Jalandhar-Manvir Singh Walia
ਲਾਇਲਪੁਰ ਖ਼ਾਲਸਾ ਕਾਲਜ ਦੇ ਫਿਜੀਓਥਰੈਪੀ ਵਿਭਾਗ ਵੱਲੋਂ ਅਕੈਡਮਿਕ ਐਕਸਟੈਂਸ਼ਨ ਐਕਟੀਵਿਟੀ ਤਹਿਤ ਫਿਜੀਓਥਰੈਪੀ ਵਿਭਾਗ ਦੇ ਭਾਗ ਤੀਜਾ ਅਤੇ ਚੌਥਾ ਦੇ ਵਿਦਿਆਰਥੀਆਂ ਨੂੰ ਚੰਡੀਗੜ੍ਹ ਸਥਿਤ ਦੀਪ ਆਰਟੀਫਿਸ਼ੀਅਲ ਲਿੰਬ ਸੈਂਟਰ ਦਾ ਦੌਰਾ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਰਵਾਨਾ ਕਰਦੇ ਹੋਏ ਕਿਹਾ ਕਿ ਫਿਜੀਓਥਰੈਪੀ ਦੇ ਵਿਦਿਆਰਥੀਆਂ ਨੂੰ ਰਿਹੈਲੀਟੇਸ਼ਨ ਸਾਇੰਸ ਦੀ ਜਾਣਕਾਰੀ ਹੋਣਾ ਜਰੂਰੀ ਹੈ ਕਿਉਂਕਿ ਫਿਜੀਓਥਰੈਪਿਸਟ ਰੀਹੈਬਲੀਟੇਸ਼ਨ ਟੀਮ ਦਾ ਅਭਿੰਨ ਅੰਗ ਹੁੰਦਾ ਹੈ। ਵਿਭਾਗ ਮੁਖੀ ਡਾ. ਰਾਜੂ ਸ਼ਰਮਾ ਅਤੇ ਅਧਿਆਪਕ ਡਾ. ਵਿਸ਼ਾਲੀ ਮਹਿੰਦਰੂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਅਡਵਾਂਸ ਆਰਟੀਫਿਸ਼ੀਅਲ ਲਿੰਬ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਸੈਂਟਰ ਦੇ ਸੀ.ਈ.ਓ. ਡਾ. ਕਰਨਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਓਰਥੋਸਿਸ ਅਤੇ ਪ੍ਰੋਸਥੇਸਿਸ ਦੀਆਂ ਕਿਸਮਾਂ, ਬਣਾਉਣ ਦੀ ਵਿਧੀ ਅਤੇ ਇਸਤੇਮਾਲ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਬਾਅਦ ਵਿਚ ਵਿਦਿਆਰਥੀਆਂ ਨੇ ਰੋਕ ਗਾਰਡਨ ਅਤੇ ਸੁਖਨਾ ਲੇਕ ਦਾ ਵੀ ਦੌਰਾ ਕੀਤਾ।


More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।