ਸੀਪੀਆਈ ( ਐਮ ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਅੱਜ ਪੰਜਾਬੀਆਂ ਨੂੰ ਵੱਧ ਚੜ੍ਹ ਕੇ ਵੋਟਾਂ ਪਾਉਣ ਦੀ ਅਪੀਲ

ਜਲੰਧਰ , ਖਡੂਰ ਸਾਹਿਬ , ਅੰਮ੍ਰਿਤਸਰ ਅਤੇ ਫਰੀਦਕੋਟ ਤੋਂ ਕਮਿਊਨਿਸਟ ਅਤੇ ਬਾਕੀ ਥਾਵਾਂ ਤੋਂ ਕਾਂਗਰਸੀ ਉਮੀਦਵਾਰਾਂ ਨੂੰ ਸਫਲ ਬਣਾਇਆ ਜਾਵੇ

ਜਲੰਧਰ / ਚੰਡੀਗੜ੍ਹ 31 ਮਈ : Manvir Singh Walia
ਸੀਪੀਆਈ ( ਐਮ ) ਦੇ ਪੰਜਾਬ ਸੂਬਾ ਸਕੱਤਰ ਅਤੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਅੱਜ ਪੰਜਾਬ ਵਿੱਚ ਵੋਟਾਂ ਪੈਣ ਦੇ ਮੌਕੇ ਤੇ ਪੰਜਾਬ ਦੇ ਸਮੁੱਚੇ ਵੋਟਰਾਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਅੱਜ ਪੰਜਾਬ ਵਿੱਚ ਵੱਧ ਚੜ ਕੇ ਵੋਟਾਂ ਪਾਉਣ ਲਈ ਨਿਕਲਣ ਅਤੇ ਅੱਗੇ ਆਉਣ ।  ਕਾਮਰੇਡ ਸੇਖੋਂ ਨੇ ਜਲੰਧਰ , ਖਡੂਰ ਸਾਹਿਬ , ਅੰਮ੍ਰਿਤਸਰ ਅਤੇ ਫਰੀਦਕੋਟ ਹਲਕਿਆਂ ਤੋਂ ਕਮਿਊਨਿਸਟ ਉਮੀਦਵਾਰਾਂ ਨੂੰ ਅਤੇ ਬਾਕੀ ਹਲਕਿਆਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਗਿਣਤੀ ਵਿੱਚ ਵੋਟਾਂ ਪਾ ਕੇ ਲੋਕ ਸਭਾ ਵਿੱਚ ਜੇਤੂ ਬਣਾ ਕੇ ਭੇਜਣ  ਦਾ ਸੱਦਾ ਦਿੱਤਾ ਹੈ । ਕਾਮਰੇਡ ਸੇਖੋਂ ਨੇ ਸਮੂਹ ਪਾਰਟੀ ਸਾਥੀਆਂ ਨੂੰ ਕਿਹਾ ਹੈ ਕਿ ਉਹ ਇੱਕ ਇੱਕ ਵੋਟਾਂ ਭੁਗਤਾਉਣ ਲਈ ਪੂਰਾ ਜ਼ੋਰ ਲਾ ਦੇਣ ਅਤੇ ਕੋਈ ਕਸਰ ਬਾਕੀ ਨਾ ਛੱਡਣ ।