ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ (ਈ.ਸੀ.ਈ.) ਵਿਭਾਗ ਦੇ ਵਿਦਿਆਰਥੀ ਦੀ ਨੌਕਰੀ ਲਈ  ਹੋਈ ਚੋਣ

Jalandhar-Manvir Singh Walia

ਮੇਹਰ ਚੰਦ ਪੌਲੀਟੈਕਨਿਕ ਕਾਲਜ  ਜਲੰਧਰ ਦੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ (ਈ.ਸੀ.ਈ.) ਵਿਭਾਗ ਦੇ ਵਿੱਕੀ ਦੀ “ਮੈਗਾ ਇੰਜੀਨੀਅਰਸ, ਜਲੰਧਰ” ਵਿੱਚ ਸਰਵਿਸ ਇੰਜੀਨੀਅਰ ਦੇ ਤੌਰ ਤੇ ਲੱਗਭਗ ਡੇਢ ਲਖ ਰੁਪਏ ਸਲਾਨਾ ਤਨਖਾਹ ਉੱਤੇ ਪਲੇਸਮੇਂਟ ਹੋਈ | ਪ੍ਰਿੰਸੀਪਲ   ਡਾ: ਜਗਰੂਪ ਸਿੰਘ ਨੇ ਦੱਸਿਆ ਕਿ ਛੇ  ਮਹੀਨੇ ਦੀ ਟਰੇਨਿੰਗ ਖਤਮ ਹੋਣ ਉਪਰੰਤ ਇਸ ਟ੍ਰੇਨੀ ਦੀ ਤਨਖਾਹ ਕੰਪਨੀ ਵੱਲੋਂ ਵਧਾ ਦਿਤੀ ਜਾਵੇਗੀ |ਪ੍ਰਿੰਸੀਪਲ ਸਾਹਿਬ ਨੇ ਵਿਭਾਗ ਮੁਖੀ ਸ੍ਰੀ ਪ੍ਰਿੰਸ ਮਦਾਨ, ਟਰੇਨਿੰਗ ਐਂਡ ਪਲੇਸਮੇਂਟ ਅਫਸਰ ਸ੍ਰੀ ਰਾਜੇਸ਼ ਕੁਮਾਰ, ਕੋ-ਆਰਡੀਨੇਟਰ ਸ਼੍ਰੀ ਮਨੀਸ਼ ਸਚਦੇਵਾ ਦੀ ਸ਼ਲਾਘਾ ਕੀਤੀ ਅਤੇ ਚੁਣੇ ਹੋਏ ਵਿਦਿਆਰਥੀ ਨੂੰ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ | ਮੇਹਰ ਚੰਦ ਪੋਲੀਟੈਕਨਿਕ ਵਿਚ ਇਸ ਸੈਸ਼ਨ ਦੌਰਾਨ 30 ਤੋਂ ਵੱਧ ਵਿਦਿਆਰਥੀ ਵੱਖ-ਵੱਖ ਕੰਪਨੀਆਂ ਵਿੱਚ ਸਿਲੈਕਟ ਹੋ ਚੁਕੇ ਹਨ|