ਸੀਪੀਆਈ ( ਐਮ ) ਵੱਲੋਂ 5 ਮਈ ਨੂੰ ਪੰਜਾਬ ਭਰ ਵਿੱਚ ਮਹਾਨਤਮ ਕ੍ਰਾਂਤੀਕਾਰੀ ਕਾਰਲ ਮਾਰਕਸ ਦਾ 206ਵਾਂ ਜਨਮ ਦਿਵਸ ਮਨਾਇਆ ਜਾਵੇਗਾ : ਕਾਮਰੇਡ ਸੁਖਵਿੰਦਰ ਸਿੰਘ  ਸੇਖੋਂ

ਅਜੋਕੇ ਸਮੇਂ ਵਿੱਚ ਮਾਰਕਸਵਾਦ ਦੀ ਪ੍ਰਸੰਗਕਤਾ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ

ਜਲੰਧਰ 2 ਮਈ-Manvir Singh Walia

ਸੀਪੀਆਈ ( ਐਮ )  ਦੇ ਪੰਜਾਬ ਸੂਬਾ  ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਸੀਪੀਆਈ ( ਐਮ ) ਦੀ  ਪੰਜਾਬ ਰਾਜ ਕਮੇਟੀ ਨੇ 5  ਮਈ 2024  ਨੂੰ ਪਿਛਲੀ  ਦਹਿ ਸਦੀ (1000 ਈ.  ਤੋਂ 2000 ਈ. )  ਦੌਰਾਨ ਸੰਸਾਰ ਦੀ ਮਾਨਵ ਜਾਤੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੇ ਮਹਾਨਤਮ  ਕ੍ਰਾਂਤੀਕਾਰੀ, ਸਮਾਜ ਸ਼ਾਸਤਰੀ ,ਅਰਥਸ਼ਾਸਤਰੀ, ਦਾਰਸ਼ਨਿਕ, ਪੱਤਰਕਾਰ ਅਤੇ ਵਿਗਿਆਨਿਕ ਸਮਾਜਵਾਦੀ ਕਾਮਰੇਡ ਕਾਰਲ ਮਾਰਕਸ ਦੀ ਪੰਜਾਬ ਭਰ ਵਿੱਚ 206ਵੀਂ ਵਰ੍ਹੇਗੰਢ ਮਨਾਉਣ  ਦਾ  ਫੈਸਲਾ ਕੀਤਾ ਹੈ ।  ਕਾਮਰੇਡ ਸੇਖੋਂ ਨੇ ਪੰਜਾਬ ਦੀ ਸਾਰੀ ਪਾਰਟੀ ਨੂੰ ਸੱਦਾ ਦਿੱਤਾ ਹੈ ਅਤੇ ਅਪੀਲ ਕੀਤੀ ਹੈ ਕਿ 5 ਮਈ ਨੂੰ ਜਿਲ੍ਹਾ , ਕੇਂਦਰਾਂ , ਤਹਿਸੀਲ ਕੇਂਦਰਾਂ ਅਤੇ ਹੋਰ ਜਿੱਥੇ ਵੀ ਹੋ ਸਕੇ ਵਿਸ਼ਾਲ ਕਾਨਫਰੰਸਾਂ ਮੀਟਿੰਗਾਂ ਆਦਿ ਆਯੋਜਿਤ ਕਰਕੇ ਕਾਰਲ ਮਾਰਕਸ ਦੀਆਂ ਸਿੱਖਿਆਵਾਂ , ਮਾਰਕਸਵਾਦ ਦੀ ਮਹੱਤਤਾ ਅਤੇ ਅਟੱਲਤਾ ਬਾਰੇ ਜਾਣਕਾਰੀ ਦਿੱਤੀ ਜਾਵੇ ।

ਕਾਮਰੇਡ ਸੇਖੋਂ ਨੇ ਅੱਗੇ ਕਿਹਾ ਕਿ ਸੀਪੀਆਈ ( ਐਮ ) ਨੇ  ਸੋਵੀਅਤ ਯੂਨੀਅਨ ਅਤੇ ਪੂਰਬੀ ਯੂਰੋਪੀਅਨ ਦੇਸ਼ਾਂ ਵਿੱਚ ਸਮਾਜਵਾਦੀ ਸਿਸਟਮ ਦੇ ਢਹਿ ਢੇਰੀ  ਹੋ ਜਾਣ ਤੋਂ ਬਾਅਦ ਵੀ ਮਹਾਨ ਮਾਰਕਸ ਦੀ  ਵਿਚਾਰਧਾਰਾ ਮਾਰਕਸਵਾਦ ਦਾ ਝੰਡਾ ਬੁਲੰਦ ਰੱਖਿਆ ਹੈ ।ਕਾਮਰੇਡ ਸੇਖੋਂ ਨੇ ਹੋਰ ਅੱਗੋਂ ਕਿਹਾ ਕਿ ਅੱਜ ਜਿਸ ਸਮੇਂ ਦੇਸ਼ ਦੀ ਹਾਕਮ ਪਾਰਟੀ ਬੀਜੇਪੀ ਦੇਸ਼ ਦੇ ਲੋਕਾਂ ਨੂੰ ਫਿਰਕੂ ਅਧਾਰ ਤੇ ਵੰਡਣ ਦੇ ਰਾਹ ਤੇ ਤੁਰੀ ਹੋਈ ਹੈ ਤਾਂ ਮਾਰਕਸਵਾਦ ਦੀ ਪ੍ਰਸੰਗਤਾ ਹੋਰ ਵੀ ਵੱਧ ਗਈ ਹੈ ।

ਅੰਤ ਵਿੱਚ ਕਾਮਰੇਡ ਸੇਖੋਂ ਨੇ  ਸਮੂਹ  ਜ਼ਿਲ੍ਹਾ  ਅਤੇ ਤਹਿਸੀਲ ਕਮੇਟੀਆਂ ਨੂੰ ਕਿਹਾ ਕਿ ਉਹ ਤੁਰੰਤ ਸਰਗਰਮ ਹੋਣ ,  ਹਰਕਤ ਵਿੱਚ ਆਉਣ ਅਤੇ ਵੱਡੇ ਪੈਮਾਨੇ ਤੇ ਇਸ ਦਿਵਸ ਨੂੰ ਮਨਾਉਣ।