Skip to content
ਲਹਿੰਬਰ ਸਿੰਘ ਤੱਗੜ
ਕਾਮਰੇਡ ਦਰਸ਼ਨ ਸਿੰਘ ਬਾਗੀ ਮੇਰੇ ਤੋਂ ਪਹਿਲੀ ਪੀੜ੍ਹੀ ਦਾ ਪੰਜਾਬ ਦੀ ਵਿਦਿਆਰਥੀ ਲਹਿਰ ਦਾ ਸਿਰਮੌਰ ਵਿਦਿਆਰਥੀ ਆਗੂ ਸੀ ਜਿਸ ਦੀ ਪਹਿਲ ਕਦਮੀ ਅਤੇ ਅਗਵਾਈ ਵਿੱਚ 1960 ਵਿਆਂ ਵਿੱਚ ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਪੰਜਾਬ ਵਿੱਚ ਇੱਕ ਇਨਕਲਾਬੀ, ਲੜਾਕੂ ਅਤੇ ਇਤਿਹਾਸਕ ਵਿਦਿਆਰਥੀ ਲਹਿਰ ਪੈਦਾ ਹੋਈ ਅਤੇ ਸਿਖਰਾਂ ਤੇ ਪੁੱਜੀ। ਭਾਵੇਂ ਅਖੀਰ ਵਿੱਚ ਉਹ ਆਪਣੀਆਂ ਦੋਹਾਂ ਪਹਿਚਾਣਾਂ ‘ਕਾਮਰੇਡ’ ਅਤੇ ‘ਬਾਗੀ’ ਨੂੰ ਤਿਲਾਂਜਲੀ ਦੇ ਕੇ ਦਰਸ਼ਨ ਸਿੰਘ ਖਹਿਰਾ ਬਣ ਗਿਆ ਅਤੇ ਦੇਸ਼ ਨੂੰ ਵੀ ਛੱਡ ਕੇ ਕੈਨੇਡਾ ਜਾ ਵਸਿਆ, ਪਰ ਅੱਜ ਜਿਸ ਵੇਲੇ ਅਸੀਂ ਉਸ ਦੇ 86 ਸਾਲ ਦੀ ਉਮਰ ਵਿੱਚ ਪਏ ਸਦੀਵੀ ਵਿਛੋੜੇ ’ਤੇ ਕੁੱਝ ਸ਼ਬਦ ਲਿਖਣ ਲੱਗੇ ਹਾਂ ਤਾਂ ਅਸੀਂ ਉੁਸ ਨੂੰ ‘ਕਾਮਰੇਡ ਦਰਸ਼ਨ ਸਿੰਘ ਬਾਗੀ’ ਕਹਿ ਕੇ ਹੀ ਗੱਲ ਕਰਾਂਗੇ ‘ਖਹਿਰਾ’ ਕਹਿਕੇ ਨਹੀਂ। ਉਹ ਇਸ ਲਈ ਕਿਉਂਕਿ ਅਸੀਂ ਉਸਦੀ ਜਿੰਦਗੀ ਦੇ ਜਿਹੜੇ ਪੰਜ ਛੇ ਵਰਿ੍ਹਆਂ ਦੀ ਗੱਲ ਕਰਨੀ ਹੈ ਉਨ੍ਹਾਂ ਸਮਿਆਂ ਵਿੱਚ ਉਹ ‘ਕਾਮਰੇਡ ਦਰਸ਼ਨ ਸਿੰਘ ਬਾਗੀ’ ਹੀ ਸੀ ‘ਖਹਿਰਾ’ ਨਹੀਂ ਸੀ।
ਜ਼ਿਨ੍ਹਾਂ ਸਮਿਆਂ ਵਿੱਚ ਕਾਮਰੇਡ ਦਰਸ਼ਨ ਸਿੰਘ ਬਾਗੀ ਦੀ ਅਗਵਾਈ ਵਿੱਚ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਇਨਕਲਾਬੀ ਵਿਦਿਆਰਥੀ ਲਹਿਰ ਚਲ ਰਹੀ ਸੀ, ਵਿਕਸਤ ਹੋ ਰਹੀ ਸੀ ਅਤੇ ਸਿਖਰਾਂ ਨੂੰ ਪਹੁੰਚ ਰਹੀ ਸੀ, ਉਨ੍ਹਾਂ ਸਮਿਆਂ ਵਿੱਚ ਮੈਂ ਰਾਮਗੜ੍ਹੀਆ ਕਾਲਜ ਫਗਵਾੜਾ ਵਿੱਚ ਬੀ.ਏ. ਦਾ ਵਿਦਿਆਰਥੀ ਸੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਥਾਨਕ ਯੂਨਿਟ ਵਿੱਚ ਪੂਰੀ ਤਰ੍ਹਾਂ ਸੁਚੇਤ ਤੌਰ ’ਤੇ ਸਰਗਰਮ ਸੀ । ਦਰਸ਼ਨ ਸਿੰਘ ਬਾਗੀ ਦਾ ਸਾਡੇ ਕਾਲਜ ਵਿੱਚ ਆਉਣਾ ਜਾਣਾ ਬਣਿਆ ਹੀ ਰਹਿੰਦਾ ਸੀ ਅਤੇ ਮੈਨੂੰ ਉਨ੍ਹਾਂ ਨਾਲ ਮਿਲਣ ਦਾ ਮੌਕਾ ਮਿਲਦਾ ਰਹਿੰਦਾ ਸੀ। ਹਾਲਾਤ ਇਹ ਸਨ ਕਿ ਪੰਜਾਬ ਵਿੱਚ ਲੱਗ ਪੱਗ ਰੋਜ਼ ਕਿਤੇ ਨਾ ਕਿਤੇ ਵਿਦਿਆਰਥੀ ਸੰਘਰਸ਼ ਚਲ ਰਹੇ ਸਨ। ਪੁਲਿਸ ਨਾਲ ਟੱਕਰਾਂ ਹੋ ਰਹੀਆਂ ਸਨ। ਲਾਠੀਚਾਰਜਾਂ, ਪੁਲਿਸ ਫਾਇਰਿੰਗ, ਗ੍ਰਿਫਤਾਰੀਆਂ ਦਾ ਦੌਰ ਚਲ ਰਿਹਾ ਸੀ । ਹਰ ਆਏ ਦਿਨ ਕਿਸੇ ਨਾ ਕਿਸੇ ਮਸਲੇ ਤੇ ਹੜਤਾਲਾਂ ਹੋ ਰਹੀਆਂ ਸਨ। ਰੋਹ ਭਰੇ ਮੁਜ਼ਾਹਰੇ ਹੋ ਰਹੇ ਸਨ ਅਤੇ ਕਿਤੇ ਕਿਤੇ ਗੁਸੇ ਵਿੱਚ ਭੜਕਾਊ ਅਤੇ ਹਿੰਸਕ ਵਾਰਦਾਤਾਂ ਵੀ ਹੋ ਜਾਂਦੀਆਂ ਸਨ। ਇੱਕ ਦਿਨ ਸਾਡੇ ਕਾਲਜ ਦੇ ਵਿਦਿਆਰਥੀਆਂ ਨੇ ਰੇਲਵੇ ਪੁਲਿਸ ਨਾਲ ਕਿਸੇ ਝਗੜੇ ਤੋਂ ਰੋਹ ਵਿੱਚ ਆ ਕੇ ਫਗਵਾੜੇ ਦੇ ਰੇਲਵੇ ਸਟੇਸ਼ਨ ਨੂੰ ਹੀ ਫੂਕ ਦਿੱਤਾ। ਤਿੰਨ ਚਾਰ ਘੰਟੇ ਸਟੇਸ਼ਨ ਤੇ ਵਿਦਿਆਰਥੀਆਂ ਦਾ ਹੀ ‘ਰਾਜ’ ਰਿਹਾ। ਇੱਕ ਹੋਰ ਦਿਨ ਸਾਡੇ ਫਗਵਾੜੇ ਦੇ ਵਿਦਿਆਰਥੀਆਂ ਨੇ ਵਿਦਿਆਰਥੀ ਲਹਿਰ ਦੇ ਹਮਦਰਦ ਪਰੋਫੈਸਰ ਕਸ਼ਮੀਰਾ ਸਿੰਘ ਨੂੰ ਨਕਸਲੀ ਹੋਣ ਦਾ ਬਹਾਨਾ ਲਾ ਕੇ ਹਿਰਾਸਤ ਵਿੱਚ ਲੈਣ ਵਿਰੁੱਧ ਹੜਤਾਲ ਤੇ ਮੁਜ਼ਾਹਰਾ ਕਰਕੇ ਪੁਲਿਸ ਦੇ ਥਾਣੇ ਤੇ ਹੀ ਹਮਲਾ ਕਰ ਦਿੱਤਾ ਅਤੇ ਪ੍ਰੋਫੈਸਰ ਸਾਹਿਬ ਨੂੰ ਪੁਲਿਸ ਹਿਰਾਸਤ ਵਿੱਚੋਂ ਖੋਹ ਕੇ ਹੀ ਲੈ ਗਏ। ਪੰਜਾਬ ਸਟੂਡੈਂਟਸ਼ ਯੂਨੀਅਨ ਵੱਲੋਂ ਲਗਾਤਾਰ ਹੜਤਾਲਾਂ ਮੁਜ਼ਾਹਰਿਆਂ ਦੇ ਸੱਦੇ ਆਉਂਦੇ ਤੇ ਬਾਕੀ ਸਾਰੇ ਪੰਜਾਬ ਵਾਂਗ ਫਗਵਾੜੇ ਦੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਵੀ ਇਹ ਸੱਦੇ ਸਫਲ ਹੁੰਦੇ। ਦਰਸ਼ਨ ਸਿੰਘ ਬਾਗੀ ਦੇ ਨਾਂ ਤੇ ਪੋਸਟਰ ਨਿਕਲਦੇ, ਰਾਤੋ ਰਾਤ ਸਾਰੇ ਪੰਜਾਬ ਵਿੱਚ ਲਗ ਜਾਂਦੇ। ਅਖਬਾਰਾਂ ਪੰਜਾਬ ਸਟੂਡੈਂਟਸ ਯੂਨੀਅਨ ਦੀਆਂ ਖਬਰਾਂ ਨਾਲ ਭਰੀਆਂ ਪਈਆਂ ਹੁੰਦੀਆਂ ਅਤੇ ਦਰਸ਼ਨ ਸਿੰਘ ਬਾਗੀ ਦਾ ਨਾਂ ਦੰਦ ਕਥਾਵਾਂ ਦੇ ਜਨਨਾਇਕ ਵਰਗਾ ਬਣ ਕੇ ਉਭਰ ਰਿਹਾ ਸੀ ਅਤੇ ਪੂਰੇ ਚਾਰ ਪੰਜ ਸਾਲ (1963 ਤੋਂ 1968) ਤੱਕ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਛਾਇਆ ਰਿਹਾ।
ਸਾਡੇ ਰਾਮਗੜ੍ਹੀਆ ਕਾਲਜ ਫਗਵਾੜਾ ਬਾਰੇ ਉਹ ਆਪਣੀ ਕਿਤਾਬ ‘ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ’ ਦੇ ਸਫਾ ਨੰਬਰ 73 ’ਤੇ ਲਿਖਦਾ ਹੈ, ‘‘ਰਾਮਗੜ੍ਹੀਆ ਕਾਲਜ ਫਗਵਾੜਾ-ਇਸ ਕਾਲਜ ਵਿੱਚ 10 ਵਿਦਿਆਰਥੀਆਂ ਦਾ ਬਹੁਤ ਤਕੜਾ ਸਿਧਾਂਤਕ ਪਕਿਆਈ ਵਾਲਾ ਮਾਰਕਸਵਾਦੀ ਯੂਨਿਟ ਸੀ। ਇਸ ਯੂਨਿਟ ਦੀ ਅਗਵਾਈ ਨਿਰਮਲ ਸਿੰਘ ਢੀਂਡਸਾ, ਲਹਿੰਬਰ ਸਿੰਘ ਤੱਗੜ ਕਰਦੇ ਸਨ। ਮਾਹਿਲ ਗਹਿਲਾਂ ਵਾਲੇ ਸਕੂਲ ਤੋਂ ਇਕ ਹਫਤੇ ਮਗਰੋਂ ਦਰਸ਼ਨ ਸਿੰਘ ਬਾਗੀ ਨੇ ਰਾਮਗੜ੍ਹੀਆ ਕਾਲਜ ਦੇ ਹੋਸਟਲ ਵਿੱਚ 5 ਦਿਨ ਵਾਸਤੇ ਮਾਰਕਸਵਾਦ, ਦਵੰਦਵਾਦੀ ਪਦਾਰਥਵਾਦ ਅਤੇ ਇਤਿਹਾਸਕ ਪਦਾਰਥਵਾਦ ਤੇ ਸਕੂਲ ਲਾਇਆ ਤੇ ਇਸ ਸਕੂਲ ਵਿੱਚ 10 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਸ ਮਾਰਕਸਵਾਦੀ ਯੂਨਿਟ ਦਾ ਮੁੱਖ ਸਰਗਰਮ ਵਿਦਿਆਰਥੀ ਨਿਰਮਲ ਸਿੰਘ ਢੀਂਡਸਾ ਸੀ ਤੇ ਇਹ ਯੂਨਿਟ ਪੀ.ਐਸ.ਯੂ. ਦਾ ਬੜਾ ਸਰਗਰਮ ਅੰਗ ਸੀ। ਸਰਕਾਰੀ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਦੇ ਸੰਘਰਸ਼ ਦੀ ਹਿਮਾਇਤ ਵਿੱਚ ਰਾਮਗੜ੍ਹੀਆ ਕਾਲਜ ਨੇ ਸਾਰੇ ਕਾਲਜਾਂ ਵਿੱਚ ਹੜਤਾਲ ਕਰਵਾ ਕੇ ਜਲੂਸ ਕੱਢਿਆ ਸੀ। ਇਸ ਯੂਨਿਟ ਨਾਲ ਦਰਸਨ ਸਿੰਘ ਬਾਗੀ ਦਾ ਬਹੁਤ ਨੇੜਤਾ ਦਾ ਰਿਸ਼ਤਾ ਰਿਹਾ ਤੇ ਲੱਗ ਪੱਗ ਹਰ ਮਹੀਨੇ ਪਿੱਛੋਂ ਇਸ ਯੂਨਿਟ ਦੀ ਮੀਟਿੰਗ ਹੁੰਦੀ ਰਹਿੰਦੀ ਸੀ’’।
ਕਾਮਰੇਡ ਦਰਸ਼ਨ ਸਿੰਘ ਬਾਗੀ ਸੰਗਰੂਰ ਜ਼ਿਲ੍ਹੇ ਦੀ ਸੰਗਰੂਰ ਤਹਿਸੀਲ ਦੇ ਪਿੰਡ ਬੀਂਬੜੀ ਦਾ ਰਹਿਣ ਵਾਲਾ ਸੀ ਅਤੇ ਸਰਦਾਰ ਲਾਭ ਸਿੰਘ ਖਹਿਰਾ ਦਾ
…
More Stories
ਮੇਹਰਚੰਦ ਪੋਲੀਟੈਕਨਿਕ ਨੂੰ ਮਿਲਿਆ ਪੰਜਾਬ ਦੇ ਸਰਵੋਤਮ ਪੋਲੀਟੈਕਨਿਕ ਦਾ ਖਿਤਾਬ
ज़मीन के इंतकाल के बदले 10,000 रुपये रिश्वत लेता राजस्व पटवारी विजीलेंस द्वारा रंगे हाथों काबू
अभिनेत्री और सामाजिक कार्यकर्ता सोनिया मान लुधियाना में गिरफ्तार!!