Skip to content
Jalandhar-Manvir Singh Walia
ਵੋਟਰਾਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼
ਗਰਮੀ ਦੀ ਸੰਭਾਵਨਾਂ ਦੇ ਮੱਦੇਨਜ਼ਰ ਹਲਕੇ ਦੇ ਸਾਰੇ 210 ਪੋਲਿੰਗ ਸਟੇਸਨਾਂ ’ਤੇ ਵਿਸ਼ੇਸ਼ ਇੰਤਜ਼ਾਮ ਕਰਨ ਦੀਆਂ ਹਦਾਇਤਾਂ
ਜਲੰਧਰ, 3 ਮਈ: ਸਹਾਇਕ ਰਿਟਰਨਿੰਗ ਅਫ਼ਸਰ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ-ਕਮ-ਰਿਜਨਲ ਟਰਾਂਸਪੋਰਟ ਅਫ਼ਸਰ ਜਲੰਧਰ ਅਮਨਪ੍ਰੀਤ ਸਿੰਘ ਨੇ ਹਲਕੇ ਦੇ ਗੜ੍ਹਾ, ਗ੍ਰੀਨ ਮਾਡਲ ਟਾਊਨ, ਗੁਰੂ ਅਮਰਦਾਸ ਸਕੂਲ, ਬੂਟਾ ਪਿੰਡ, ਖੁਰਲਾ ਕਿੰਗਰਾ, ਮਾਨ ਨਗਰ, ਮਿੱਠਾਪੁਰ, ਗੜਾ ਰੋਡ, ਅਰਬਨ ਅਸਟੇਟ ਫੇਸ-1, 2 ਆਦਿ ਸਮੇਤ ਵੱਖ-ਵੱਖ ਪੋਲਿੰਗ ਸਟੇਸ਼ਨਾਂ ਵਿਖੇ ਵੋਟਰਾਂ ਲਈ ਸਹੂਲਤਾਂ ਦਾ ਜਾਇਜ਼ਾ ਲੈਂਦਿਆਂ ਵੋਟਾਂ ਵਾਲੇ ਦਿਨ ਪੋਲਿੰਗ ਬੂਥਾਂ ’ਤੇ ਰੈਂਪ, ਫਰਨੀਚਰ, ਪਾਣੀ, ਬਿਜਲੀ, ਪੁਰਸ਼-ਇਸਤਰੀ ਲਈ ਵੱਖਰੇ ਟਾਇਲਟ ਆਦਿ ਇੰਤਜ਼ਾਮ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ।
ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਗਰਮੀ ਦੀ ਸੰਭਾਵਨਾ ਦੇ ਮੱਦੇਨਜ਼ਰ ਹਲਕੇ ਦੇ ਸਾਰੇ 210 ਪੋਲਿੰਗ ਸਟੇਸਨਾਂ ’ਤੇ ਛਾਂ, ਠੰਡੇ ਪਾਣੀ, ਵੇਟਿੰਗ ਰੂਮ ਆਦਿ ਦਾ ਇੰਤਜ਼ਾਮ ਕਰਨ ਦੇ ਨਿਰਦੇਸ਼ ਵੀ ਦਿੱਤੇ।
ਇਸ ਤੋਂ ਪਹਿਲਾਂ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸਹਾਇਕ ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਛਾਉਣੀ ਹਲਕੇ ਲਈ ਪੋਲਿੰਗ ਸਟਾਫ਼ ਦੀ ਪਹਿਲੀ ਰਿਹਰਸਲ 5 ਮਈ ਨੂੰ ਸਥਾਨਕ ਗੁਰੂ ਨਾਨਕ ਦੇਵ ਕਾਲਜ ਲਾਡੋਵਾਲੀ ਰੋਡ ਵਿਖੇ ਕਰਵਾਈ ਜਾ ਰਹੀ ਹੈ, ਜਿਸ ਦੇ ਲਈ ਲੋੜੀਂਦੇ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀ.ਡਬਲਯੂ.ਡੀ. ਅਤੇ 85 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ ਲਈ 12-ਡੀ ਫਾਰਮ ਵੋਟਰਾਂ ਦੇ ਘਰ-ਘਰ ਜਾਕੇ ਵੰਡਣ ਅਤੇ ਵਾਪਸ ਉਨ੍ਹਾਂ ਦੀ ਸਹਿਮਤੀ ਲੈਣ ਸਬੰਧੀ ਸੈਕਟਰ ਸੁਪਰਵਾਈਜ਼ਰ/ਬੂਥ ਲੈਵਲ ਅਫ਼ਸਰਾਂ ਨੂੰ ਹਦਾਇਤ ਵੀ ਕੀਤੀ।
More Stories
ਪੁਲਿਸ ਕਮਿਸ਼ਨਰ ਜਲੰਧਰ ਨੇ ਪੁਲਿਸਿੰਗ ਕੁਸ਼ਲਤਾ ਅਤੇ ਪਾਰਦਰਸ਼ਤਾ ਨੂੰ ਵਧਾਉਣ ਲਈ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 ਅਤੇ ਸਦਰ ਜਲੰਧਰ ਦਾ ਅਚਾਨਕ ਨਿਰੀਖਣ ਕੀਤਾ।
अमेरिका से भारतीयों को डिपोर्ट करने का मामला: पंजाब पुलिस की विशेष जांच टीम द्वारा ट्रैवल एजेंटों के खिलाफ 8 एफआईआरज दर्ज
पंजाब पुलिस ने राज्य की सड़कों को और अधिक सुरक्षित बनाने के लिए सेव लाइफ इंडिया के साथ समझौता