Director : Manvir Singh Walia
Editor : Jatin Kumar Sahota
ਜਲੰਧਰ, 26ਮਈ : Prime Punjab
ਕਮਿਸ਼ਨਰ ਪੁਲਿਸ ਜਲੰਧਰ, ਸ਼੍ਰੀਮਤੀ ਧਨਪ੍ਰੀਤ ਕੌਰ IPS ਜੀ ਦੇ ਦਿਸ਼ਾ ਨਿਰਦੇਸ਼ਾ ਹੇਠ DCP/Inv. ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ PPS, ADCP/Inv ਸ਼੍ਰੀ ਜੋਅੰਤ ਪੁਰੀ IPS, ACP/D ਸ਼੍ਰੀ ਅਮਰਬੀਰ ਸਿੰਘ PPS ਦੀ ਨਿਗਰਾਨੀ ਹੇਠ ਇੰਚਾਰਜ CIA STAFF, INSP. ਸੁਰਿੰਦਰ ਕੁਮਾਰ ਅਤੇ ਇੰਚਾਰਜ Special Cell, SI ਮਨਜਿੰਦਰ ਸਿੰਘ ਦੀਆਂ ਪੁਲਿਸ ਟੀਮਾਂ ਦੇ ਵੱਲੋਂ ਅਲੱਗ ਅਲੱਗ ਕਾਰਵਾਈਆਂ ਵਿੱਚ 4 ਦੋਸ਼ੀਆਂ ਨੂੰ ਨਜਾਇਜ਼ ਅਸਲਾ ਤੇ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ।
ਮਿਤੀ 19.05.2026 ਨੂੰ SI ਮਨਜਿੰਦਰ ਸਿੰਘ, ਇੰਚਾਰਜ ਸਪੈਸ਼ਲ ਸੈੱਲ ਜਲੰਧਰ ਵੱਲੋਂ ਸਮੇਤ ਪੁਲਿਸ ਪਾਰਟੀ ਨਾਲ ਗਸ਼ਤ ਕਰਦਿਆ ਵੇਰਕਾ ਮਿਲਕ ਪਲਾਂਟ ਜਲੰਧਰ ਤੋਂ ਪਿੰਡ ਲਿੱਧੜਾ ਵਾਲੀ ਸਾਈਡ ਤੇ ਸ਼ੱਕੀ ਵਿਆਕਤੀ ਦੀ ਤਲਾਸ਼ੀ ਕਰਦਿਆਂ ਇੱਕ ਮੋਨੇ ਨੌਜਵਾਨ ਪ੍ਰਦੀਪ ਕੁਮਾਰ ਉਰਫ ਬਾਣਾ ਪੁੱਤਰ ਰਾਜੇਸ਼ ਕੁਮਾਰ ਵਾਸੀ ਭੂੰਗੀਆਂ, ਪਿੰਡ ਠੱਠੀਆਂ ਮਹੌਤਾ, ਜਿਲਾ ਤਰਨਤਾਰਨ ਨੂੰ ਕਾਬੂ ਕੀਤਾ ਤੇ ਤਲਾਸ਼ੀ ਕਰਨ ਤੇ ਉਸਦੇ ਬੈਗ ਦੇ ਵਿੱਚੋਂ *500 ਗ੍ਰਾਮ ਹੈਰੋਇਨ* ਬ੍ਰਾਮਦ ਹੋਈ ਜਿਸਤੇ ਕਾਰਵਾਈ ਕਰਦਿਆਂ ਥਾਣਾ ਡਵੀਜਨ ਨੰਬਰ 1 ਕਮਿਸ਼ਨਰੇਟ ਜਲੰਧਰ ਵਿਖੇ ਮੁੱਕਦਮਾ ਨੰਬਰ 154 ਮਿਤੀ 19.05.2026 ਅ/ਧ 21C-61-85 NDPS ACT ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਪ੍ਰਦੀਪ ਕੁਮਾਰ ਉਰਫ ਬਾਣਾ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸਦੇ ਫਰਦ ਇੰਕਸ਼ਾਫ ਮੁਤਾਬਿਕ ਦਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਠੱਠੀਆਂ ਮਹੌਤਾਂ ਥਾਣਾ ਸਰਿਆਲੀ ਜਿਲਾ ਤਰਨਤਾਰਨ ਨੂੰ ਮਿਤੀ 21.05.2026 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ। ਦੋਸ਼ੀ ਪ੍ਰਦੀਪ ਕੁਮਾਰ ਉਰਫ ਬਾਣਾ ਅਤੇ ਦਲਜੀਤ ਸਿੰਘ ਉਕਤਾਨ ਨੂੰ ਮਾਣਯੋਗ ਅਦਾਲਤ ਦੇ ਹੁਕਮ ਅਨੁਸਾਰ ਜੁਡੀਸ਼ੀਅਲ ਹਿਰਾਸਤ ਵਿੱਚ ਬੰਦ ਕਰਾਇਆ ਗਿਆ। ਦੋਸ਼ੀ ਦਲਜੀਤ ਸਿੰਘ ਦੇ ਖਿਲਾਫ ਪਹਿਲਾਂ ਵੀ 1 ਮੁੱਕਦਮਾ ਦਰਜ ਰਜਿਸਟਰ ਹੈ।
ਇਸ ਤਰਾਂ ਮਿਤੀ 25.05.2026 ਨੂੰ SI ਮਨਜਿੰਦਰ ਸਿੰਘ, ਇੰਚਾਰਜ ਸਪੈਸ਼ਲ ਸੈੱਲ ਕਮਿਸ਼ਨਰੇਟ ਜਲੰਧਰ ਦੀ ਟੀਮ ਵੱਲੋਂ ਗਸ਼ਤ ਕਰਦਿਆ ਬੱਸ ਸਟੈਂਡ ਜਲੰਧਰ ਦੇ ਏਰੀਆ ਵਿਚ ਪਾਸਪੋਰਟ ਦਫਤਰ ਵਾਲੀ ਰੋਡ ਤੇ ਇੱਕ ਸ਼ੱਕੀ ਵਿਆਕਤੀ ਦਾ ਨਾਮ ਪਤਾ ਪੁੱਛਣ ਤੇ ਜਿਸਨੇ ਆਪਣਾ ਨਾਮ ਮਨਜੋਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਫੇਸੀਆਂ ਥਾਣਾ ਕਾਹਨੂੰਵਾਨ ਜਿਲਾ ਗੁਰਦਾਸਪੁਰ ਦੱਸਿਆ ਜਿਸਦੀ ਤਲਾਸ਼ੀ ਲੈਣ ਤੇ ਉਸਦੀ ਪੈਂਟ ਦੀ ਡੱਬ ਵਿੱਚੋਂ ਇਕ ਦੇਸੀ *ਪਿਸਟਲ 32 ਬੋਰ ਸਮੇਤ 04 ਜਿੰਦਾ ਰੌਂਦ* ਬ੍ਰਾਮਦ ਹੋਏ। ਜਿਸਦੇ ਖਿਲਾਫ ਕਾਰਵਾਈ ਕਰਦਿਆ ਹੋਇਆ ਮੁੱਕਦਮਾ ਨੰਬਰ 153 ਮਿਤੀ 25.05.2026 ਅ/ਧ: 25(1-B)A Arms Act, ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਦੋਸ਼ੀ ਦੇ ਅੱਗਲੇ-ਪਿੱਛਲੇ ਸਬੰਧਾਂ ਦੀ ਡੂੰਘਾਈ ਨਾਲ ਪੁੱਛ-ਗਿੱਛ ਕਰਨ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਮਿਤੀ 23.05.2026 CIA STAFF ਦੀ ਪੁਲਿਸ ਟੀਮ ਵੱਲੋਂ ਮਕਸੂਦਾਂ ਚੌਕ ਨੇੜੇ ਇੱਕ ਵਿਆਕਤੀ ਨੂੰ ਕਾਬੂ ਕੀਤਾ, ਜਿਸਦਾ ਨਾਮ ਪਤਾ ਪੁੱਛਣ ਤੇ ਉਸਨੇ ਆਪਣਾ ਨਾਮ ਸੰਤੋਸ਼ ਕੁਮਾਰ ਉਰਫ ਬਾਬਾ ਪੁੱਤਰ ਸੰਜੇ ਮੰਡਲ ਵਾਸੀ ਨਿਊ ਜਵਾਲਾ ਨਗਰ ਮਕਸੂਦਾ ਹਾਲ ਵਾਸੀ ਕਿਰਾਏਦਾਰ ਮਲਕੀਤ ਸਿੰਘ ਨਾਗਰਾ ਜਲੰਧਰ ਦੱਸਿਆ ਜਿਸਦੀ ਤਲਾਸ਼ੀ ਲੈਣ ਤੇ *ਉਸ ਪਾਸੋਂ 02 ਨਜਾਇਜ਼ ਪਿਸਟਲ ਅਤੇ 02 ਜਿੰਦਾ ਰੌਂਦ* ਬ੍ਰਾਮਦ ਹੋਏ ਜਿਸਤੇ ਕਾਰਵਾਈ ਕਰਦਿਆ ਥਾਂਣਾ ਡਵੀਜਨ ਨੰਬਰ 1 ਕਮਿਸ਼ਨਰੇਟ ਜਲੰਧਰ ਵਿਖੇ ਦੋਸ਼ੀ ਸੰਤੋਸ਼ ਕੁਮਾਰ ਉਰਫ ਬਾਬਾ ਦੇ ਖਿਲਾਫ ਮੁੱਕਦਮਾ ਨੰਬਰ 160 ਮਿਤੀ 23-05-2026 U/S 25(1)B-54-59-ARMS ACT ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਸੰਤੋਸ਼ ਕੁਮਾਰ ਉਰਫ ਬਾਬਾ ਨੂੰ ਮਾਣਯੋਗ ਅਦਾਲਤ ਦੇ ਹੁਕਮ ਅਨੁਸਾਰ ਜੁਡੀਸ਼ੀਅਲ ਹਿਰਾਸਤ ਵਿੱਚ ਬੰਦ ਕਰਾਇਆ ਗਿਆ।

More Stories
ਪੰਜਾਬ ਸਰਕਾਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ।
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਰਾਜਾ ਰਣਧੀਰ ਸਿੰਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ।
14,000 ਰੁਪਏ ਰਿਸਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ।