ਮੇਹਰਚੰਦ ਪੋਲੀਟੈਕਨਿਕ ਵਿਖੇ ਸਵੀਪ ਅਧੀਨ ਵਿਦਿਆਰਥੀ ਵੋਂਟਰ ਜਾਗਰੁਕਤਾ ਸੈਮੀਨਾਰ

Ialandhar-Manvir Singh Walia

ਮੇਹਰਚੰਦ ਪੋਲੀਟੈਕਨਿਕ ਵਿਖੇ ਜਿਲ੍ਹਾ ਪ੍ਰਸ਼ਾਸਨ ਜਲੰਧਰ ਅਤੇ ਦਿਸ਼ਾਦੀਪ ਐਨ.ਜੀ. ੳ ਦੇ ਸਹਿਯੋਗ ਨਾਲ “ਸਵੀਪ” ਅਧੀਨ ਵੋਟਰ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ 150 ਦੇ ਕਰੀਬ ਉਹ ਵਿਦਿਆਰਥੀ ਸ਼ਾਮਿਲ ਹੋਏ, ਜਿਨ੍ਹਾਂ ਦੀ ਨਵੀਂ ਵੋਟ ਬਣੀ ਸੀ ਤੇ ਪਹਿਲੀ ਵਾਰ 1 ਜੂਨ 2024 ਨੂੰ ਲੋਕ ਸਭਾ ਚੋਣਾ ਦੋਰਾਨ ਆਪਣੇ ਹੱਕ ਦਾ ਇਸਤੇਮਾਲ ਕਰਨ ਜਾ ਰਹੇ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਜਿਲ੍ਹਾ ਪ੍ਰਸ਼ਾਸਨ ਵਲੋਂ ਡਾ. ਸੁਰਜੀਤ ਲਾਲ ਦੇ ਦਿਸ਼ਾਦੀਪ ਐਨ.ਜੀ.ੳ ਦੀ ਟੀਮ ਦਾ ਸਵਾਗਤ ਕੀਤਾ। ਉਹਨਾਂ ਨੇ ਉਦਘਾਟਨੀ ਭਾਸ਼ਨ ਵਿੱਚ ਵਿਦਿਆਰਥੀਆਂ ਨੂੰ ਵੋਟ ਪਾਉਣ ਦੀ ਮੱਹਤਾ ਬਾਰੇ ਦੱਸਿਆ ਤੇ ਨਾਲ ਆਪਣੇ ਮਿੱਤਰਾ, ਪਰਿਵਾਰਿਕ ਮੈਂਬਰਾਂ ਤੇ ਬਜ਼ੁਰਗ ਵੋਟਰਾਂ ਨੂੰ ਸਹਿਯੋਗ ਕਰਨ ਲਈ ਕਿਹਾ ਤਾਂ ਜੋ ਜਿਲ੍ਹਾ ਪ੍ਰਸ਼ਾਸਨ ਦਾ 70 ਫੀਸਦੀ ਵੋਟ ਮੁੰਕਮਲ ਕਰਨ ਦਾ ਟੀਚਾ ਪੂਰਾ ਹੋ ਸਕੇ। ਸ. ਐਸ.ਐਮ ਸਿੰਘ ਨੇ ਦਿਸ਼ਾਦੀਪ ਦੀਆਂ ਗਤੀਵਿਧਿੀਆਂ ਤੇ ਚਾਨਣਾ ਪਾਇਆ ਤੇ ਵਿਦਿਆਰਥੀਆਂ ਨੂੰ ਵੋਟ ਪਾਉਣ ਲਈ ਵੱਧ ਚੜ ਕੇ ਸਹਿਯੋਗ ਕਰਨ ਲਈ ਕਿਹਾ।ਡਾ. ਸੁਰਜੀਤ ਲਾਲ ਨੇ ਖੂਬਸੁਰਤ ਕਹਾਣੀਆਂ ਤੇ ਉਦਾਹਰਣਾ ਨਾਲ ਆਪਣੇ ਹੱਕ ਦੀ ਪਛਾਣ ਕਰਨ ਲਈ ਵਿਦਿਆਰਥੀਆਂ ਨੂੰ ਵੰਗਾਰਿਆ ਤੇ ਉਹਨਾਂ ਨੂੰ ਸੌਂਹ ਵੀ ਚੁਕਾਈ ਤਾਂ ਜੋ ਪਹਿਲੀ ਜੂਨ ਨੂੰ ਸਮੂਹ ਵਿਦਿਆਰਥੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਬਿਨ੍ਹਾਂ ਕਿਸੇ ਡਰ, ਜਾਂ ਭੇਦਭਾਵ ਤੋਂ ਕਰ ਸਕਣ।ਇਸ ਮੌਕੇ ਸੀ.ਡੀ.ਟੀ.ਪੀ ਵਿਭਾਗ ਵਲੋਂ ਵੋਟ ਪਾਉਣ ਦੀ ਮੱਹਤਾ ਨੂੰ ਦਰਸਾਉਂਦਾ ਹੋਇਆ ਪੈਂਫਲੈਟ ਵੀ ਜਾਰੀ ਕੀਤਾ ਗਿਆ। ਜਿਸ ਨੂੰ ਵਿਦਿਆਰਥੀਆਂ ਵਿਚ ਵੰਡਿਆ ਗਿਆ ਤਾਂ ਜੋ ਉਹ ਇਸ ਲੋਕ ਪਰਬ ਲਈ ਤਿਆਰ ਹੋ ਜਾਣ। ਜਿਲ੍ਹਾ ਪ੍ਰਸ਼ਾਸਨ ਵਲੋਂ ਇਸ ਮੌਕੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੂੰ ਸਵੀਪ ਗਤੀਵਿਧਿਆ ਲਈ ਜਿਲ੍ਹਾ ਪ੍ਰਸ਼ਾਸਨ ਦੀ ਮੱਦਦ ਲਈ ਸਰਟੀਫਿਕੇਟ ਆਫ ਐਪਰੀਸੀਏਸ਼ਨ ਦਿੱਤਾ ਗਿਆ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਮਿਸ ਪ੍ਰੀਤ ਕੰਵਲ ਨੇ ਕੀਤਾ। ਇਸ ਵਿਚ ਮੈਡਮ ਰਿਚਾ ਅਰੌੜਾ, ਸ਼੍ਰੀ ਪਿੰ੍ਰਸ ਮਦਾਨ, ਸ਼੍ਰੀ ਹੀਰਾ ਮਹਾਜਨ, ਸ਼੍ਰੀ ਦੁਰਗੇਸ਼ ਜੰਡੀ, ਸ਼੍ਰੀ ਕਪਿਲ ਉਹਰੀ, ਸ਼੍ਰੀ ਰਾਜੀਵ ਸ਼ਰਮਾ ,ਸ਼੍ਰੀ ਅੰਕੁਸ਼ ਸ਼ਰਮਾ ਤੇ ਹੋਰ ਸਟਾਫ ਹਾਜਿਰ ਸਨ।