Director : Manvir Singh Walia
Editor : Jatin Kumar Sahota
ਜਲੰਧਰ, 12ਜੂਨ : Prime Punjab
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ “ਗੈਂਗਸਟਰਾਂ ਤੇ ਵਾਰ” ਅਤੇ “ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਤਹਿਤ ਵੱਖ-ਵੱਖ ਕਾਰਵਾਈਆਂ ਦੌਰਾਨ 4 ਦੋਸ਼ੀਆਂ ਨੂੰ ਨਜਾਇਜ਼ ਅਸਲਾ ਅਤੇ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ।
ਕਮਿਸ਼ਨਰ ਪੁਲਿਸ ਜਲੰਧਰ, ਸ਼੍ਰੀਮਤੀ ਧਨਪ੍ਰੀਤ ਕੌਰ IPS ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਪੁਲਿਸ ਟੀਮਾਂ ਦੇ ਵੱਲੋਂ ਅਲੱਗ ਅਲੱਗ ਕਾਰਵਾਈਆਂ ਵਿੱਚ 4 ਦੋਸ਼ੀਆ ਨੂੰ ਨਜਾਇਜ਼ ਅਸਲਾ ਤੇ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ।
ਮਿਤੀ 10.06.2026 ਨੂੰ SI ਮਨਜਿੰਦਰ ਸਿੰਘ, ਇੰਚਾਰਜ ਸਪੈਸ਼ਲ ਸੈੱਲ ਜਲੰਧਰ ਦੀ ਪੁਲਿਸ ਟੀਮ ਦੇ ਵੱਲੋਂ ਨੌਜਵਾਨ ਵਿਅਕਤੀ ਜੋ ਕੀ ਐਕਟੀਵਾ ਨੰਬਰੀ PB-08-FP-1595 ਪਰ ਬੈਠਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੌਕਾ ਤੋਂ ਖਿਸਕਣ ਲੱਗਾ, ਜਿਸਨੂੰ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ।
ਜਿਸਨੇ ਆਪਣਾ ਨਾਮ ਦਿਸਾਂਸ਼ੂ ਉਰਫ ਹਿਮਾਂਸ਼ੂ ਪੁੱਤਰ ਵਿਜੇ ਕੁਮਾਰ ਵਾਸੀ ਮਕਾਨ ਨੰਬਰ 164, ਗਲੀ ਨੰਬਰ 03 ਮੁਸਲਿਮ ਕਲੋਨੀ ਥਾਣਾ ਰਾਮਾ ਮੰਡੀ ਜਲੰਧਰ ਦੱਸਿਆ, ਜਿਸਦੀ ਤਲਾਸ਼ੀ ਕਰਨ ਤੇ ਐਕਟੀਵਾ ਦੀ ਡਿੱਗੀ ਵਿਚੋਂ 01 ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 03 ਜਿੰਦਾ ਰੌਂਦ ਬਰਾਮਦ ਹੋਏ।
ਜਿਸਦੇ ਆਧਾਰ ਤੇ ਮੁਕੱਦਮਾ ਨੰਬਰ 121 ਮਿਤੀ 10.06.2026 ਅ:ਧ: 25(1-B)A Arms Act, ਥਾਣਾ ਨਵੀਂ ਬਾਰਾਦਰੀ, ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਦਿਸ਼ਾਂਸੂ ਉਰਫ ਹਿਮਾਂਸ਼ੂ ਉਕਤ ਖਿਲਾਫ ਪਹਿਲਾਂ ਵੀ 2 ਮੁਕੱਦਮੇ ਦਰਜ ਰਜਿਸਟਰ ਹਨ।
ਇਸ ਤੋਂ ਇਲਾਵਾ ਮਿਤੀ 11.06.2026 ਨੂੰ ਇੰਚਾਰਜ CIA STAFF, INSP ਸੁਰਿੰਦਰ ਕੁਮਾਰ ਦੀ ਪੁਲਿਸ ਟੀਮ ਵੱਲੋਂ ਦੀ ਟੀਮ ਨੇ ਨਿਖਿਲ ਨਾਹਰ ਪੁੱਤਰ ਮਦਨ ਲਾਲ ਵਾਸੀ ਮਕਾਨ ਨੰਬਰ 126 ਬੂਟਾ ਪਿੰਡ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ 50 ਗ੍ਰਾਮ ਹੈਰੋਇਨ ਅਤੇ 01 ਪਿਸਟਲ 32 ਬੋਰ, 02 ਜਿੰਦਾ ਰੌਂਦ 32 ਬੋਰ ਸਮੇਤ ਮੈਗਜ਼ੀਨ ਅਤੇ ਅਭਿਸ਼ੇਕ ਉਰਫ ਸਾਹਿਲ ਉਰਫ ਕਾਲੀ ਪੁੱਤਰ ਰਾਮ ਪਾਲ ਵਾਸੀ ਸੋਢੀ ਪਿੰਡ ਥਾਣਾ ਕੈਂਟ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 124 ਮਿਤੀ 11-06-2026 ਅ/ਧ 21,61-85 NDPS Act, 25(1-a)b-54-59 Arms Act ਥਾਣਾ ਡਵੀਜ਼ਨ ਨੰਬਰ 7 ਜਲੰਧਰ ਵਿਖੇ ਦਰਜ ਰਜਿਸਟਰ ਕੀਤਾ ਗਿਆ,
ਅਤੇ ਮਿਤੀ 12.06.2026 ਨੂੰ ਦੋਸ਼ੀ ਨਿਖਿਲ ਨਾਹਰ ਦੇ ਕੀਤੇ ਫਰਦ ਇੰਨਕਾਸ਼ਤ ਤੇ ਕਰਨ ਉਰਫ ਗੰਜਾ ਪੁੱਤਰ ਅਜੇ ਵਾਸੀ ਸ਼ਹੀਰੀਆ ਮੁਹੱਲਾ ਜਿਲਾ ਕਪੂਰਥਲਾ ਨੂੰ ਲੈਂਦਰ ਕੰਪਲੈਕਸ ਜਲੰਧਰ ਤੋਂ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਤੇ ਮੁਕੱਦਮਾ ਹਜਾ ਵਿੱਚ ਵਾਧਾ ਜੁਰਮ 29 NDPS ACT ਦਾ ਕੀਤਾ ਗਿਆ।
ਗ੍ਰਿਫਤਾਰ ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਇਹਨਾ ਦੇ ਹੋਰ ਫਾਰਵਰਡ ਅਤੇ ਬੈਕਵਰਡ ਲਿੰਕੇਜ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਵੇਗੀ।



More Stories
दुष्कर्म के बाद हत्या और नशा तस्करी के मामलों में फरार आरोपी को थाना फिल्लौर पुलिस ने किया गिरफ्तार।
ਐਸ.ਟੀ.ਸੀ. ਵੱਲੋਂ ਵੀ.ਵੀ.ਆਈ.ਪੀ. ਨਾਲ ਤਾਇਨਾਤ ਡਰਾਈਵਰਾਂ ਨੂੰ ਵਿਗਿਆਨਕ ਡਰਾਈਵਿੰਗ ਸਿਖਲਾਈ।
ਜਾਅਲਸਾਜ਼ੀ ਅਤੇ ਤਸਕਰੀ ਨਾਲ ਨਜਿੱਠਣ ਲਈ ਕਾਨੂੰਨਾਂ ਨੂੰ ਮਜ਼ਬੂਤ ਕਰਨਾ ਅਤੇ ਹਿੱਸੇਦਾਰਾਂ ਦਾ ਸਹਿਯੋਗ ਜ਼ਰੂਰੀ।