ਮੇਹਰਚੰਦ ਪੋਲੀਟੈਕਨਿਕ ਦੇ ਅਲੁਮਨੀ ਵਿਦਿਆਰਥੀ ਨੂੰ ਮਿਲਿਆ ਐਜੂਕੇਸ਼ਨ ਹੀਰੋ ਐਵਾਰਡ

Jalandhar-Manvir Singh Walia

ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਫਾਰਮੇਸੀ ਵਿਭਾਗ ਦੇ 1996 ਵਿੱਚ ਪਾਸ ਹੋਏ ਵਿਦਿਆਰਥੀ ਪ੍ਰੋ ਹਰਦੀਪ ਸਿੰਘ (ਡਾ.) ਨੂੰ ਐਮ.ਯੂ.ਆਈ.ਟੀ ਨੋਇਡਾ ਵਿਖੇ ਪ੍ਰੀਥਵੀ ਐਜੂਕੇਟਰਜ਼ ਅਸੋਸੀਏਸ਼ਨ ਇੰਡੀਆ (ਫਅਅੀ) ਵਲੋਂ ਸਿੱਖਿਆ ਦੇ ਖੇਤਰ ਵਿੱਚ ਮਾਨਯੋਗ ਪ੍ਰਾਪਤੀਆਂ ਲਈ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਐਕਸੀਲੈਂਸ ਐਜੂਕੇਸ਼ਨ ਹੀਰੋ ਐਵਾਰਡ 2024 ਨਾਲ ਸਨਮਾਮਿਤ ਕੀਤਾ ਗਿਆ।ਉਹ ਇਕ ਮੰਨੇ ਪ੍ਰਮੰਨੇ ਵਿਸ਼ਵ ਪ੍ਰਸਿੱਧ ਮੋਟੀਵੇਸ਼ਨਲ ਸਪੀਕਰ ਹਨ, ਜਿਨ੍ਹਾਂ ਦਾ ਨਾਂ ਵਰਲੱਡ ਬੁੱਕ ਆਫ ਰਿਸਰਚਰਸ ਲਿੱਸਟ ਵਿੱਚ ਵੀ ਸ਼ਾਮਿਲ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ, ਫਾਰਮੇਸੀ ਵਿਭਾਗ ਦੇ ਮੁਖੀ ਡਾ. ਸੰਜੇ ਬਾਂਸਲ ਅਤੇ (ਫਅਅੀ) ਦੇ ਫਾਂਉਡਰ ਚੇਅਰਮੈਨ ਡਾ. ਹਰਸ਼ਵਰਧਨ ਵਲੋਂ ਡਾ. ਹਰਦੀਪ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।ਇਸ ਸਮਾਗਮ ਵਿੱਚ ਐਮ.ਯੂ.ਆਈ.ਟੀ ਨੋਇਡਾ ਦੇ ਵਾਇਸ ਚਾਂਸਲਰ ਡਾ. ਭਾਨੂੰ ਪ੍ਰਤਾਪ ਸਿੰਘ ਨੇ ਸ਼ਿਰਕਤ ਕੀਤੀ। ਡਾ. ਹਰਦੀਪ ਸਿੰਘ ਨੇ ਐਮ.ਯੂ.ਆਈ.ਟੀ ਨੋਇਡਾ ਵਿਖੇ ਸਕੂਲ ਸਿੱਖਿਆ ਵਿਚ ਨੈਸ਼ਨਲ ਕੁਰੀਕੁਲਮ ਫਰੇਮਵਰਕ ਦੇ ਵਿਸ਼ੇ ਤੇ ਇਕ ਪੈਨਲ ਡਿਸਕਸ਼ਨ ਨੂੰ ਵੀ ਕੋਆਰਡੀਨੇਟ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਵੀ ਇਸ ਹੀ ਸਮਾਗਮ ਵਿੱਚ ਬੈਸਟ ਪ੍ਰਿੰਸੀਪਲ ਵਜੋਂ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਇਕੋ ਹੀ ਸਮੇਂ ਅਤੇ ਸਥਾਨ ਤੇ ਕਾਲਜ ਦੇ ਪ੍ਰਿੰਸੀਪਲ ਅਤੇ ਕਾਲਜ ਦੇ ਅਲੁਮਨੀ ਨੂੰ ਐਵਾਰਡ ਮਿਲਣਾ ਬਹੁਤ ਵੱਡੀ ਗੱਲ ਹੈ। ਇਸ ਦਾ ਸਿਹਰਾ ਕਾਲਜ ਦੇ ਮਿਹਨਤੀ ਸਟਾਫ ਅਤੇ ਸਮੂਹ ਵਿਦਿਆਰਥੀਆਂ ਦੀ ਅਣਥੱਕ ਮੇਹਨਤ ਨੂੰ ਜਾਂਦਾ ਹੈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਡਾ. ਹਰਦੀਪ ਨੂੰ ਨਵੰਬਰ 2024 ਵਿੱਚ ਹੋਣ ਵਾਲੇ ਪਲੈਟੀਨਮ ਜੁਬਲੀ ਸਮਾਗਮ ਵਿੱਚ ਵੀ ਸਨਮਾਨਿਤ ਕੀਤਾ ਜਾਵੇਗਾ।