ਮੇਹਰਚੰਦ ਪੋਲੀਟੈਕਨਿਕ ਨੂੰ ਤੁਸ਼ਾਰ ਕਪੂਰ ਤੋਂ ਮਿਲਿਆ ਸਰਵੋਤਮ ਪੋਲੀਟੈਕਨਿਕ ਐਵਾਰਡ

Jalandandhar-Manvir singh Walia

ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਤਕਨੀਕੀ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਲਈ ਇਕ ਵਾਰ ਫਿਰ ਉੱਤਰੀ ਭਾਰਤ ਦੇ ਸਰਵੋਤਮ ਪੋਲੀਟੈਕਨਿMਕ hb ਵਜੋਂ ਨਿਵਾਜਿਆ ਗਿਆ ਹੈ। ਇਹ ਸਨਮਾਨ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਬਾਲੀਵੁੱਡ ਦੇ ਪ੍ਰਸਿੱਧ ਕਲਾਕਾਰ ਤੁਸ਼ਾਰ ਕਪੂਰ ਤੋਂ ਮੁਬੰਈ ਵਿਖੇ ਹਾਸਿh w ਕੀਤਾ ਤੇ ਇਸ ਐਵਾਰਡ ਲਈ ਚੋਣ ਐਮੀਨੈਂਟ ਰਿਸਰਚ ਬਰਾਂਡ ਆਇਕਨ ਟੀਮ ਵੱਲੋਂ ਕੀਤੀ ਗਈ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਦੱਸਿਆ ਕਿ ਕਾਲਜ ਨੂੰ ਇਹ ਐਵਾਰਡ ਵਿਦਿਆਰਥੀਆਂ ਦੀਆਂ ਅਕੈਡਮਿਕ , ਸੱਭਿਆਚਾਰਕ ,ਪਲੇਸਮੈਂਟ , ਰਿਸਰਚ, ਕੁਰੀਕੁਲਰ ਤੇ ਕੋ – ਕੁਰੀਕੁਲਰ ਖੇਤਰ ਵਿੱਚ ਮਾਣਯੋਗ ਪ੍ਰਾਪਤੀਆਂ ਲਈ ਮਿir ਲਿਆ ਹੈ ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੁਬੰਈ ਵਿਖੇ ਅਮਿਨੈਂਟ ਰਿਸਰਚ ਵਲੋਂ ਕਰਵਾਏ ਸੈਮੀਨਾਰ ਵਿੱਚ ਬੋਲਦਿਆਂ ਕਾਲਜ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ। ਉਹਨਾਂ ਦੱਸਿਆ ਕਿ ਕਾਲਜ ਨੂੰ ਪਹਿਲਾਂ ਵੀ 2022-23 ਲਈ ਨਿੱਟਰ ਚੰਡੀਗੜ੍ਹ ਵੱਲੋਂ ਇਹ ਐਵਾਰਡ ਪ੍ਰਾਪਤ ਹੋ ਚੁੱਕਾ ਹੈ। ਜੋਂ ਕਿ ਕੇਂਦਰੀ ਸਰਕਾਰ ਦੀ ਇਕ ਰਿਸਰਚ ਸੰਸਥਾਂ ਹੈ।  ਕਾਲਜ ਨੂੰ ਪੰਜ ਵਾਰ ਇਸ ਸੰਸਥਾ ਤੋਂ ਐਵਾਰਡ ਮਿਲਿਆ ਹੈ ਤੇ ਮੇਹਰਚੰਦ ਪੋਲੀਟੈਕਨਿਕ ਉੱਤਰ ਭਾਰਤ ਵਿਚ ਇੱਕੋ ਇੱਕs ਤਕਨੀਕੀ ਸੰਸਥਾ ਹੈ, ਜਿਸ ਨੂੰ ਇਹਨੀਂ ਵਾਰ ਨਿਟਰ ਚੰਡੀਗੜ੍ਹ ਤੋੰ ਐਵਾਰਡ ਮਿਲਿਆ ਹੈ । ਨਾਲ ਹੀ ਉਹਨਾਂ ਦੱਸਿਆ ਕਿ ਕਾਲਜ ਦੀ ਸਥਾਪਨਾ ਨੂੰ 70 ਸਾਲ ਹੋ ਚੁੱਕੇ ਹਨ ਤੇ ਇਸ ਸਾਲ ਆਂਉਦੇ ਦਿਨਾਂ ਵਿੱਚ ਕਾਲਜ ਦੇ ਵਿਦਿਆਰਥੀਆਂ ਵੱਲੋਂ ਪਲੈਟੀਨਮ ਜੁਬਲੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ । ਕਾਲਜ ਦੇ ਇਕ ਪ੍ਰੋਗਰਾਮ ਨੂੰ ਐਨ. ਬੀ. ਏ ਵਲੋਂ ਤਿੰਨ ਸਾਲਾਂ ਲਈ ਐਕਰੀਡਿਟੇਸ਼ਨ (ਮਾਨਤਾ) ਵੀ ਪ੍ਰਾਪਤ ਹੋਈ ਹੈ।