ਲਾਇਲਪੁਰ ਖ਼ਾਲਸਾ ਕਾਲਜ ਵਿਖੇ ਖੇਡ ਟਰਾਇਲਾਂ ਨੂੰ ਭਰਵਾਂ ਹੁੰਘਾਰਾ

Jalandhar-Manvir Singh Walia

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਗਤੀਸ਼ੀਲ ਰਹਿੰਦਾ ਹੈ। ਇਥੋਂ ਦੇ ਵਿਦਿਆਰਥੀ ਅਕਾਦਮਿਕ ਖੇਤਰ ਦੇ ਨਾਲ—ਨਾਲ ਖੇਡਾਂ ਵਿੱਚ ਵੀ ਉੱਚ ਪ੍ਰਾਪਤੀਆਂ ਕਰਦੇ ਹਨ। ਨਵੇਂ ਸੈਸ਼ਨ 2024-25 ਲਈ ਖਿਡਾਰੀਆਂ ਦੀ ਚੋਣ ਕਰਨ ਲਈ ਕਾਲਜ ਵਿਖੇ 3 ਰੋਜ਼ਾ ਖੇਡ ਟਰਾਇਲਾਂ ਦੀ ਸ਼ੁਰੂਆਤ ਹੋਈ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਇਨ੍ਹਾਂ ਖੇਡ ਟਰਾਇਲਾਂ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਖਿਡਾਰੀ ਵਿਦਿਆਰਥੀਆਂ ਦਾ ਕਾਲਜ ਨਾਲ ਜੁੜਨ ’ਤੇ ਸੁਆਗਤ ਕੀਤਾ, ਉਨ੍ਹਾਂ ਨੂੰ ਸ਼ੁਭਕਾਮਨਾਵਾਾਂ ਦਿੱਤੀਆਂ ਅਤੇ ਪੂਰੀ ਖੇਡ ਭਾਵਨਾ ਨਾਲ ਟਰਾਇਲ ਦੇਣ ਅਤੇ ਖੇਡਾਂ ਨੂੰ ਸਮਰਪਿਤ ਹੋਣ ਦਾ ਸੰਦੇਸ਼ ਦਿੱਤਾ। ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਬਤੌਰ ਸੱਚੇ ਖਿਡਾਰੀ ਜੇਕਰ ਉਹ ਖੇਡਾਂ ਤੇ ਕਾਲਜ ਨੂੰ ਸਮਰਪਿਤ ਹੋ ਕੇ ਆਪਣਾ ਪ੍ਰਦਰਸ਼ਨ ਕਰਨਗੇ, ਤਾਂ ਕਾਲਜ ਵਲੋਂ ਉਹਨਾਂ ਨੂੰ ਹਰ ਬਣਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਜਾਣਕਾਰੀ iੰਦੰਦਿਆਂ ਦੱਸਿਆ ਕਿ ਖੇਡ ਟਰਾਇਲਾਂ ਦੇ ਪਹਿਲੇ, ਦੂਜੇ ਅਤੇ ਤੀਜੇ ਦਿਨ ਵੱਖ-ਵੱਖ ਖੇਡਾਂ ਦੇ ਟਰਾਇਲ ਹੋਏ ਜਿਨ੍ਹਾਂ ਵਿਚ 450 ਦੇ ਲਗਭਗ ਖਿਡਾਰੀ ਵਿਦਿਆਰਥੀਆਂ ਨੇ ਟਰਾਇਲ ਦਿੱਤੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟ੍ਰਾਇਲ ਵਿਚ ਚੁਣੇ ਗਏ ਖਿਡਾਰੀ ਵਿਦਿਆਰਥੀਆਂ ਨੂੰ ਅੰਤਰ-ਕਾਲਜ, ਅੰਤਰਵਰਸਿਟੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖੇਡਾਂ ਵਿਚ ਭਾਗ ਲੈਣ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਸ੍ਰੀ ਮਨਜਿੰਦਰ ਸਿੰਘ ਅੰਤਰ ਰਾਸ਼ਟਰੀ ਅਥਲੀਟ, ਸ੍ਰੀ ਧਨਵੰਤ ਕੁਮਾਰ, ਸ੍ਰੀ ਵਰੁਣਦੀਪ ਅੰਤਰ ਰਾਸ਼ਟਰੀ ਫੁੱਟਬਾਲਰ, ਸ੍ਰੀ ਤਜਿੰਦਰ ਸਿੰਘ, ਪ੍ਰੋ. ਅਜੇ ਕੁਮਾਰ, ਪ੍ਰੋ. ਮਨਵੀਰ ਸਿੰਘ, ਸ੍ਰੀ ਜਗਦੀਸ਼ ਸਿੰਘ, ਸ੍ਰੀ ਅੰਮ੍ਰਿਤ ਲਾਲ ਸੈਣੀ, ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।