ਮੇਹਰਚੰਦ ਪੋਲੀਟੈਕਨਿਕ ਨੂੰ ਮਿਲਿਆ ਪੰਜਾਬ ਦੇ ਸਰਵੋਤਮ ਪੋਲੀਟੈਕਨਿਕ ਦਾ ਖਿਤਾਬ

JALANDHAR-MANVIR SINGH WALIA
ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਕੁਰੂਕਸ਼ੇਤਰ (ਹਰਿਆਣਾ) ਵਿਖੇ ਹੋਈ ਨੈਸ਼ਨਲ ਐਜੂਕੇਸ਼ਨ ਸਮਿਟ -3 Mਵਿੱਚ ਪੰਜਾਬ ਰਾਜ ਦੇ ਮੌਜੂਦਾ ਸਾਲ 2024 ਵਿੱਚ ‘ਬੈਸਟ ਕਾਲਜ ਆਫ਼ ਪੰਜਾਬ ਸਟੇਟ’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ ਹਰਿਆਣਾ – ਦਿੱਲੀ ਦੇ ਸੁਤੰਤਰ ਅਤੇ ਪੱ੍ਰਸਿਧ ਐਨ.ਜੀ.ੳ ਗਰੁਪ ਭਗਵਤੀ ਵਲਫੇਅਰ ਸੋਸਾਇਟੀ ਵਲੋਂ ਰਾਸ਼ਟਰੀ ਗਰਿਮਾ ਐਵਾਰਡਜ਼ ਦੇ ਨਾਂ ਹੇਠ੍ਹਾਂ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਦੇਸ਼ Mਭਰ ਦੇ 100 ਚੁਣੇ ਹੋਏ ਕਾਲਜਾਂ ਦੇ ਡਾਇਰੈਕਟਰਜ਼ ਅਤੇ ਪ੍ਰਿੰਸੀਪਲਜ਼ ਨੂੰ ਸਨਮਾਨਿਤ ਕੀਤਾ ਗਿਆ।ਮੇਹਰਚੰਦ ਪੋਲੀਟੈਕਨਿਕ ਦੀ ਚੋਣ ਉਸਦੀਆਂ ਅਕਾਡਮਿਕ, ਸਭਿਆਚਾਰਕ, ਰਿਸਰਚ ਅਤੇ ਖੇਡਾਂ ਵਿੱਚ ਪ੍ਰਾਪਤੀਆਂ ਕਰਕੇ ਕੀਤਾ ਗਿਆ। ਸਮੁੱਚੇ ਪੰਜਾਬ ਵਿੱਚੋ ‘ਬੇਹਤਰੀਨ ਕਾਲਜ’ ਚੁਣੇ ਜਾਣ ਲਈ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਮੈਨੇਜਮੈਂਟ ਕਮੇਟੀ ਦੇ ਉਪ ਪ੍ਰਧਾਨ ਜਸਟਿਸ ਐਨ.ਕੇ ਸੂਦ ਅਤੇ ਸੈਕਟਰ ਅਰਵਿੰਦ ਘਈ , ਸ਼੍ਰੀ ਅਜੇ ਗੋਸਵਾਮੀ ਤੇ ਮੈਂਬਰ ਕੁੰਦਨਲਾਲ ਅਗਰਵਾਲ ਜੀ ਨੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾ ਵੀ ਨਿੱਟਰ ਚੰਡੀਗੜ੍ਹ ਵਲੋਂ ਮੇਹਰਚੰਦ ਪੋਲੀਟੈਕਨਿਕ ਨੂੰ ਪੰਜ ਵਾਰ ਭਾਰਤ ਦੇ ਸਰਵਉਤਮ ਪੋਲੀਟੈਕਨਿਕ ਵਜੋਂ ਸਨਮਾਨਿਤ ਕੀਤਾ ਗਿਆ ਹੈ। ਕਾਲਜ ਨੂੰ ਐਨ.ਬੀ.ਏ ਵਲੋਂ ਵੀ ਇਲੈਕਟ੍ਰੀਕਲ ਪ੍ਰੋਗਾਮ ਲਈ ਐਕਰੀਡੀਟੇਸ਼ਨ ਮਿਲ ਚੁਕੀ ਹੈ ਤੇ 29 ਅਕਤੂਬਰ 2024 ਨੂੰ ਕਾਲਜ ਵਲੋਂ 70 ਸਾਲ ਪੂਰੇ ਹੋਣ ਤੇ ਸਫਲਤਾ ਨਾਲ ਪਲੈਟੀਨਮ ਜੁਬਲੀ ਮਨਾਈ ਗਈ। ਇਸ ਮੌਕੇ ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਸ਼੍ਰੀ ਕਸ਼ਮੀਰ ਕੁਮਾਰ, ਮੈਡਮ ਮੰਜੂ, ਮੈਡਮ ਰੀਚਾ ਅਰੌੜਾ, ਸ. ਤਰਲੋਕ ਸਿੰਘ, ਸ਼੍ਰੀ ਸੁਧਾਂਸ਼ੂ ਨਾਗਪਾਲ ਅਤੇ ਸ਼੍ਰੀ ਪ੍ਰਦੀਪ ਕੁਮਾਰ ਹਾਜਿਰ ਸਨ।