Skip to content
Jalandhar-Manvir Singh Walia
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਹੈ ਜੋ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਰਹਿੰਦੀ ਹੈ। ਕਾਲਜ ਵਲੋਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪ੍ਰਾਪਤੀਆਂ ਦੇ ਨਾਲ-ਨਾਲ ਯੂ.ਜੀ.ਸੀ. ਵੱਲੋਂ ਕਾਲਜ ਨੂੰ ਪੌਟੈਂਸ਼ੀਅਲ ਫਾਰ ਐਕਸੀਲੈਂਸ, ਡੀ.ਬੀ.ਟੀ. ਸਟਾਰ ਕਾਲਜ ਅਤੇ ਨੈਕ ਵੱਲੋਂ ਤੀਜੀ ਇੰਸਪੈਕਸ਼ਨ ਦੌਰਾਨ A ਗਰੇਡ ਪ੍ਰਾਪਤ ਹੋਇਆ ਹੈ। ਇਹਨਾਂ ਪ੍ਰਾਪਤੀਆਂ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ ਆਯੋਜਿਤ ਉੱਚ ਸਿੱਖਿਆ ਵਿਚ ਬਦਲਦੇ ਰੁਝਾਨਾਂ ਨੂੰ ਮੁੱਖ ਰੱਖਦੇ ਹੋਏ ਰਾਜ ਪੱਧਰੀ ਕਾਨਫਰੰਸ ਦੌਰਾਨ ਪ੍ਰਿੰਸੀਪਲ (ਡਾ.) ਜਸਪਾਲ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਕਾਨਫਰੰਸ ਵਿਚ ਸ. ਹਰਜੋਤ ਸਿੰਘ ਬੈਂਸ ਮਾਣਯੋਗ ਉਚੇਰੀ ਸਿੱਖਿਆ ਮੰਤਰੀ, ਸ੍ਰੀ ਕੇ.ਕੇ. ਯਾਦਵ, ਪ੍ਰਿੰਸੀਪਲ ਸਕੱਤਰ ਉਚੇਰੀ ਸਿੱਖਿਆ, ਪ੍ਰੋ. (ਡਾ.) ਜਸਪਾਲ ਸਿੰਘ ਸੰਧੂ, ਵਾਇਸ ਚਾਂਸਲਰ, ਜੀ.ਐਨ.ਡੀ.ਯੂ., ਸ੍ਰੀਮਤੀ ਅਮ੍ਰਿਤਾ ਸਿੰਘ, ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਵਿਸ਼ੇਸ਼ ਤੌਰ ’ਤੇ ਹਾਜਰ ਸਨ। ਉਚੇਰੀ ਸਿੱਖਿਆ ਵਿਭਾਗ ਵੱਲੋਂ ਕਾਲਜ ਨੂੰ ਇਹ ਸਨਮਾਨ ਪ੍ਰਾਪਤ ਹੋਣ ’ਤੇ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਅਤੇ ਗਵਰਨਿੰਗ ਕੌਂਸਲ ਮੈਂਬਰਾਨ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਤੇ ਸਮੂਹ ਸਟਾਫ ਨੂੰ ਕਾਲਜ ਦੀ ਇਸ ਪਾਪਤੀ ’ਤੇ ਵਧਾਈ ਦਿੱਤੀ। ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰਾਜ ਪ੍ਰੱਧਰੀ ਕਾਨਫਰੰਸ ਵਿੱਚ ਨੈਕ ਵੱਲੋਂ ‘ਏ’ ਗਰੇਡ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਕਾਲਜ ਨੇ ਪਿਛਲੇ ਲੰਬੇ ਸਮੇਂ ਤੋਂ ਅਕਾਦਮਿਕ, ਕਲਚਰ, ਖੇਡ, ਸਾਹਿਤਿਕ ਅਤੇ ਖੋਜ ਦੇ ਖੇਤਰ ਵਿੱਚ ਉੱਚ ਪ੍ਰਾਪਤੀਆਂ ਕੀਤੀਆਂ ਹਨ ਅਤੇ ਗਵਰਨਿੰਗ ਕੌਂਸਲ ਦੀ ਯੋਗ ਅਗਵਾਈ ਵਿੱਚ ਅੱਗੋਂ ਵੀ ਕਾਲਜ ਯਤਨਸ਼ੀਲ ਹੈ। ਉਹਨਾਂ ਦੱਸਿਆ ਕਿ ਸਾਡੇ ਵਿਦਿਆਰਥੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਨਾਮਨਾ ਖੱਟਦੇ ਹਨ ਤੇ ਕਾਲਜ ਦਾ ਨਾਮ ਰੋਸ਼ਨ ਕਰਦੇ ਹਨ ਅਤੇ ਇਸ ਕਰਕੇ ਹੀ ਕਾਲਜ ਨੂੰ ਸਨਮਾਨ ਪ੍ਰਾਪਤ ਹੁੰਦੇ ਹਨ। ਇਸ ਸਮਾਗਮ ਵਿੱਚ ਕਾਲਜ ਨੂੰ ਇਹ ਸਨਮਾਨ ਪ੍ਰਾਪਤ ਹੋਣ ਮੌਕੇ ਰਾਜਾਂ ਦੀਆਂ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਡਿਪਟੀ ਡਾਇਰੈਕਟਰ, ਉਚੇਰੀ ਸਿੱਖਿਆ ਦੇ ਨਾਲ ਨਾਲ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਏਡਿਡ ਕਾਲਜਾਂ ਦੇ ਪ੍ਰਿੰਸੀਪਲ ਵੀ ਹਾਜ਼ਰ ਸਨ।
More Stories
तहसीलदार के नाम पर 11,000 रुपए रिश्वत लेते वसीका नवीस रंगे हाथ गिरफ्तार
ਬੇਮਿਸਾਲ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਮਸਲਿਆਂ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਪੰਜਾਬ ਸਰਕਾਰ: ਹਰਪਾਲ ਸਿੰਘ ਚੀਮਾ
मुख्यमंत्री ने वर्ष 2025 के लिए पंजाब सरकार की डायरी और कैलेंडर जारी किए