ਜਲੰਧਰ , ਖਡੂਰ ਸਾਹਿਬ , ਅੰਮ੍ਰਿਤਸਰ ਅਤੇ ਫਰੀਦਕੋਟ ਤੋਂ ਕਮਿਊਨਿਸਟ ਅਤੇ ਬਾਕੀ ਥਾਵਾਂ ਤੋਂ ਕਾਂਗਰਸੀ ਉਮੀਦਵਾਰਾਂ ਨੂੰ ਸਫਲ ਬਣਾਇਆ ਜਾਵੇ
ਜਲੰਧਰ / ਚੰਡੀਗੜ੍ਹ 31 ਮਈ : Manvir Singh Walia
ਸੀਪੀਆਈ ( ਐਮ ) ਦੇ ਪੰਜਾਬ ਸੂਬਾ ਸਕੱਤਰ ਅਤੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਅੱਜ ਪੰਜਾਬ ਵਿੱਚ ਵੋਟਾਂ ਪੈਣ ਦੇ ਮੌਕੇ ਤੇ ਪੰਜਾਬ ਦੇ ਸਮੁੱਚੇ ਵੋਟਰਾਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਅੱਜ ਪੰਜਾਬ ਵਿੱਚ ਵੱਧ ਚੜ ਕੇ ਵੋਟਾਂ ਪਾਉਣ ਲਈ ਨਿਕਲਣ ਅਤੇ ਅੱਗੇ ਆਉਣ । ਕਾਮਰੇਡ ਸੇਖੋਂ ਨੇ ਜਲੰਧਰ , ਖਡੂਰ ਸਾਹਿਬ , ਅੰਮ੍ਰਿਤਸਰ ਅਤੇ ਫਰੀਦਕੋਟ ਹਲਕਿਆਂ ਤੋਂ ਕਮਿਊਨਿਸਟ ਉਮੀਦਵਾਰਾਂ ਨੂੰ ਅਤੇ ਬਾਕੀ ਹਲਕਿਆਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਗਿਣਤੀ ਵਿੱਚ ਵੋਟਾਂ ਪਾ ਕੇ ਲੋਕ ਸਭਾ ਵਿੱਚ ਜੇਤੂ ਬਣਾ ਕੇ ਭੇਜਣ ਦਾ ਸੱਦਾ ਦਿੱਤਾ ਹੈ । ਕਾਮਰੇਡ ਸੇਖੋਂ ਨੇ ਸਮੂਹ ਪਾਰਟੀ ਸਾਥੀਆਂ ਨੂੰ ਕਿਹਾ ਹੈ ਕਿ ਉਹ ਇੱਕ ਇੱਕ ਵੋਟਾਂ ਭੁਗਤਾਉਣ ਲਈ ਪੂਰਾ ਜ਼ੋਰ ਲਾ ਦੇਣ ਅਤੇ ਕੋਈ ਕਸਰ ਬਾਕੀ ਨਾ ਛੱਡਣ ।


More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।