Director : Manvir Singh Walia
Editor : Jatin Kumar
ਜਲੰਧਰ, 8ਮਈ : Prime Punjab
ਪੰਜਾਬ ਸਰਕਾਰ ਦੁਆਰਾ 7 IAS ਤੇ 4 PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਇਨ੍ਹਾਂ ਦੀ ਪੂਰੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ।
7 IAS ਅਧਿਕਾਰੀਆਂ ਦੇ ਨਾਂ ਅਤੇ ਤਬਾਦਲੇ ਦੀ ਜਗ੍ਹਾ ਹੇਠਾਂ ਦਿੱਤੀ ਜਾਣਕਾਰੀ ਵਿੱਚ ਦਸੀ ਗਈ ਹੈ।
1. ਪੱਲਵੀ ਮਿਸ਼ਰਾ ਨੂੰ ਐੱਸ. ਡੀ. ਐੱਮ. ਕਲਾਨੌਰ ਲਾਇਆ ਗਿਆ ਹੈ।
2. ਗੌਤਮ ਜੈਨ ਨੂੰ ਪ੍ਰਸੋਨਲ ਵਿਭਾਗ ਦੇ ਵਿਸ਼ੇਸ਼ ਸਕੱਤਰ ਦੇ ਨਾਲ-ਨਾਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਵਾਧੂ ਚਾਰਜ ਦਿੱਤਾ ਗਿਆ ਹੈ।
3. ਪਰਮਿੰਦਰ ਪਾਲ ਸਿੰਘ ਨੂੰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਦਾ ਵਿਸ਼ੇਸ਼ ਸਕੱਤਰ ਲਾਇਆ ਗਿਆ ਹੈ।
4. ਅਮਿਤ ਤਲਵਾੜ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿਸ਼ੇਸ਼ ਸਕੱਤਰ ਦੇ ਨਾਲ-ਨਾਲ ਡਰੱਗ ਤੇ ਜਾਤੀ ਜਨਗਣਨਾ ਲਈ ਨੋਡਲ ਅਫ਼ਸਰ ਵਜੋਂ ਵਾਧੂ ਚਾਰਜ ਦਿੱਤਾ ਗਿਆ ਹੈ।
5. ਕਮਲ ਕਿਸ਼ੋਰ ਯਾਦਵ ਨੂੰ ਆਮ ਰਾਜ ਪ੍ਰਬੰਧ ਤੇ ਤਾਲਮੇਲ ਵਿਭਾਗ ਦੇ ਨਾਲ-ਨਾਲ ਵਿਗਿਆਨ ਤਕਨੀਕ ਤੇ ਵਾਤਾਵਰਣ ਵਿਭਾਗ, ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਪ੍ਰਬੰਧਕੀ ਸਕੱਤਰ ਵਜੋਂ ਵਾਧੂ ਚਾਰਜ ਦਿੱਤਾ ਗਿਆ ਹੈ।
6. ਅਰਸ਼ਦੀਪ ਸਿੰਘ ਥਿੰਦ ਨੂੰ ਪ੍ਰਬੰਧਕੀ ਸਕੱਤਰ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਨਾਲ-ਨਾਲ ਬਾਗ਼ਬਾਨੀ ਵਿਭਾਗ ਦੇ, ਮਿੱਟੀ ਤੇ ਜਲ ਸੰਭਾਲ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਬੰਧਕੀ ਸਕੱਤਰ ਵਜੋਂ ਵਾਧੂ ਚਾਰਜ ਦਿੱਤਾ ਗਿਆ ਹੈ।
7. ਜਸਬੀਰ ਸਿੰਘ ਨੂੰ ਆਮ ਰਾਜ ਪ੍ਰਬੰਧ ਤੇ ਤਾਲਮੇਲ ਵਿਭਾਗ ਦੇ ਵਧੀਕ ਸਕੱਤਰ ਦੇ ਨਾਲ-ਨਾਲ ਡਾਇਰੈਕਟਰ, ਪ੍ਰਾਹੁਣਾਚਾਰੀ ਤੇ ਪੰਜਾਬ ਰਾਜ ਗੋਦਾਮ ਨਿਗਮ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਵਾਧੂ ਚਾਰਜ ਦਿੱਤਾ ਗਿਆ ਹੈ।
ਟਰਾਂਸਪੋਰਟ ਵਿਭਾਗ ’ਚ ਚਾਰ ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਜਿਨ੍ਹਾਂ ਦਾ ਨਾਂ ਅਤੇ ਤਬਾਦਲੇ ਦੀ ਜਗ੍ਹਾ ਦੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
1. ਵਿਸ਼ਵਜੀਤ ਸਿੰਘ ਸਿੱਧੂ ਨੂੰ ਫ਼ਿਰੋਜ਼ਪੁਰ ਦੇ ਨਾਲ-ਨਾਲ ਫ਼ਾਜ਼ਿਲਕਾ ਦੇ ਆਰ. ਟੀ. ਓ. ਵਜੋਂ ਵਾਧੂ ਚਾਰਜ ਦਿੱਤਾ ਗਿਆ ਹੈ।
2. ਰਜਿੰਦਰ ਸਿੰਘ ਨੂੰ ਆਰ. ਟੀ. ਓ. ਫ਼ਰੀਦਕੋਟ ਦੇ ਨਾਲ-ਨਾਲ ਸ੍ਰੀ ਮੁਕਤਸਰ ਸਾਹਿਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
3. ਗੁਰਪ੍ਰੀਤ ਸਿੰਘ ਥਿੰਦ ਨੂੰ ਸਕੱਤਰ, ਆਰ. ਟੀ. ਏ. ਬਠਿੰਡਾ ਦੇ ਨਾਲ-ਨਾਲ ਫ਼ਿਰੋਜ਼ਪੁਰ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਹੈ।
4. ਬਰਨਾਲਾ ਦੇ ਆਰ. ਟੀ. ਓ. ਰਾਜਪਾਲ ਸਿੰਘ ਸੇਖੋਂ ਨੂੰ ਰੋਪੜ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਹੈ।

More Stories
ਮਾਨ ਸਰਕਾਰ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫ਼ਾਈ ਮਾਡਲ ਦਾ ਆਗ਼ਾਜ਼।
मेहर चंद पॉलिटेक्निक कॉलेज की तरफ से माननीय मुख्यमंत्री जी के नाम खुला पत्र, इलेक्शन वीर और जनगणना वीर की भर्ती हो।
पंजाब भाजपा प्रधान केवल ढिल्लो से मिले शीतल अंगुराल।