ਡਿਪਲੋਮਾ ਕੋਰਸਾਂ ਲਈ ਆਨਲਾਇਨ ਰਜਿਸਟਰੇਸ਼ਨ ਸ਼ੁਰੂ

Jalandhar-Manvir Singh Walia

ਪੰਜਾਬ ਸਟੇਟ ਤਕਨੀਕੀ ਬੋਰਡ, ਚੰਡੀਗੜ੍ਹ ਵਲੋਂ ਪੰਜਾਬ ਦੇ ਸਮੁੱਚੇ ਪੋਲੀਟੈਕਨਿਕ ਕਾਲਜਾਂ ਵਿਚ ਚਲ ਰਹੇ ਦੋ ਅਤੇ ਤਿੰਨ ਸਾਲਾਂ ਡਿਪਲੋਮਾ ਦੇ ਕੋਰਸਾਂ ਲਈ 2024-25 ਸੈਸ਼ਨ ਵਾਸਤੇ ਆਨਲਾਇਨ ਰਜਿਸਟਰੇਸ਼ਨ 7 ਜੂਨ, 2024 ਨੂੰ ਸ਼ੁਰੂ ਹੋਣ ਜਾ ਰਹੀ ਹੈ। ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਦੱਸਿਆ ਕਿ ਬੋਰਡ ਵਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਦੱਸਵੀ ਪਾਸ, 11ਵੀ ਪਾਸ ਜਾਂ +2 ਪਾਸ ਵਿਦਿਆਰਥੀ ਆਪਣੇ ਮਨਪਸੰਦ ਡਿਪਲੋਮੇ ਕੋਰਸ ਲਈ ਦਾਖਲ ਹੋ ਸਕਦੇ ਹਨ। ਜਿਨ੍ਹਾਂ ਵਿਦਿਆਰਥੀਆਂ ਨੇ ਆਈ.ਟੀ.ਆਈ , +2 ਵੋਕੇਸ਼ਨਲ ਜਾਂ +2 ਨਾਨ ਮੈਡੀਕਲ ਪਾਸ ਕੀਤੀ ਹੈ, ਉਹ ਲੀਟ ਐਂਟਰੀ ਰਾਹੀਂ ਡਿਪਲੋਮੇ ਦੇ ਦੂਜੇ ਸਾਲ ਵਿੱਚ ਸਿੱਧੇ ਹੀ ਦਾਖਲ ਹੋ ਸਕਦੇ ਹਨ। ਬਾਰਵੀਂ ਮੈਡੀਕਲ ਪਾਸ ਵਿਦਿਆਰਥੀ ਫਾਰਮੇਸੀ ਦੇ ਦੋ ਸਾਲਾਂ ਡਿਪਲੋਮੇ ਲਈ ਅਪਲਾਈ ਕਰ ਸਕਦੇ ਹਨ। ਰਜਿਸਟਰੇਸ਼ਨ ਮੁਕੰਮਲ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣੇ ਡਾਕੂਮੈਂਟ ਅਪਲੋਡ ਕਰਨ ਤੇ ਸੰਸਥਾ ਦੀ ਚੁਆਇਸ ਫਿਲਿੰਗ ਵਾਸਤੇ ਕਿਹਾ ਜਾਵੇਗਾ । ਮੈਰਿਟ ਦੇ ਹਿਸਾਬ ਨਾਲ ਫਿਰ ਵਿਦਿਆਰਥੀਆਂ ਨੂੰ ਸਟੇਸ਼ਨ ਅਤੇ ਸੀਟ ਅਲਾਟਮੈਂਟ ਹੋਵੇਗੀ। ਇਹ ਇਕ ਸੰਪੂਰਣ ਪਾਰਦਸ਼ੀ ਆਨਲਾਇਨ ਪ੍ਰੋਸੇਸ ਹੈ ਜੋ ਤਕਨੀਕੀ ਬੋਰਡ ਚੰਡੀਗੜ੍ਹ ਦੀ ਦੇਖ-ਰੇਖ ਵਿਚ ਹੁੰਦਾ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਕਿਹਾ ਕਿ ਰਜਿਸਟਰੇਸ਼ਨ ਵਾਸਤੇ ਵਿਦਿਆਰਥੀ ਕਾਲਜ ਦਫ਼ਤਰ ਨਾਲ ਸਪੰਰਕ ਕਰ ਸਕਦੇ ਹਨ। ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾਂ ਹੀ ਕਾਲਜ ਵਿਖੇ ਅਪਲਾਈ ਕੀਤਾ ਹੈ, ਉਹਨਾਂ ਦੀ ਰਜ਼ਿਸਟਰੇਸ਼ਨ ਦੀ ਜਿੰਮੇਵਾਰੀ ਕਾਲਜ ਦਫ਼ਤਰ ਦੀ ਹੈ। ਉਹ ਵੀ ਜੇ ਚਾਹੁਣ ਤਾਂ ਕਾਲਜ ਦਫ਼ਤਰ ਵਿਖੇ ਸਪੰਰਕ ਕਰ ਸਕਦੇ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮੇਹਰਚੰਦ ਪੋਲੀਟੈਕਨਿਕ ਕਾਲਜ ਵਿਖੇ ਸਿਵਲ, ਇਲੈਕਟ੍ਰੀਕਲ, ਮਕੈਨੀਕਲ, ਇਕਲੈਕਰਾਨਿਕਸ, ਕੰਮਪਿਊਟਰ, ਆਟੋਮੋਬਾਇਲ ਤੇ ਫਾਰਮੇਸੀ ਦੇ ਕੋਰਸ ਚਲ ਰਹੇ ਹਨ। ਪਿਛਲੇ ਸਾਲ ਲੋੜਵੰਦ  ਤੇ ਹੋਸ਼ਿਆਰ ਵਿਦਿਆਰਥੀਆਂ ਨੂੰ 5 ਲੱਖ ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ। ਉਹਨਾਂ ਇਹ ਵੀ ਦੱਸਿਆਂ ਕਿ ਕਾਲਜ ਨੂੰ 2023-24 ਵਿਚ ਉੱਤਰ ਭਾਰਤ ਦੇ ਸਰਵੋਤਮ ਪੋਲੀਟੈਕਨਿਕ ਦਾ ਖਿਤਾਬ ਮਿਲਿਆ ਹੈ ਤੇ ਉਸ ਦੇ ਇਕ ਪ੍ਰੋਗਰਾਮ ਨੂੰ ਏ . ਆਈ. ਸੀ. ਟੀ. ਈ ਵਲੋੰ ਐਨ.ਬੀ.ਏ ਐਕਰੀਡੇਸ਼ਨ /ਮਾਨਤਾ ਵੀ ਮਿਲੀ ਹੈ ਅਤੇ ਇਹ ਉਪਲੱਬਧੀ ਹਾਸਲ ਕਰਨ ਵਾਲਾ ਪੰਜਾਬ ਦਾ ਪਹਿਲਾ ਬਹੁਤਕਨੀਕੀ ਕਾਲਜ ਬਣ ਗਿਆ ਹੈ।