ਚੇਅਰਮੈਨ ਹੋਣ ਦੇ ਨਾਤੇ ਕਾਮਰੇਡ ਤੱਗੜ ਪਾਰਟੀ ਦੇ ਐਕਸ – ਆਫੀਸ਼ਿਓ ਸੂਬਾ ਕਮੇਟੀ ਮੈਂਬਰ ਹੋਣਗੇ – ਕਾਮਰੇਡ ਸੁਖਵਿੰਦਰ ਸਿੰਘ ਸੇਖੋਂ

ਜਲੰਧਰ 15 ਦਸੰਬਰ : Prime Punjab
ਪੰਜਾਬ ਦੇ ਸੀਨੀਅਰ ਕਮਿਊਨਿਸਟ ਆਗੂ ਕਾਮਰੇਡ ਲਹਿੰਬਰ ਸਿੰਘ ਤੱਗੜ ਬੀਤੇਂ ਦਿਨੀ ਸੀਪੀਆਈ ( ਐਮ ) ਦੀ ਜਲੰਧਰ ਵਿਖੇ ਹੋਈ 24ਵੀਂ ਸੂਬਾਈ ਕਾਨਫਰੰਸ ਵਿੱਚ ਪਾਰਟੀ ਦੇ ਸੂਬਾਈ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਚੁਣੇ ਗਏ। ਇਹ ਜਾਣਕਾਰੀ ਦਿੰਦੇ ਹੋਏ ਸੀਪੀਆਈ ( ਐਮ ) ਦੇ ਤੀਸਰੀ ਵਾਰ ਸੂਬਾ ਸਕੱਤਰ ਚੁਣੇ ਗਏ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਪਾਰਟੀ ਦਾ ਸੂਬਾ ਕੰਟਰੋਲ ਕਮਿਸ਼ਨ ਪਾਰਟੀ ਦਾ ਅਨੁਸ਼ਾਸਨੀ ਅਦਾਰਾ ਹੈ ਜੋ ਸੂਬਾ ਕਮੇਟੀ ਵਲੋਂ ਪੇਸ਼ ਕੀਤੇ ਗਏ ਅਨੁਸ਼ਾਸਨ ਸੰਬੰਧੀ ਕੇਸਾਂ ਅਤੇ ਸੂਬਾ ਕਮੇਟੀ ਵਲੋਂ ਕੀਤੀਆਂ ਗਈਆਂ ਅਨੁਸ਼ਾਸਨੀ ਕਾਰਵਾਈਆਂ ਵਿਰੁੱਧ ਆਈਆਂ ਅਪੀਲਾਂ ਦੀ ਸੁਣਵਾਈ ਕਰਕੇ ਫੈਸਲੇ ਕਰਦਾ ਹੈ। ਕਾਮਰੇਡ ਸੇਖੋਂ ਨੇ ਅੱਗੇ ਦੱਸਿਆ ਕਿ ਪਾਰਟੀ ਸੰਵਿਧਾਨ ਅਨੁਸਾਰ ਸੂਬਾ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਕਾਮਰੇਡ ਤੱਗੜ ਪਾਰਟੀ ਦੇ ਐਕਸ – ਆਫੀਸ਼ਿਓ ਸੂਬਾ ਕਮੇਟੀ ਮੈਂਬਰ ਹੋਣਗੇ ।