ਕਮਾਂਡਿੰਗ ਅਫਸਰ ਨੇ ਕੀਤਾ ਮੇਹਰਚੰਦ ਪੋਲੀਟੈਕਨਨਿਕ ਦਾ ਦੌਰਾ

Jalandhar-Manvir Singh Walia

ਐਨ.ਸੀ.ਸੀ ਪੰਜਾਬ 2 ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਵਿਨੋਦ ਜੋਸ਼ੀ ਨੇ ਮੇਹਰਚੰਦ ਪੋਲੀਟੈਕਨਿਕ ਦਾ ਅਚਨਚੇਤ ਦੌਰਾ ਕੀਤਾ। ਉਹਨਾਂ ਦੇ ਨਾਲ ਹਾਨ. ਕੈਪਟਨ ਹਰਭਜਨ ਸਿੰਘ ਵੀ ਸਨ। ਮੇਹਰਚੰਦ ਪੋਲੀਟੈਕਨਿਕ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਐਨ.ਸੀ.ਸੀ ਅਫ਼ਸਰ ਮੇਜਰ ਪੰਕਜ ਗੁਪਤਾ ਨੇ ਉਹਨਾਂ ਦਾ ਸਵਾਗਤ ਕੀਤਾ।

ਕਰਨਲ ਜੋਸ਼ੀ  irਮੁੱਚੀ ਐਨ.ਸੀ.ਸੀ ਯੁਨਿਟ ਦਾ ਨਿਰੀਖਣ ਕੀਤਾ , ਨਵੀਂ ਐਨਰੋਲਮੈਂਟ ਯੁਨਿਟ ਕੈਂਪ ਦਾ ਦੌਰਾ ਕੀਤਾ ਤੇ ਕੈਡੇਟਸ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਉਹ ਪਹਿਲੀ ਵਾਰ ਮੇਹਰਚੰਦ ਪੋਲੀਟੈਕਨਿਕ ਆਏ ਹਨ ਤੇ ਇੱਥੇ ਆ ਕੇ ਵਧੀਆ ਪੜ੍ਹਾਈ ਦੇ ਮਾਹੌਲ ਤੇ ਵਿਦਿਆਰਥੀਆਂ ਦੇ ਹੋ ਰਹੇ ਸਰਬਪੱਖੀ ਵਿਕਾਸ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ। ਉਹਨਾਂ ਕਿਹਾ ਕਿ ਉਹ ਖੁਦ ਵੀ ਡੀ.ਏ.ਵੀ ਰੁੜਕੀ ਤੋਂ ਪੜੇ੍ਹ ਹਨ ਤੇ ਡੀ.ਏ.ਵੀ ਕਲਚਰ ਨੂੰ ਬਖੂਬੀ ਜਾਣਦੇ ਹਨ। ਉਹਨਾਂ ਨੇ ਕਾਲਜ ਦੇ ਐਨ.ਸੀ.ਸੀ ਵਿਦਿਆਰਥੀਆਂ ਦੇ ਪੰਦਰਾ ਅਗਸਤ ਨੂੰ ਸੀ.ਐਮ ਭਗਵੰਤ ਮਾਨ ਦੀ ਹਾਜਰੀ ਮੌਕੇ ਪਰੇਡ ਵਿੱਚ ਸ਼ਾਮਲ ਹੋਣ ਤੇ ਵਧਾਈ ਦਿੱਤੀ । ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਉਹਨਾਂ ਨੂੰ ਕਾਲਜ ਦੀਆਂ ਗਤਿਵਿਧੀਆਂ ਤੇ ਹੋਰ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ।