ਪ੍ਰਿ੍ਰੰਸੀਪਲ ਡਾ. ਜਗਰੂਪ ਸਿੰਘ ਨੇ ਹਾਸਲ ਕੀਤਾ ਮੈਡੀਕਲ ਖੇਤਰ ਵਿਚ ਡਿਪਲੋਮਾ

Jalandhar–Manvir Singh Walia

ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਕੁਝ ਨਵਾਂ ਤਜਰਬਾ ਕਰਦੇ ਰਹਿੰਦੇ ਹਨ। ਉਹਨਾਂ ਨੇ 31 ਸਾਲਾ ਦੇ ਟੀਚਿੰਗ ਕੈਰੀਅਰ ਵਿੱਚ ਐਮ.ਟੈਕ ਕੀਤੀ ਤੇ ਯੁਨੀਵਰਸਿਟੀ ਵਿੱਚ ਗੋਲਡ ਮੈਡਲ ਹਾਸਿਲ ਕੀਤਾ। ਉਹਨਾਂ ਨੇ ‘ਸੱਮਸਿਆ ਆਧਾਰਿਤ ਸਿੱਖਿਆ’ (ਫਰੋਬਲੲਮ ਭੳਸੲਦ ਲ਼ੲੳਰਨਨਿਗ) ਦੇ ਵੱਖਰੇ ਵਿਸ਼ੇ ਤੇ ਪੀ.ਐਚ.ਡੀ ਕੀਤੀ। ਤਕਨੀਕੀ ਪੁਸਤਕਾਂ ਲਿਖੀਆਂ, ਕਹਾਣੀਆਂ ਲਿਖੀਆਂ, ਲੇਖ ਲਿਖੇ, ਸਵਾਮੀ ਦਯਾਨੰਦ ਪ੍ਰਕਾਸ਼ ਅਤੇ ਮਹਾਤਮਾ ਆਨੰਦ ਸਵਾਮੀ ਦੀਆਂ ਲਿਖਤਾਂ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ। ਕੋਰੋਨਾ ਪੀਰੀਅਡ ਦੋਰਾਨ ਉਹਨਾਂ ਸੇਹਤ ਸਬੰਧੀ ਵਿਸ਼ੇ ਤੇ ਕਾਫੀ ਖੋਜ ਕੀਤੀ ਤੇ ਨਵੀਂ ਵਿਧਾ ਵੈਕਲਪਿਕ ਚਿਕਿਤਸਾ ਪ੍ਰਣਾਲੀ ਤੇ ਪੁਸਤਕ ਲਿਖੀ ‘ਸੋਨਧਾਰਾ’ , ਜਿਸ ਨੂੰ ਪੰਜਾਬੀ ਦੇ ਨਾਲ ਨਾਲ ਹਿੰਦੀ ਅਤੇ ਅੰਗਰੇਜੀ ਵਿੱਚ ਵੀ ਛਾਪਿਆ ਗਿਆ। ਇਸ ਪੁਸਤਕ ਨੂੰ ਗੋਲਡਨ ਐਵਾਰਡ ਪ੍ਰਾਪਤ ਹੋਇਆ। ਇਹ ਵੇਖਣ ਵਿੱਚ ਕਾਫੀ ਹੈਰਾਨ ਕਰਨ ਵਾਲਾ ਹੈ ਕਿ ਇੱਕ ਇੰਜੀਨੀਅਰਿੰਗ ਪਿਛੋਕੜ ਵਾਲਾ ਵਿਅਕਤੀ ਮੈਡੀਕਲ ਵਿਸ਼ੇ ਤੇ ਪੁਸਤਕ ਲਿੱਖ ਰਿਹਾ ਹੈ। ਉਹਨਾਂ ਵੈਕਲਪਿਕ ਚਿਕਿਤਸਾ ਪ੍ਰਣਾਲੀ ਦੇ ਵਿਸ਼ੇ ਤੇ ਕੇਰਲਾ ਵਿਖੇ ਹੋਈ ਵਰਲਡ ਕੰਨਫਰੰਸ ਵਿਖੇ ਪੇਪਰ ਵੀ ਪੜਿਆ। ਹੁਣ ਉਹਨਾਂ ਨੇ ‘ਸਿਮਬਾਇਉਸਿਸ ਇੰਟਰਨੈਸ਼ਨਲ ਯੁਨੀਵਰਸਿਟੀ’ ਪੂਨੇ ਤੋਂ ‘ਅਪਲਾਇਡ ਨਿੳਟ੍ਰੀਸ਼ਨ ਅਤੇ ਡਾਇਟਿਕਸ’ ਵਿਸ਼ੇ ਤੇ ਫਸਟ ਕਲਾਸ ਵਿਚ ਡਿਸਟਿਂਕਸ਼ਨ ਹਾਸਿਲ ਕੀਤੀ ਹੈ ਤੇ 79 ਪ੍ਰਤੀਸ਼ਤ ਨੰਬਰ ਲਏ ਹਨ। ਉਹਨਾਂ ਦਾ ਕਹਿਣਾ ਹੈ ਕਿ ਹਰ ਵਿਅਕਤੀ ਨੂੰ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ। ਜੀਵਨ ਵਿੱਚ ਖੜੋਤ ਨਹੀਂ ਆਉਣੀ ਚਾਹੀਦੀ । ਇਕ ਇਨਸਾਨ ਨੂੰ ਪਾਲਣੇ ਤੋਂ ਲੈ ਕੇ ਸ਼ਮਸ਼ਾਨ ਭੂਮੀ ਤੱਕ ਦੇ ਸਫਰ ਦੌਰਾਨ ਹਮੇਸ਼ਾ ਸਿੱਖਣ ਲਈ ਤਤਪਰ ਰਹਿਣਾ ਚਾਹੀਦਾ ਹੈ। ਉਹਨਾਂ ਨੂੰ ਇਹ ਡਿਪਲੋਮਾ ਹਾਸਿਲ ਕਰਨ ਲਈ ਡੀ.ਏ.ਵੀ ਦੇ ਉਪਪ੍ਰਧਾਨ ਜਸਟਿਸ ਐਨ.ਕੇ ਸੂਦ ,ਸੈਕਟਰੀ ਸ਼੍ਰੀ ਅਰਵਿੰਦ ਘਈ, ਸੈਕਟਰੀ ਸ਼੍ਰੀ ਅਜੇ ਗੋਸਵਾਮੀ, ਸੀ.ਡੀ.ਟੀ.ਪੀ ਅਡਵਾਇਜਰੀ ਬਾਡੀ ਦੇ ਪ੍ਰਧਾਨ ਸ਼੍ਰੀ ਕੁੰਦਨ ਲਾਲ ਅਤੇ ਸਮੂਹ ਸਟਾਫ ਨੇ ਵਧਾਈ ਦਿੱਤੀ।