ਮੇਹਰ ਚੰਦ ਪੌਲੀਟੈਕਨਿਕ ਕਾਲਜ ਵਿਖ਼ੇ ਐਡਮਿਸ਼ਨ ਸ਼ਿਖਰਾਂ ਤੇ

Jalandhar-Manvir Singh Walia

ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਵਿਖ਼ੇ ਡਿਪਲੋਮੇ ਵਿੱਚ ਐਡਮਿਸ਼ਨ ਵਾਸਤੇ ਵਿਦਿਆਰਥੀਆਂ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ ਅਤੇ ਇਹ ਰੁਝਾਨ ਹਰ ਇੱਕ ਪ੍ਰੋਗਰਾਮ ਵਾਸਤੇ ਵੇਖਣ ਨੂੰ ਆ ਰਿਹਾ ਹੈ | ਸਿਵਲ, ਇਲੈਕਟ੍ਰੀਕਲ, ਮਕੈਨੀਕਲ, ਇਲੈਕਟ੍ਰੋਨਿਕਸ, ਕੰਮਪਿਊਟਰ, ਆਟੋਮੋਬਾਇਲ ਅਤੇ ਫਾਰਮੇਸੀ ਵਿੱਚ ਸਿਰਫ ਕੁੱਝ ਹੀ                  ਸੀਟਾਂ ਖਾਲੀ ਰਹਿ ਗਈਆਂ ਹਨ | ਪ੍ਰਿੰਸੀਪਲ ਡਾ: ਜਗਰੂਪ ਸਿੰਘ ਨੇ ਦੱਸਿਆ ਕਿ ਬੋਰਡ ਦੇ ਸ਼ਡਿਊਲ ਮੁਤਾਬਿਕ ਪਹਿਲੇ ਹੀ ਗੇੜ ਦੀ ਆਨਲਾਈਨ ਕਾਊਂਸਲਿੰਗ ਸਮਾਪਤ ਹੋ ਗਈ ਹੈ ਅਤੇ ਰਿਜ਼ਲਟ ਭਲਕੇ 16 ਜੁਲਾਈ ਨੂੰ ਆਵੇਗਾ |  ਸਫ਼ਲ ਵਿਦਿਆਰਥੀ 17 ਜੁਲਾਈ  ਤੋਂ ਲੈ ਕੇ 31 ਜੁਲਾਈ ਤੱਕ ਸਬੰਧਤ ਕਾਲਜ ਵਿਖ਼ੇ ਰਿਪੋਰਟ ਕਰਣਗੇ | ਜਿੰਨ੍ਹਾਂ ਵਿਦਿਆਰਥੀਆਂ  ਨੂੰ ਸੀਟ ਨਹੀਂ ਮਿਲੀ, ਉਹ ਦੂਜੀ ਕਾਊਂਸਲਿੰਗ ਤੇ ਕਾਲਜ ਵਿਖ਼ੇ ਆ ਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ |  ਇਹ ਰਜਿਸਟਰੇਸ਼ਨ 23 ਜੁਲਾਈ 2024 ਤੋਂ ਸ਼ੁਰੂ ਹੋਵੇਗੀ, ਜੋ 6 ਅਗਸਤ ਤੱਕ ਚੱਲੇਗੀ |  ਸਬੰਧਤ ਕਾਲਜ ਅਤੇ ਪ੍ਰੋਗਰਾਮ ਚੁਆਇਸ ਫਿਲਿੰਗ 1 ਅਗਸਤ ਤੋਂ 7 ਅਗਸਤ ਤੱਕ ਹੋਵੇਗੀ | ਇਸਦਾ ਨਤੀਜਾ 16 ਅਗਸਤ ਨੂੰ ਆਵੇਗਾ ਅਤੇ ਸਫ਼ਲ ਵਿਦਿਆਰਥੀ 16 ਅਗਸਤ ਤੋਂ ਲੈ ਕੇ 29 ਅਗਸਤ ਤੱਕ ਸਬੰਧਤ ਕਾਲਜ ਵਿਖ਼ੇ ਰਿਪੋਰਟ ਕਰਣਗੇ |  ਮੇਹਰ ਚੰਦ ਪੌਲੀਟੈਕਨਿਕ ਕਾਲਜ ਨੂੰ 2023 ਵਿੱਚ ਉੱਤਰ ਭਾਰਤ ਦੇ ਸਰਵੋਤਮ ਪੌਲੀਟੈਕਨਿਕ ਵਜੋਂ ਨਿੱਟਰ ਵਲੋਂ ਮਾਨਤਾ ਦਿੱਤੀ ਗਈ ਹੈ | ਇਸੇ ਤਰਾਂ ਐਨ.ਬੀ.ਏ. ਵੱਲੋਂ ਵੀ ਇਸਦੇ ਇੱਕ ਪ੍ਰੋਗਰਾਮ ਇਲੈਕਟ੍ਰੀਕਲ ਨੂੰ ਐਕਰੀਡਿਟੇਸ਼ਨ ਮਿਲੀ ਹੈ , ਜੋ ਕੇ ਬਹੁਤ ਵੱਡੀ ਉਪਲੱਬਧੀ ਹੈ |  ਇਸ ਸਾਲ 2024 ਵਿੱਚ ਨਵੰਬਰ ਮਹੀਨੇ ਕਾਲਜ ਵੱਲੋਂ ਸੰਸਥਾ ਦੀ ਸਥਾਪਨਾ ਦੇ  ਸੱਤਰ ਵਰੇ ਪੂਰੇ ਹੋਣ ਤੇ ਪਲੈਟੀਨਮ ਜੁਬਲੀ ਮਨਾਈ ਜਾ ਰਹੀ ਹੈ | ਦੱਸਵੀਂ ਪਾਸ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ ਹੈ ਕਿ ਉਹ ਆਪਣਾ ਭਵਿੱਖ ਸਵਾਰਣ ਲਈ ਤਕਨੀਕੀ ਸਿੱਖਿਆ ਦੇ ਖੇਤਰ ਨੂੰ ਚੁਣਨ ਅਤੇ ਇਸ ਲਈ ਮੇਹਰ ਚੰਦ ਪੌਲੀਟੈਕਨਿਕ ਕਾਲਜ, ਜੋ ਕਿ ਗੌਰਮਿੰਟ ਏਡਿਡ ਡੀ.ਏ.ਵੀ. ਸੰਸਥਾ ਹੈ, ਉਹਨਾਂ ਦੇ ਸੁਪਨਿਆਂ ਦੇ ਸੰਸਾਰ ਨੂੰ ਖੰਭ ਲਾ ਸਕਦਾ ਹੈ |