![](https://primepunjab.com/home/wp-content/uploads/2024/12/lkc--1024x683.jpg)
Jalandhar-Manvir Singh Walia
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਫਿਜੀਓਥਰੈਪੀ ਵਿਭਾਗ ਵਲੋਂ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਡਾ. ਜਗਬੀਰ ਸਿੰਘ ਅਤੇ ਡਾ. ਵੰਦਨਾ ਜੋਸ਼ੀ ਜੋ ਕਿ ਕਾਲਜ ਦੇ ਫਿਜੀਓਥਰੈਪੀ ਵਿਭਾਗ ਦੇ ਪੁਰਾਣੇ ਵਿਦਿਆਰਥੀ ਹਨ, ਐਲਬਰਟਾ, ਕੈਨੇਡਾ ਤੋਂ ਬਤੌਰ ਮੁੱਖ ਵਕਤਾ ਸ਼ਾਮਲ ਹੋਏ। ਮਹਿਮਾਨ ਵਕਤਿਆਂ ਜਿਨ੍ਹਾਂ ਨੂੰ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜੀ ਆਇਆ ਕਿਹਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਭਾਗ ਤੋਂ ਪੁਰਾਣੇ ਅਤੇ ਕਾਮਯਾਬ ਹੋਏ ਸੀਨੀਅਰ ਵਿਦਿਆਰਥੀਆਂ ਨੂੰ ਮਿਲਣਾ ਸੁਭਾਗ ਦੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਅਕਤਿਗਤ ਅਨੁਭਵ ਤੋਂ ਅੱਜ ਦੇ ਵਿਦਿਆਰਥੀਆਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਉਨ੍ਹਾਂ ਨੇ ਅਜਿਹੇ ਸੈਸ਼ਨ ਲਈ ਫਿਜੀਓਥਰੈਪੀ ਵਿਭਾਗ ਦੀ ਸ਼ਲਾਘਾ ਕੀਤੀ। ਡਾ. ਜਗਬੀਰ ਸਿੰਘ ਜੋ ਕਿ ਕੈਨੇਡਾ ਅਤੇ ਅਮਰੀਕਾ ਦੇ ਲਾਇਸੰਸਸ਼ੂਦਾ ਫਿਜੀਓਥਰੈਪਿਸਟ ਹਨ ਅਤੇ ਵਰਤਮਾਨ ਵਿਚ ਅਲਾਇਡ ਹੈਲਥ ਮੈਨੇਜਰ ਐਲਬਰਟਾ, ਕੈਨੇਡਾ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਰੂ-ਬ-ਰੂ ਹੁੰਦੇ ਹੋਏ ਕਾਲਜ ਵਿਚ ਆਪਣੇ ਸ਼ੁਰੂਆਤੀ ਦਿਨਾਂ ਅਤੇ 2000 ਤੋਂ ਬਾਅਦ ਕੈਨੇਡਾ ਵਿਚ ਆਪਣੇ ਸੰਘਰਸ਼ ਅਤੇ ਕਾਮਯਾਬੀ ਬਾਰੇ ਵਿਦਿਆਰਥੀਆਂ ਨੂੰ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਫਿਜੀਓਥਰੈਪੀ ਵਿਚ ਰੁਜ਼ਗਾਰ, ਲਾਇਸੰਸ ਦੀ ਪ੍ਰੀਖਿਆ ਪਾਸ ਕਰਨ ਦਾ ਢੰਗ, ਨੌਕਰੀ ਦੇ ਮੌਕੇ ਅਤੇ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੀ ਸੁਪਤਨੀ ਡਾ. ਵੰਦਨਾ ਜੋਸ਼ੀ ਜੋ ਕਿ ਸੀਨੀਅਰ ਲਾਇਸੰਸਸ਼ੂਦਾ ਫਿਜੀਓਥਰੈਪਿਸਟ ਅਤੇ ਪੈਲਵਿਕ ਫਿਜੀਓਥਰੈਪਿਸਟ ਦੇ ਰੂਪ ਵਿਚ ਕੰਮ ਕਰਦੇ ਹਨ, ਨੇ ਦੱਸਿਆ ਕਿ ਕੈਨੇਡਾ ਵਿਚ ਅਲਾਇਡ ਪ੍ਰੋਫੈਸ਼ਨਲਜ਼ ਦੀ ਬਹੁਤ ਮੰਗ ਹੈ, ਪ੍ਰੰਤੂ ਪ੍ਰੈਕਟਿਸ ਕਰਨ ਲਈ ਲਾਇਸੰਸ ਦੀ ਪ੍ਰੀਖਿਆ ਪਾਸ ਕਰਨੀ ਬਹੁਤ ਜ਼ੂਰਰੀ ਹੈ। ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ, ਸੀਨੀਅਰ ਸਟਾਫ ਮੈਂਬਰ ਡਾ. ਜਸੰਵਤ ਕੌਰ ਅਤੇ ਵਿਭਾਗ ਦੇ ਬਾਕੀ ਅਧਿਆਪਕ ਸਾਹਿਬਾਨ ਡਾ. ਪ੍ਰਿਆਂਕ ਸ਼ਾਰਦਾ, ਡਾ. ਅੰਜਲੀ ਓਜਾ ਅਤੇ ਡਾ. ਵਿਸ਼ਾਲੀ ਮਹਿੰਦਰੂ ਨੇ ਆਪਣੇ ਪੁਰਾਣੇ ਵਿਦਿਆਰਥੀਆਂ ਦੇ ਕਾਲਜ ਵਿਚ ਪਧਾਰਨ ਅਤੇ ਵਿਦਿਆਰਥੀਆਂ ਨਾਲ ਰੂ-ਬ-ਰੂ ਹੋਣ ਲਈ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
More Stories
ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ 310 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ
ਪੁਲਿਸ ਕਮਿਸ਼ਨਰ ਜਲੰਧਰ ਨੇ ਪੁਲਿਸਿੰਗ ਕੁਸ਼ਲਤਾ ਅਤੇ ਪਾਰਦਰਸ਼ਤਾ ਨੂੰ ਵਧਾਉਣ ਲਈ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 ਅਤੇ ਸਦਰ ਜਲੰਧਰ ਦਾ ਅਚਾਨਕ ਨਿਰੀਖਣ ਕੀਤਾ।
अमेरिका से भारतीयों को डिपोर्ट करने का मामला: पंजाब पुलिस की विशेष जांच टीम द्वारा ट्रैवल एजेंटों के खिलाफ 8 एफआईआरज दर्ज