ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਲੈਕਚਰਾਰ ਨੇ ਜਿੱਤਿਆ ਕਾਂਸੇ ਦਾ ਤਗਮਾ

Jalandhar-Manvir Singh Walia

ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਦੇ ਫਿਜ਼ਿਕਸ ਦੇ ਲੈਕਚਰਾਰ ਸ੍ਰੀ ਅੰਕੁਸ਼ ਸ਼ਰਮਾ ਨੇ 40 ਸਾਲ ਉਮਰ ਕੈਟੇਗਰੀ (ਲੜਕਿਆਂ) ਵਿੱਚ  ਉਮਦਾ ਪ੍ਰਦਰਸ਼ਨ ਕਰਦਿਆਂ ਇੰਡਿਅਨ ਆਇਲ ਵੱਲੋਂ ਕਰਵਾਈ ਗਈ ਚਾਰ ਰੋਜ਼ਾ ਜ਼ਿਲਾ ਬੈਡਮਿੰਟਨ ਚੈਮਪਿਅਨਸ਼ਿਪ  ਵਿੱਚ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ | ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਅੰਕੁਸ਼ ਸ਼ਰਮਾ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਵੀ ਕੀਤਾ |  ਇਸ ਟੂਰਨਾਮੈਂਟ ਵਿੱਚ 600  ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ |  ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਅੰਕੁਸ਼ ਸ਼ਰਮਾ ਨੇ ਪਹਿਲਾਂ ਵੀ ‘ਇੰਟਰ ਪੌਲੀਟੈਕਨਿਕ ਸਟਾਫ ਟੂਰਨਾਮੈਂਟ’ ਜਿੱਤਿਆ ਸੀ ਤੇ ਉਹਨਾਂ ਨੂੰ ਬੈਸਟ ਪਲੇਅਰ ਦਾ ਖਿਤਾਬ ਮਿਲਿਆ ਸੀ |  ਮੇਹਰ ਚੰਦ ਪੌਲੀਟੈਕਨਿਕ ਵਿੱਚ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ਵਿੱਚ ਹੀ ਨਹੀਂ, ਖੇਡਾਂ ਵਿੱਚ ਵੀ ਹਿੱਸਾ ਲੈਣ ਲਈ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ ਜਾਂਦਾ ਹੈ, ਤਾਂ ਜੋ ਉਹਨਾਂ ਦਾ ਸਰਬਪੱਖੀ  ਵਿਕਾਸ ਹੋ ਸਕੇ |  ਇਸ ਮੌਕੇ ਅਪਲਾਈਡ ਸਾਇੰਸ ਵਿਭਾਗ ਦੇ ਮੁਖੀ ਮੈਡਮ ਮੰਜੂ ਮਨਚੰਦਾ ਵੀ ਸ਼ਾਮਿਲ ਸਨ |