ਲਾਇਲਪੁਰ ਖ਼ਾਲਸਾ ਕਾਲਜ ਵਿਖੇ ਪੰਜਾਬ ਖੇਡ ਵਿਭਾਗ ਵਲੋਂ ਦੋ ਰੋਜ਼ਾ ਸਿਲੈਕਸ਼ਨ ਟ੍ਰਾਇਲ ਆਯੋਜਿਤ ਕੀਤੇ ਗਏ

Jalandhar-Manvir Singh Walia
ਖੇਡਾਂ ਦੇ ਖੇਤਰ ਵਿਚ ਵੱਖਰੀ ਪਹਿਚਾਣ ਬਣਾ ਚੁੱਕੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਸੈਸ਼ਨ 2024-25 ਲਈ ਪੰਜਾਬ ਖੇਡ ਵਿਭਾਗ ਵਲੋਂ ਫੁੱਟਬਾਲ ਅਤੇ ਹੈਂਡਬਾਲ, ਲੜਕਿਆਂ ਅਤੇ ਲੜਕੀਆਂ ਦੇ ਟ੍ਰਾਇਲ ਅਯੋਜਿਤ ਕੀਤੇ ਗਏ। ਫੁੱਟਬਾਲ ਖਿਡਾਰੀਆਂ ਨਾਲ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਡੀਨ ਸਪੋਰਟਸ ਡਾ. ਰਛਪਾਲ ਸਿੰਘ ਸੰਧੂ, ਸਿਲੈਕਸ਼ਨ ਕਮੇਟੀ ਮੈਬਰਾਂ ਅਤੇ ਕੋਚ ਸਾਹਿਬਾਨ ਨੇ ਜਾਣ ਪਹਿਚਾਣ ਕੀਤੀ। ਇਹਨ੍ਹਾਂ ਟ੍ਰਾਇਲਾਂ ਵਿਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, ਡੀ.ਏ.ਵੀ. ਕਾਲਜ ਜਲੰਧਰ, ਮੋਹਨ ਲਾਲ ਉੱਪਲ ਡੀ.ਏ.ਵੀ. ਕਾਲਜ ਫਗਵਾੜਾ, ਸਿੱਖ ਨੈਸ਼ਨਲ ਕਾਲਜ ਬੰਗਾਂ ਅਤੇ ਲੜਕੀਆਂ ਵਿਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਲੱਗਭਗ 200 ਦੇ ਕਰੀਬ ਖਿਡਾਰੀਆਂ ਅਤੇ ਖਿਡਾਰਣਾਂ ਨੇ ਭਾਗ ਲਿਆ। ਫੁੱਟਬਾਲ ਸਿਲੈਕਸ਼ਨ ਕਮੇਟੀ ਵਿਚ ਸ੍ਰੀ ਪ੍ਰਦੀਪ ਕੁਮਾਰ, ਫਗਵਾੜਾ ਅਤੇ ਸ੍ਰੀ ਹਰਜੀਤਪਾਲ ਮਹਿਲਪੁਰ ਅਤੇ ਹੈਂਡਬਾਲ ਸਿਲੈਕਸ਼ਨ ਕਮੇਟੀ ਵਿੱਚ ਸ. ਕੁਲਵਿੰਦਰ ਸਿੰਘ ਦੋਸਾਂਝ ਕਲਾਂ ਅਤੇ ਸ. ਜਸਵੰਤ ਸਿੰਘ, ਅੰਮ੍ਰਿਤਸਰ ‘ਪੰਜਾਬ ਖੇਡ ਵਿਭਾਗ’ ਵੱਲੋਂ ਸਿਲੈਕਟਰ ਸਨ। ਉਨ੍ਹਾਂ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਦੀਆਂ ਲਿਸਟਾਂ ਪੰਜਾਬ ਖੇਡ ਵਿਭਾਗ ਨੂੰ ਭੇਜੀਆ ਜਾਣਗੀਆਂ ਅਤੇ ਉਨ੍ਹਾਂ ਵੱਲੋਂ ਹੀ ਖਿਡਾਰੀਆਂ ਦੀ ਅੰਤਿਮ ਲਿਸਟ ਜਾਰੀ ਕੀਤੀ ਜਾਵੇਗੀ। ਖੇਡ ਟ੍ਰਾਇਲਾਂ ਵਿਚ ਚੁਣੇ ਹੋਏ ਖਿਡਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਖੁਰਾਕ, ਖੇਡ ਸਮਾਨ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਕੋਚ ਸਾਹਿਬਾਨ, ਸ. ਕੁਲਦੀਪ ਸਿੰਘ ਦੀਪ, ਸ. ਮਨਜੀਤ ਸਿੰਘ, ਸ. ਦਲਜੀਤ ਸਿੰਘ, ਪ੍ਰੋ. ਸੋਰਵ ਕੁਮਾਰ, ਸ. ਹਰਿੰਦਰਜੀਤ ਸਿੰਘ, ਸ੍ਰੀ ਧਨਵੰਤ ਕੁਮਾਰ, ਸ੍ਰੀ ਵਰੁਣਦੀਪ ਅਤੇ ਸ੍ਰੀ ਅੰਮ੍ਰਿਤ ਲਾਲ ਸੈਣੀ ਨੇ ਵੀ ਸ਼ਮੂਲੀਅਤ ਕੀਤੀ।