ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਖੇਡ ਟਰਾਇਲ 06 ਤੋਂ 08 ਜੂਨ ਤੱਕ

Jaraandhar-Manvir Singh Walia

ਖੇਡਾਂ ਦੇ ਖੇਤਰ ਵਿਚ ਵੱਖਰੀ ਪਹਿਚਾਣ ਬਣਾ ਚੁੱਕੇ ਲਾਇਲਪੁਰ ਖ਼ਾਲਸਾ ਕਾਲਜ laਜਲੰਧਰ ਵਿਖੇ ਸੈਸ਼ਨ 2024-25 ਲਈ ਲੜਕਿਆਂ ਦੇ ਖੇਡ ਟ੍ਰਾਇਲ ਮਿਤੀ 06, 07 ਅਤੇ 08 ਜੂਨ 2024 ਨੂੰ ਕਾਲਜ ਦੇ ਸ. ਬਲਬੀਰ ਸਿੰਘ ਖੇਡ ਸਟੇਡੀਅਮ ਵਿਚ ਆਯੋਜਿਤ ਕੀਤੇ ਜਾ ਰਹੇ ਹਨ। ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 06 ਜੂਨ 2024 ਨੂੰ ਐਥਲੈਟਿਕਸ, ਬਾਸਕਿਟਬਾਲ, ਬੈਡਮਿੰਟਨ, ਬੌਕਸਿੰਗ ਅਤੇ ਵਾਲੀਬਾਲ, ਮਿਤੀ 07 ਜੂਨ 2024 ਨੂੰ ਹਾਕੀ, ਰੈਸਲਿੰਗ, ਵੇਟ ਲਿਫਟਿੰਗ, ਹੈਂਡਬਾਲ ਅਤੇ ਕਰਾਟੇ, ਮਿਤੀ 08 ਜੂਨ 2024 ਨੂੰ ਫੁੱਟਬਾਲ, ਬੇਸਬਾਲ, ਖੋ-ਖੋ, ਟੈਨਿਸ ਅਤੇ ਕ੍ਰਿਕਟ ਦੇ ਟ੍ਰਾਇਲ ਹੋਣਗੇ। ਉਨ੍ਹਾਂ ਦੱਸਿਆ ਕਿ ਬਾਰਵੀਂ ਅਤੇ ਗਰੈਜੂਏਸ਼ਨ ਪਾਸ ਹੋਏ ਟਰਾਇਲ ਦੇਣ ਦੇ ਚਾਹਵਾਨ ਖਿਡਾਰੀ ਵਿਦਿਆਰਥੀ (ਲੜਕੇ) ਖੇਡ ਵਰਦੀ ਵਿੱਚ ਸਵੇਰੇ 9.00 ਵਜੇ ਕਾਲਜ ਗਰਾਊਂਡ ਵਿੱਚ ਆਪਣੇ ਵਿਦਿਅਕ ਅਤੇ ਖੇਡਾਂ ਦੇ ਅਸਲ ਸਰਟੀਫਿਕੇਟ ਲੈ ਕੇ ਹਾਜ਼ਰ ਹੋਣ। ਚੁਣੇ ਹੋਏ ਖਿਡਾਰੀਆਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ। ਅੰਤਰ-ਕਾਲਜ, ਅੰਤਰਵਰਸਿਟੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖੇਡਾਂ ਵਿਚ ਭਾਗ ਲੈਣ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ।