ਮੇਹਰ ਚੰਦ ਪੌਲੀਟੈਕਨਿਕ ਵਿਖੇ 300 ਬੂਟੇ ਲਗਾਏ

 Jalandhar-Manvir Singh Walia

ਮੇਹਰ ਚੰਦ ਪੌਲੀਟੈਕਨਿਕ ਜਲੰਧਰ ਵਿਖੇ ਜੰਗਲਾਤ ਮਹਿਕਮੇ ਵੱਲੋਂ ਦਿੱਤੇ ਗਏ ਸ਼ੀਸ਼ਮ, ਸਦਾਬਹਾਰ, ਜਾਮੁਣ , ਬਹੇੜਾ, ਅਸਟਰੇਲੀਅਨ ਕਿੱਕਰ, ਗੁਲਮੋਹਰ ਅਤੇ ਹਿਬਿਸਕਸ ਦੇ 300  ਬੂਟੇ ਕਾਲਜ ਗਰਾਉਂਡ ਵਿੱਚ ਲਗਾਏ ਗਏ | ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਵਿਭਾਗ ਮੁਖੀਆਂ ਨੇ ਮਿਲਕੇ ਇਹ ਬੂਟੇ ਲਗਾਏ, ਜਿਸ ਵਿੱਚ ਵਿਦਿਆਰਥੀ ਵੀ ਸ਼ਾਮਿਲ ਹੋਏ ਤੇ ਉਨ੍ਹਾਂ ਨੂੰ ਜੁੰਮੇਵਾਰੀ ਦਿੱਤੀ ਗਈ,  ਤਾਂ ਜੋ ਇਹਨਾਂ ਬੂਟਿਆਂ ਦੀ ਸਾਂਭ ਸੰਭਾਲ ਕੀਤੀ ਜਾ ਸਕੇ | ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬੂਟੇ ਲਗਾਏ ਜਾਣਗੇ ਤੇ ਹਰ ਇੱਕ ਵਿਦਿਆਰਥੀ ਨੂੰ ਇੱਕ ਬੂਟੇ ਦੀ ਸੰਭਾਲ ਸੌਂਪੀ ਜਾਵੇਗੀ | ਵਧੀਆ ਸੰਭਾਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ |  ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਕਾਲਜ ਦਾ ਸੀ.ਡੀ.ਟੀ.ਪੀ. ਵਿਭਾਗ ਇਸ ਮੁਹਿੰਮ ਨੂੰ ਪਿੰਡਾਂ ਵਿੱਚ ਵੀ ਲੈ ਕੇ ਜਾਵੇਗਾ, ਤਾਂ ਜੋ ਲੋਕਾਂ ਨੂੰ ਇਸ ਮਾਨਵਤਾ ਪੱਖੀ ਮੁਹਿੰਮ ਨਾਲ ਜੋੜਿਆ ਜਾ ਸਕੇ ਅਤੇ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਬਚਾਇਆ ਜਾ ਸਕੇ | ਇਸ ਸਮੇਂ ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਸ੍ਰੀ ਕਸ਼ਮੀਰ ਕੁਮਾਰ, ਸ੍ਰੀਮਤੀ ਮੰਜੂ ਮਨਚੰਦਾ, ਸ੍ਰੀਮਤੀ ਰਿਚਾ  ਅਰੋੜਾ, ਸ੍ਰ. ਤਰਲੋਕ ਸਿੰਘ , ਸ੍ਰੀ ਪ੍ਰਿੰਸ ਮਦਾਨ, ਸ੍ਰੀ ਹੀਰਾ ਮਹਾਜਨ, ਸ੍ਰੀ ਅਜੇ ਦੱਤਾ ਸ਼ਾਮਿਲ ਸਨ |