ਮੇਹਰਚੰਦ ਪੋਲੀਟੈਕਨਿਕ ਵਿਖੇ ਨਵੇਂ ਸਮਾਰਟ ਕਲਾਸ ਰੂਮ ਦਾ ਉਦਘਾਟਨ

JalandharManvir Singh Walia

ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਸਿਵਲ ਇੰਜੀਨੀਅਰਿੰਗ ਵਿਭਾਗ ਵਿੱਚ ਨਵੇਂ ਬਣੇ ਸਮਾਰਟ ਕਲਾਸ ਰੂਮ ਦਾ ਉਦਘਾਟਨ ਪ੍ਰਿੰਸੀਪਲ ਡਾ. ਜਗਰੂਪ ਸਿੰਘ, ਸਿਵਲ ਵਿਭਾਗ ਦੇ ਮੁੱਖੀ ਡਾ. ਰਾਜੀਵ ਭਾਟੀਆ ਅਤੇ ਦੂਜੇ ਵਿਭਾਗਾ ਦੇ ਮੁਖੀਆਂ ਨੇ ਮਿਲ ਕੇ ਕੀਤਾ। ਪਿੰ੍ਰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਹ ਕਾਲਜ ਵਿੱਚ ਤੀਜਾ ਸਮਾਰਟ ਕਲਾਸ ਰੂਮ ਹੈ ਤੇ ਉਹਨਾਂ ਦਾ ਟੀਚਾਂ ਪਲੈਟੀਨਮ ਜੁਬਲੀ ਦੇ ਮੌਕੇ ਹਰ ਵਿਭਾਗ ਵਿੱਚ ਇੱਕ ਕਲਾਸ ਰੂਮ ਬਨਾਉਣ ਦਾ ਹੈ। ਉਹਨਾਂ ਕਿਹਾ ਅੱਜ ਦੇ ਡਿਜੀਟਲ ਯੁਗ ਵਿੱਚ ਸਮਾਰਟ ਕਲਾਸ ਰੂਮ ਦਾ ਬਹੁਤ ਮਹੱਤਵ ਹੈ, ਜਿੱਥੇ ਡਿਜੀਟਲ ਬੋਰਡ , ਕਮਪਿਉਟਰ ਅਤੇ ਇੰਟਰਨੈਂਟ ਦਾ ਕਨੈਕਸ਼ਨ ਹੁੰਦਾ ਹੈ ਤੇ ਵਿਦਿਆਰਥੀਆਂ ਨੂੰ ਪੜਾਉਂਦੇ ਹੋਏ ਇੰਟਰਨੈਂਟ ਰਾਹੀਂ ਆਨ ਲਾਇਨ ਸਿੱਖਿਆ ਵੱਰਲਡ ਨਾਲ ਜੋੜਿਆ ਜਾਂਦਾ ਹੈ। ਵਿਦਿਆਰਥੀ ਅੱਖੀ ਦੇਖ ਕੇ , ਸਮਝ ਕੇ, ਸੁਣ ਕੇ ਥਿਉਰੀ ਨੂੰ ਜੱਲਦੀ ਸੱਮਝ ਪਾਉਂਦੇ ਹਨ। ਉਹਨਾਂ ਵਿਭਾਗ ਮੁੱਖੀ ਡਾ. ਰਾਜੀਵ ਭਾਟੀਆ ਤੇ ਉਹਨਾਂ ਦੇ ਸਟਾਫ ਨੂੰ ਇਸ ਪ੍ਰਾਪਤੀ ਲਈ ਵਧਾਈ ਵੀ ਦਿੱਤੀ ।ਪਿੰ੍ਰਸੀਪਲ ਸਾਹਿਬ ਨੇ ਦੱਸਿਆ ਕਿ ਸੱਭ ਤੋਂ ਖੁਸ਼ੀ ਦੀ ਗੱਲ ਹੈ ਕਿ ਸਮਾਰਟ ਕਲਾਸ ਰੂਮ ਕਾਲਜ ਦੇ ਹੀ ਪੁਰਾਣੇ ਸਿਵਲ ਵਿਭਾਗ ਦੇ ਵਿਦਿਆਰਥੀ ਗੋਰਵ ਤੇ ਉਸਦੀ ਟੀਮ ਨੇ ਮਿਲ ਕੇ ਬਣਾਇਆ ਹੈ। ਪਲੈਟੀਨਮ ਜੁਬਲੀ ਮੌਕੇ ਨਵੇਂ ਸਮਾਰਟ ਕਲਾਸ ਰੂਮ ਦਾ ਤਿਆਰ ਹੋਣਾ ਵਿਦਿਆਰਥੀਆਂ ਲਈ ਸਚਮੱਚ ਬਹੁਤ ਫਾਇਦੇ ਮੰਦ ਹੈ ਤੇ ਇਕ ਸ਼ੁਭ ਸ਼ਗਨ ਹੈ। ਇਸ ਮੋਕੇ ਸ਼੍ਰੀ ਕਸ਼ਮੀਰ ਕੁਮਾਰ , ਮੈਡਮ ਮੰਜੂ ਮਨਚੰਦਾ, ਮਿਸ ਰਿਚਾ ਅਰੌੜਾ , ਸ਼੍ਰੀ ਪ੍ਰਿੰਸ ਮੰਦਾਨ , ਸ਼੍ਰੀ ਹੀਰਾ ਮਹਾਜਨ ਅਤੇ ਸ. ਤਰਲੋਕ ਸਿੰਘ ਹਾਜਿਰ ਸਨ।