ਅੱਜ ਮੇਹਰ ਚੰਦ ਪੋਲੀਟੈਕਨਿਕ ਵਿਖੇ ਮਨਾਇਆ “ਅਧਿਆਪਕ ਦਿਵਸ”

jalanhar-Manvir Singh Walia

ਮਾਣਯੋਹ ਪਿੰ੍ਰਸੀਪਲ ਡਾ. ਜਗਰੂਪ ਸਿੰੰਘ ਜੀ ਦੀ ਰਹਨੁਮਾਈ ਹੇਠ ਅੱਜ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਇਲੈਕਟਰੀਕਲ ਵਿਭਾਗ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ।ਜਿੱਥੇ ਵਿਭਾਗ ਮੁੱਖੀ ਸ਼੍ਰੀ ਕਸ਼ਮੀਰ ਕੁਮਾਰ ਜੀ ਨੇ ਭਾਰਤ ਦੇ ਦੂਸਰੇ ਰਾਸ਼ਟਰਪਤੀ ਸਰਵਪਲੀ ਡਾ. ਰਾਧਾ ਕ੍ਰਿਸ਼ਨ ਜੀ ਨੂੰ ਯਾਦ ਕਰਦਿਆਂ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਉੱਥੇ ਸਾਰੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾ ਨੂੰ ਵਧਾਈ ਦੇ ਕੇ ਖੁਸ਼ੀ ਮਨਾਈ। ਇਸ ਮੁਬਾਰਕ ਮੌਕੇ ਤੇ ਕੇਕ ਕੱਟ ਕੇ ਮਠਾਈਆਂ ਵੰਢੀਆਂ ਗਈਆ। ਉਨ੍ਹਾਂ ਕਿਹਾ ਕਿ ਅਜਿਹੇ ਦਿਵਸ ਮਨਾਉਣ ਨਾਲ ਵਿਦਿਆਰਥੀਆਂ ਅਤੇ ਅਧਿਆਪਕਾ ਦੇ ਰਿਸ਼ਤੇ ਦੀਆਂ ਤੰਦਾ ਮਜਬੂਤ ਹੁੰਦੀਆਂ ਹਨ।ਵਿਦਿਆਰਥੀਆਂ ਦੀ ਆਪਣੇ ਅਧਿਆਪਕਾ ਨਾਲ ਨੇੜਤਾ ਵੱਧਦੀ ਹੈ ਅਤੇ ਉਨ੍ਹਾਂ ਦੇ ਮਨਾ ਵਿੱਚ ਸਿੱਖਣ ਦੀ ਚਾਹ ਦੇ ਨਾਲ ਇੱਜਤ ਕਰਨ ਦਾ ਜੱਜਬਾ ਵੀ ਆਉਂਦਾ ਹੈ। ਇਸ ਮੌਕੇ ਤੇ ਵਿਭਾਗ ਦਾ ਸਾਰਾ ਸਟਾਫ ਹਾਜਿਰ ਸੀ।ਇਸ ਪਵਿੱਤਰ ਦਿਵਸ ਦੇ ਮੋਕੇ ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਭਨਾ ਨੂੰ ਵਧਾਈ ਦਿੱਤੀ।