰਧਰ ਨੂੰ 3-0 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਜੇਤੂ ਟਰਾਫੀਆਂ, ਮੈਡਲ ਅਤੇ ਮੈਰਿਟ ਸਰਟੀਫੀਕੇਟਾਂ ਨਾਲ ਸਨਮਾਨਿਤ ਕੀਤਾ ਗਿਆ।
ਫਾਇਨਲ ਮੈਚ ਵਿਚ ਬਠਿੰਡਾ ਦੀਆਂ ਸੁਖਮੰਦਰ ਕੌਰ ਅਤੇ ਮਿਤਾਲੀ ਨੇ ਗੋਲ ਕੀਤੇ ਜਦਕਿ ਅੰਮ੍ਰਿਤਸਰ ਵਲੋਂ ਇਕੋ ਇਕ ਗੋਲ ਜੈਸਮੀਨ ਕੌਰ ਨੇ ਕੀਤਾ। ਤੀਜੇ ਸਥਾਨ ਲਈ ਖੇਡੇ ਗਏ ਮੈਚ ਵਿੱਚ ਪਟਿਆਲਾ ਵਲੋਂ ਦੀਪਾਲੀ, ਵਿਸ਼ਾਲੀ ਸ਼ਰਮਾ ਅਤੇ ਆਰਤੀ ਨੇ ਇਕ ਇਕ ਗੋਲ ਕੀਤਾ।
ਸੀਨੀਅਰ ਲੜਕਿਆਂ ਦੇ ਵਰਗ ਵਿੱਚ ਐਸਬੀਐਸ ਨਗਰ ਨੇ ਅੰਮ੍ਰਿਤਸਰ ਨੂੰ 3-2 ਦੇ ਫਰਕ ਨਾਲ ਹਰਾ ਕੇ ਅਤੇ ਜਲੰਧਰ ਨੇ ਸੰਗਰੂਰ ਨੂੰ 2-1 ਦੇ ਫਰਕ ਨਾਲ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ।
ਅੱਜ ਦੇ ਮੈਚਾਂ ਸਮੇਂ ਹਰਿੰਦਰ ਸਿੰਘ ਸੰਘਾ (ਟੈਕਨੀਕਲ ਡੈਲੀਗੇਟ ਹਾਕੀ ਇੰਡੀਆ) ਗੁਰਿੰਦਰ ਸਿੰਘ ਸੰਘਾ (ਅੰਫਾਇਰ ਮੈਨੇਜਰ ਹਾਕੀ ਇੰਡੀਆ) ਬਲਵਿੰਦਰ ਸਿੰਘ (ਐਫਆਈਐਚ ਲੈਵਲ 2 ਹਾਕੀ ਕੋਚ) ਮਲਕੀਤ ਸਿੰਘ, ਚੜਤ ਸਿੰਘ, ਹਾਕੀ ਪੰਜਾਬ ਦੀ ਸੰਯੁਕਤ ਸਕੱਤਰ ਰੇਨੂ ਬਾਲਾ, ਹਾਕੀ ਪੰਜਾਬ ਦੀ ਐਗਜੈਕਟਿਵ ਮੈਂਬਰ ਪਰਮਿੰਦਰ ਕੌਰ, ਹਾਕੀ ਪੰਜਾਬ ਦੇ ਐਗਜੈਕਟਿਵ ਮੈਂਬਰ ਕੁਲਬੀਰ ਸਿੰਘ ਸੈਣੀ, ਅੰਤਰਰਾਸ਼ਟਰੀ ਖਿਡਾਰੀ ਅਤੇ ਹਾਕੀ ਕਪੂਰਥਲਾ ਦੇ ਜਨਰਲ ਸਕੱਤਰ ਰਿਪੂਦਮਨ ਕੁਮਾਰ ਸਿੰਘ, ਹਾਕੀ ਅੰਮ੍ਰਿਤਸਰ ਦੇ ਜਨਰਲ ਸਕੱਤਰ ਜਗਰੂਪ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
More Stories
ਮੇਹਰਚੰਦ ਪੋਲੀਟੈਕਨਿਕ ਨੂੰ ਮਿਲਿਆ ਪੰਜਾਬ ਦੇ ਸਰਵੋਤਮ ਪੋਲੀਟੈਕਨਿਕ ਦਾ ਖਿਤਾਬ
ज़मीन के इंतकाल के बदले 10,000 रुपये रिश्वत लेता राजस्व पटवारी विजीलेंस द्वारा रंगे हाथों काबू
अभिनेत्री और सामाजिक कार्यकर्ता सोनिया मान लुधियाना में गिरफ्तार!!