Pages

Pages

ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਇਨੋ ਟੈਕ 2026 ਵਿੱਚ ਬਣਾਈ ਟੌਪ-5 ਵਿੱਚ ਜਗ੍ਹਾ।

Director : Manvir Singh Walia 

Editor : Jatin Kumar Sahota 

ਜਲੰਧਰ, 11ਜੂਨ : Prime Punjab 

ਮੇਹਰ ਚੰਦ ਪੌਲੀਟੈਕਨਿਕ ਕਾਲਜ, ਜਲੰਧਰ ਦੇ ਆਟੋਮੋਬਾਈਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿਖੇ ਆਯੋਜਿਤ ਇਨੋ ਟੈਕ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੌਪ-5 ਵਿੱਚ ਆਪਣੀ ਜਗ੍ਹਾ ਬਣਾਈ। ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਗਿਆ “ਫਲੈਕਸੀਵ੍ਹੀਲ ਮੋਬਿਲਿਟੀ ਸਿਸਟਮ” ਪ੍ਰੋਜੈਕਟ ਸਮਾਗਮ ਦਾ ਖਾਸ ਆਕਰਸ਼ਣ ਬਣਿਆ। ਇਸ ਪ੍ਰੋਜੈਕਟ ਰਾਹੀਂ ਵਿਦਿਆਰਥੀਆਂ ਨੇ ਇੱਕ ਐਸਾ ਆਧੁਨਿਕ ਮੋਬਿਲਿਟੀ ਸਿਸਟਮ ਤਿਆਰ ਕੀਤਾ ਹੈ ਜੋ ਵੱਖ-ਵੱਖ ਤਰ੍ਹਾਂ ਦੀਆਂ ਸੜਕਾਂ ਅਤੇ ਔਖੇ ਰਸਤੇ ‘ਤੇ ਵੀ ਆਸਾਨੀ ਨਾਲ ਚੱਲ ਸਕਦਾ ਹੈ।

ਫਲੈਕਸੀਵ੍ਹੀਲ ਮੋਬਿਲਿਟੀ ਸਿਸਟਮ ਵਿੱਚ ਖਾਸ ਤਰੀਕੇ ਨਾਲ ਡਿਜ਼ਾਇਨ ਕੀਤੇ ਗਏ ਪਹੀਏ ਅਤੇ ਸਮਾਰਟ ਮਕੈਨਿਜ਼ਮ ਦੀ ਵਰਤੋਂ ਕੀਤੀ ਗਈ ਹੈ। ਇਸ ਪ੍ਰੋਜੈਕਟ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਹ ਵਾਹਨ ਨੂੰ ਘੱਟ ਜਗ੍ਹਾ ਵਿੱਚ ਵੀ ਆਸਾਨੀ ਨਾਲ ਪੈਰਾਲਲ ਪਾਰਕਿੰਗ (Parallel Parking) ਕਰਨ ਵਿੱਚ ਮਦਦ ਕਰਦਾ ਹੈ। ਇਹ ਸਿਸਟਮ ਭੀੜਭਾੜ ਵਾਲੇ ਇਲਾਕਿਆਂ ਅਤੇ ਤੰਗ ਪਾਰਕਿੰਗ ਥਾਵਾਂ ਵਿੱਚ ਕਾਫੀ ਲਾਭਦਾਇਕ ਸਾਬਤ ਹੋ ਸਕਦਾ ਹੈ।

ਪ੍ਰੋਜੈਕਟ ਨੂੰ ਜੱਜਾਂ ਅਤੇ ਮੌਜੂਦ ਦਰਸ਼ਕਾਂ ਵੱਲੋਂ ਕਾਫੀ ਸਰਾਹਿਆ ਗਿਆ ਅਤੇ ਇਸ ਦੀ ਨਵੀਨਤਾ ਨੂੰ ਵਿਸ਼ੇਸ਼ ਤੌਰ ‘ਤੇ ਪ੍ਰਸੰਸਾ ਮਿਲੀ। ਇਹ ਪ੍ਰੋਜੈਕਟ ਜਸ਼ਨਪ੍ਰੀਤ ਸਿੰਘ, ਜਸਕਰਨ, ਮਨੀ ਕੁਮਾਰ ਅਤੇ ਅਭਿਸ਼ੇਕ ਭੰਡਾਰੀ ਵੱਲੋਂ ਤਿਆਰ ਕੀਤਾ ਗਿਆ। ਪ੍ਰੋਜੈਕਟ ਇੰਚਾਰਜ ਵਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਇਸ ਨਵੀਂ ਤਕਨੀਕ ‘ਤੇ ਸਫਲਤਾਪੂਰਵਕ ਕੰਮ ਕੀਤਾ।

ਵਿਦਿਆਰਥੀਆਂ ਦੀ ਇਸ ਉਪਲਬਧੀ ‘ਤੇ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਨਾਲ ਕਾਲਜ ਦਾ ਨਾਮ ਰੌਸ਼ਨ ਹੁੰਦਾ ਹੈ ਅਤੇ ਵਿਦਿਆਰਥੀਆਂ ਨੂੰ ਨਵੀਂ ਸੋਚ ਨਾਲ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਹੈ। ਆਟੋਮੋਬਾਈਲ ਵਿਭਾਗ ਦੇ ਇੰਚਾਰਜ ਗੌਰਵ ਸ਼ਰਮਾ ਨੇ ਵੀ ਵਿਦਿਆਰਥੀਆਂ ਦੀ ਮਿਹਨਤ ਅਤੇ ਰਚਨਾਤਮਕ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਭਾਗ ਹਮੇਸ਼ਾ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਅਤੇ ਇਨੋਵੇਸ਼ਨ ਵੱਲ ਪ੍ਰੇਰਿਤ ਕਰਦਾ ਰਹੇਗਾ।